Ferozepur News

ਮੀਡੀਆ ਅਦਾਰੇ ਹੈਰੋਇਨ ਦੀ ਕੀਮਤ ਲਿਖਣ ਤੋਂ ਗੁਰੇਜ਼ ਕਰਨ : ਐੱਸਐੱਸਪੀ ਚਰਨਜੀਤ ਸਿੰਘ  

ਕਰੋੜਾਂ ਰੁਪਏ ਕੀਮਤ ਸੁਣ ਕੇ ਪੜ੍ਹ ਕੇ ਅਕਸਰ ਨੌਜਵਾਨ ਪੀੜ੍ਹੀ  ਉਸ ਤੋਂ ਪ੍ਰਭਾਵਤ ਹੁੰਦੀ ਹੈ ਤੇ ਗ਼ਲਤ ਰਾਹ  ਤੇ ਤੁਰ ਪੈਂਦੀ ਹੈ  : ਐੱਸਐੱਸਪੀ ਫਿਰੋਜ਼ਪੁਰ

ਮੀਡੀਆ ਅਦਾਰੇ ਹੈਰੋਇਨ ਦੀ ਕੀਮਤ ਲਿਖਣ ਤੋਂ ਗੁਰੇਜ਼ ਕਰਨ : ਐੱਸਐੱਸਪੀ ਚਰਨਜੀਤ ਸਿੰਘ  

ਮੀਡੀਆ ਅਦਾਰੇ ਹੈਰੋਇਨ ਦੀ ਕੀਮਤ ਲਿਖਣ ਤੋਂ ਗੁਰੇਜ਼ ਕਰਨ : ਐੱਸਐੱਸਪੀ ਚਰਨਜੀਤ ਸਿੰਘ

ਕਰੋੜਾਂ ਰੁਪਏ ਕੀਮਤ ਸੁਣ ਕੇ ਪੜ੍ਹ ਕੇ ਅਕਸਰ ਨੌਜਵਾਨ ਪੀੜ੍ਹੀ  ਉਸ ਤੋਂ ਪ੍ਰਭਾਵਤ ਹੁੰਦੀ ਹੈ ਤੇ ਗ਼ਲਤ ਰਾਹ  ਤੇ ਤੁਰ ਪੈਂਦੀ ਹੈ  — ਐੱਸਐੱਸਪੀ ਫਿਰੋਜ਼ਪੁਰ
ਫ਼ਿਰੋਜ਼ਪੁਰ 13  ਮਈ,  2022:   ਨੌਜਵਾਨ ਪੀੜ੍ਹੀ ਜੋ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੀ  ਹੋਈ ਹੈ ਉੱਥੇ ਹੀ ਕੁਝ ਨੌਜਵਾਨ ਹੈਰੋਇਨ ਦੀ ਇੰਨੀ ਮਹਿੰਗੀ ਕੀਮਤ ਵੇਖ ਕੇ ਜਲਦ  ਅਮੀਰ ਬਣਨ ਦੇ ਚੱਕਰ ਵਿੱਚ ਇਸ ਨਸ਼ੇ ਦੇ ਜਾਲ ਵਿੱਚ ਫਸ ਜਾਂਦੇ ਨੇ,   ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸਐੱਸਪੀ ਫਿਰੋਜ਼ਪੁਰ  ਚਰਨਜੀਤ ਸਿੰਘ ਨੇ ਕਿਹਾ ਕਿ ਮੀਡੀਆ ਅਦਾਰਿਆਂ ਨੂੰ ਹੈਰੋਇਨ ਦੀ ਕੀਮਤ ਛਾਪਣ ਤੋਂ ਗੁਰੇਜ਼  ਕਰਨਾ ਚਾਹੀਦਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਜੋ ਜਲਦ ਅਮੀਰ ਹੋਣ ਦੇ ਖ਼ੁਆਬ ਵੇਖਦੀ ਹੈ  ਉਹ ਇਸ ਦੇ ਭਰਮ ਵਿੱਚ ਆ ਜਾਂਦੀ ਹੈ ਅਤੇ ਇਸ ਰਾਹ ਤੇ ਤੁਰ ਪੈਂਦੀ ਹੈ ਪਰ ਜੋ ਰੇਟ ਪ੍ਰਕਾਸ਼ਤ ਹੁੰਦੇ ਨੇ ਅਸਲ ਵਿੱਚ ਉਹ ਰੇਟ ਨਹੀਂ ਹਨ ਕਰੋੜਾਂ ਰੁਪਏ ਕੀਮਤ ਸੁਣ ਕੇ ਪੜ੍ਹ ਕੇ ਅਕਸਰ ਨੌਜਵਾਨ ਪੀੜ੍ਹੀ  ਉਸ ਤੋਂ ਪ੍ਰਭਾਵਤ ਹੁੰਦੀ ਹੈ ਵੇਖਣ ਵਿੱਚ ਆਇਆ ਹੈ ਕਿ   ਕੁਝ ਨੌਜਵਾਨ ਭਟਕ ਕੇ ਇਸ ਰਾਹ ਤੇ ਤੁਰ ਪੈਂਦੇ ਨੇ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ  ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢੀਏ ਅਤੇ ਜੋ ਭਰਮ ਜਲਦ ਅਮੀਰ ਬਣਨ ਦਾ ਫੈਲਦਾ ਜਾ ਰਿਹਾ ਹੈ  ਉਸ ਤੋਂ ਵੀ ਲੋਕਾਂ ਨੂੰ  ਜਾਣੂ ਕਰਵਾਈਏ ਕਿ ਇਹ ਰਸਤਾ ਜਲਦ ਅਮੀਰ ਬਣਨ ਦਾ ਨਹੀਂ ਬਲਕਿ ਆਪਣਾ ਭਵਿੱਖ ਖਤਮ ਕਰਨ ਦਾ ਰਾਹ ਬਣ ਜਾਂਦਾ ਹੈ

Related Articles

Leave a Reply

Your email address will not be published. Required fields are marked *

Back to top button