Ferozepur News

ਫਿਰੋਜ਼ਪੁਰ ਦੇ ਪਿੰਡ ਬੁੱਕਣ ਖਾਂ ਵਿਖੇ 65 ਸਾਲ ਪੁਰਾਣਾ ਰਸਤਾ ਬਣਿਆ ਸੁਰਖੀਆਂ ਦਾ ਵਿਸ਼ਾ, ਉੱਚ ਅਧਿਕਾਰੀਆਂ ਤੋਂ ਜਾਂਚ ਦੀ ਕੀਤੀ ਮੰਗ

ਫਿਰੋਜ਼ਪੁਰ ਦੇ ਪਿੰਡ ਬੁੱਕਣ ਖਾਂ ਵਿਖੇ 65 ਸਾਲ ਪੁਰਾਣਾ ਰਸਤਾ ਬਣਿਆ ਸੁਰਖੀਆਂ ਦਾ ਵਿਸ਼ਾ, ਉੱਚ ਅਧਿਕਾਰੀਆਂ ਤੋਂ ਜਾਂਚ ਦੀ ਕੀਤੀ ਮੰਗ
ਫਿਰੋਜ਼ਪੁਰ ਦੇ ਪਿੰਡ ਬੁੱਕਣ ਖਾਂ ਵਿਖੇ 65 ਸਾਲ ਪੁਰਾਣਾ ਰਸਤਾ ਬਣਿਆ ਸੁਰਖੀਆਂ ਦਾ ਵਿਸ਼ਾ, ਉੱਚ ਅਧਿਕਾਰੀਆਂ ਤੋਂ ਜਾਂਚ ਦੀ ਕੀਤੀ ਮੰਗ
ਫਿਰੋਜ਼ਪੁਰ, ਜੁਲਾਈ 11, 2022: ਫਿਰੋਜ਼ਪੁਰ ਦੇ ਪਿੰਡ ਬੁੱਕਣ ਖਾਂ ਵਿਖੇ ਕਰੀਬ 65 ਸਾਲ ਪੁਰਾਣਾ ਪ੍ਰਾਈਵੇਟ ਰਸਤਾ ਸੁਰਖੀਆਂ ਦਾ ਵਿਸ਼ਾ ਬਣਿਆ ਹੈ, ਜਿਸ ਨੂੰ ਪੁੱਟਵਾਉਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਜਿਲਾ ਪੁਲਿਸ ਮੁਖੀ ਤੋਂ ਪੁਲਿਸ ਸਹਾਇਤਾ ਮੰਗੀ ਗਈ। ਬਲਾਕ ਵਿਕਾਦ ਅਤੇ ਪੰਚਾਇਤ ਅਫ਼ਸਰ ਦੇ ਹੁਕਮਾਂ ਤਹਿਤ ਤਾਇਨਾਤ ਪੰਚਾਇਤ ਸਕੱਤਰ ਬੀਤੀ 4 ਜੁਲਾਈ ਨੂੰ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੇ ਪਰ ਕੁਝ ਸਮੇਂ ਬਾਅਦ ਹੀ ਉਕਤ ਪੰਚਾਇਤ ਅਫ਼ਸਰ ਮੌਕੇ ਤੋਂ ਫਰਾਰ ਹੋ ਗਿਆ।ਪਿੰਡ ਬੁੱਕਣ ਖਾਂ ਦੇ ਵਸਨੀਕ ਗੁਰਭੇਜ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪ੍ਰਾਈਵੇਟ ਰਸਤਾ ਉਸਦੀ ਮਾਲਕੀ ਜਮੀਨ ਵਿਚੋਂ ਨਿਕਲਦਾ ਹੈ ਜਿਸ ਦੀ ਨਿਸ਼ਾਨਦੇਹੀ ਵੀ ਉਸਦੇ ਹੱਕ ਚ ਹੋਈ ਸੀ। 2022 ਵਿਚ ਸਿਆਸੀ ਸ਼ਹਿ ਤੇ ਇਸ ਰਸਤੇ ਤੇ ਇੰਟਰਲੋਕਿੰਗ ਲਗਾ ਦਿੱਤੀ ਗਈ। ਉਸਨੇ ਦੱਸਿਆ ਕਿ ਉਸਦੀ ਮਾਲਕੀ ਜਮੀਨ ਚੋ ਰਸਤੇ ਨੂੰ ਹਟਵਾਉਣ ਲਈ ਉੱਚ ਅਹਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਜਿਸ ਤੇ ਕਾਰਵਾਈ ਕਰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਫਿਰੋਜ਼ਪੁਰ ਵੱਲੋਂ ਬੀਤੀ 4 ਜੁਲਾਈ ਨੂੰ ਰਾਧਾ ਸਿੰਘ ਪੰਚਾਇਤ ਅਫ਼ਸਰ ਅਤੇ ਫਿਰੋਜ਼ਪੁਰ ਪੁਲਿਸ ਨੂੰ ਮੌਕੇ ਤੇ ਰਸਤਾ ਪੁੱਟਵਾਉਣ ਲਈ ਭੇਜਿਆ ਗਿਆ ਪਰ ਰਾਧਾ ਸਿੰਘ ਪੰਚਾਇਤ ਸਕੱਤਰ ਉਥੋਂ ਬਿਨਾ ਕਰਵਾਈ ਕੀਤੇ ਫਰਾਰ ਹੋ ਗਿਆ।ਦੂਜੇ ਪਾਸੇ ਪਿੰਡ ਦੀ ਹੀ ਦੂਜੀ ਧਿਰ ਜਰਨੈਲ ਸਿੰਘ ਅਤੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਰਸਤਾ ਪਿਛਲੇ 65 ਸਾਲਾਂ ਤੋਂ ਚਲਦਾ ਪਿਆ ਹੈ ਅਤੇ 2005 ਵਿਚ ਇਸ ਰਸਤੇ ਉਪਰ ਸਹਿਮਤੀ ਨਾਲ ਪਤਾ ਪਾਉਂਦਿਆਂ ਸਰਕਾਰੀ ਇੱਟਾਂ ਲਗਾਈਆਂ ਗਈਆਂ। ਜਿਸ ਉਪਰੰਤ 2022 ਵਿਚ ਇਸ ਰਸਤੇ ਤੇ ਦੁਬਾਰਾ ਸਰਕਾਰ ਵੱਲੋਂ ਇੰਟਰਲੋਕਿੰਗ ਟਾਇਲਾਂ ਲਗਾਈਆਂ ਗਈਆਂ।ਓਹਨਾ ਦੱਸਿਆ ਕਿ ਇਹ ਰਸਤਾ ਓਹਨਾ ਦੀ ਆਵਦੀ ਮਾਲਕੀ ਜਮੀਨ ਚ ਹੈ ਅਤੇ ਪੰਜ ਘਰ  ਇਸ ਰਸਤੇ ਉਪਰ ਬਣੇ ਹੋਏ ਹਨ।
ਦੂਜੀ ਧਿਰ ਨੇ ਦੱਸਿਆ ਕਿ ਇਸ ਰਸਤੇ ਉਪਰ ਮਾਨਯੋਗ ਅਦਾਲਤ ਵੱਲੋਂ ਸਟੇਅ ਵੀ ਕੀਤਾ ਹੋਇਆ ਹੈ। ਪ੍ਰਾਈਵੇਟ ਰਸਤੇ ਨੂੰ ਲੈਕੇ ਦੋਵੇਂ ਧਿਰਾਂ ਰਸਤੇ ਦੀ ਜਾਂਚ ਪੜਤਾਲ ਦੀ ਮੰਗ ਕਰ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button