Ferozepur News

7 ਮਈ ਤੋਂ ਹਰਿਆਣਾ ‘ਚ ਕਿਸਾਨ ਯਾਤਰਾ ਸ਼ੁਰੂ , 19 ਮਈ ਨੂੰ ਕੈਥਲ ਵਿੱਚ ਹਰਿਆਣਾ ਦੀ ਸੂਬਾ ਪੱਧਰੀ ਰੈਲੀ

7 ਮਈ ਤੋਂ ਹਰਿਆਣਾ 'ਚ ਕਿਸਾਨ ਯਾਤਰਾ ਸ਼ੁਰੂ , 19 ਮਈ ਨੂੰ ਕੈਥਲ ਵਿੱਚ ਹਰਿਆਣਾ ਦੀ ਸੂਬਾ ਪੱਧਰੀ ਰੈਲੀ

7 ਮਈ ਤੋਂ ਹਰਿਆਣਾ ‘ਚ ਕਿਸਾਨ ਯਾਤਰਾ ਸ਼ੁਰੂ , 19 ਮਈ ਨੂੰ ਕੈਥਲ ਵਿੱਚ ਹਰਿਆਣਾ ਦੀ ਸੂਬਾ ਪੱਧਰੀ ਰੈਲੀ

ਫਿਰੋਜ਼ਪੁਰ, 3-5-2024: ਸੰਯੂਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਕਾਨਫਰੰਸ ਵਿੱਚ ਮੁੱਖ ਤੌਰ ’ਤੇ ਜੇਲ੍ਹ ਵਿੱਚ ਬੰਦ ਕਿਸਾਨ ਆਗੂ ਅਨੀਸ਼ ਖਟਕੜ ਦੇ ਪਿਤਾ ਅਮਰਜੀਤ ਖਟਕੜ, ਨਵਦੀਪ ਸਿੰਘ ਦੇ ਪਿਤਾ ਜੈਸਿੰਘ ਜਲਬੇਰਾ, ਗੁਰਕੀਰਤ ਸਿੰਘ ਦੇ ਪਿਤਾ ਜਸਬੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੋੜਾਂ ਕਿਸਾਨਾਂ ਦੇ ਹੱਕਾਂ ਲਈ ਸ਼ਾਂਤਮਈ ਧਰਨਾ ਦਿੰਦੇ ਹੋਏ ਜੇਲ੍ਹ ਜਾ ਚੁੱਕਾ ਹੈ ਅਤੇ ਭਵਿੱਖ ਵਿੱਚ ਦੋਵਾਂ ਮੋਰਚਿਆਂ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਵਿੱਚ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੱਸਿਆ ਕਿ 3 ਗ੍ਰਿਫਤਾਰ ਕਿਸਾਨਾਂ ਨਾਲ ਪੁਲਿਸ ਵੱਲੋਂ ਅਜਿਹਾ ਸਲੂਕ ਕੀਤਾ ਗਿਆ ਜੋ ਕਿ ਕਿਸੇ ਵੀ ਲੋਕਤੰਤਰ ਵਿੱਚ ਪ੍ਰਵਾਨ ਨਹੀਂ ਹੈ।

ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ, ਅਮਰਜੀਤ ਸਿੰਘ ਮੋਹੜੀ, ਅਭਿਮਨਿਊ ਕੋਹਾੜ, ਸੁਖਜੀਤ ਸਿੰਘ, ਗੁਰਿੰਦਰ ਭੰਗੂ, ਮਨਜੀਤ ਘੁਮਾਣਾ, ਹਰੀਕੇਸ਼ ਕਬਰਛਾ ਆਦਿ ਹਾਜ਼ਰ ਸਨ। ਕਿਸਾਨ ਆਗੂਆਂ ਨੇ ਕਿਹਾ ਕਿ 22 ਮਈ ਨੂੰ ਮੋਰਚੇ ਦੇ 100 ਦਿਨ ਪੂਰੇ ਹੋਣ ‘ਤੇ ਲੱਖਾਂ ਕਿਸਾਨ ਸ਼ੰਭੂ, ਖਨੌਰੀ, ਡੱਬਵਾਲੀ, ਰਤਨਪੁਰਾ ਮੋਰਚੇ ‘ਤੇ ਇਕੱਠੇ ਹੋ ਕੇ ਮੋਰਚੇ ਨੂੰ ਮਜ਼ਬੂਤ ਕਰਨਗੇ |

ਉਨ੍ਹਾਂ ਦੱਸਿਆ ਕਿ 7 ਮਈ ਤੋਂ ਹਰਿਆਣਾ ‘ਚ ਕਿਸਾਨ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜੋ ਹਰਿਆਣਾ ਦੇ ਸੈਂਕੜੇ ਪਿੰਡਾਂ ਦਾ ਦੌਰਾ ਕਰੇਗੀ ਅਤੇ ਭਾਜਪਾ ਸਰਕਾਰ ਵੱਲੋਂ ਪਿਛਲੇ 10 ਸਾਲਾਂ ‘ਚ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ‘ਤੇ ਕੀਤੇ ਗਏ ਜ਼ੁਲਮਾਂ, ਅੱਤਿਆਚਾਰਾਂ ਨੂੰ ਲੋਕਾਂ ਦੇ ਧਿਆਨ ‘ਚ ਲਿਆਂਦਾ ਜਾਵੇਗਾ 19 ਮਈ ਨੂੰ ਕੈਥਲ ਵਿੱਚ ਹਰਿਆਣਾ ਦੀ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਹਜ਼ਾਰਾਂ ਕਿਸਾਨ ਹਿੱਸਾ ਲੈਣਗੇ।

Related Articles

Leave a Reply

Your email address will not be published. Required fields are marked *

Back to top button