Ferozepur News

ਪੰਜਾਬ ਗਰ੍ਾਮੀਣ ਬੈਂਕ ਐਕਸ ਮੈਨ ਏਕਤਾ ਸਕਿਊਰਟੀ ਗੰਨਮੈਨ ਨੇ ਅਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਪੰਜਾਬ ਗਰ੍ਾਮੀਣ ਬੈਂਕ ਐਕਸ ਮੈਨ ਏਕਤਾ ਸਕਿਊਰਟੀ ਗੰਨਮੈਨ ਨੇ ਅਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
-ਮਾਮਲਾ ਤਨਖਾਹਾਂ ਵਿਚ 33 ਪਰ੍ਤੀਸ਼ਤ ਕਟੌਤੀ ਅਤੇ ਹੋਰ ਸਮੱਸਿਆ ਦਾ
ਫਿਰੋਜ਼ਪੁਰ 4 ਸਤੰਬਰ (): ਪੰਜਾਬ ਗਰ੍ਾਮੀਣ ਬੈਂਕ ਐਕਸ ਮੈਨ ਏਕਤਾ ਸਕਿਊਰਟੀ ਗੰਨਮੈਨ ਦੀ ਮੀਟਿੰਗ ਹਰਪਾਲ ਸਿੰਘ ਦੀ ਅਗਵਾਈ ਵਿਚ ਹੋਈ. ਇਸ ਮੌਕੇ ਉਨਹ੍ਾਂ ਨੇ ਅਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਤਨਖਾਹਾਂ ਵਿਚ 33 ਪਰ੍ਤੀਸ਼ਤ ਕਟੌਤੀ ਅਤੇ ਹੋਰ ਸਮੱਸਿਆ ਬਾਰੇ ਮੰਗ ਪੱਤਰ ਦਿੱਤਾ. ਇਸ ਮੌਕੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਗਰ੍ਾਮੀਣ ਬੈਂਕ ਵਿਚ ਬਤੌਰ ਗੰਨਮੈਨ ਦੀ ਡਿਊਟੀ ਕਰ ਰਹੇ ਹਨ, ਉਸ ਸਮੇਂ ਸਾਨੂੰ ਲੇਵਰ ਕਮਿਸ਼ਨ ਦਿੱਲੀ ਦੇ ਅਨੁਸਾਰ ਤਨਖਾਹ ਮਿਲ ਰਹੀ ਸੀ ਅਸੀਂ ਜੋ ਕਿ ਨੌਰਥ ਸਟਾਰ ਪਰ੍ਾਈਵੇਟ ਲਿਮਟਿਡ ਕੰਪਨੀ ਜਲੰਧਰ 1 ਅਕਤੂਬਰ 2017 ਨੂੰ ਸਾਡਾ ਕੰਨਟਰੈਕਟ ਲਿਆ ਸੀ, ਜਿਸ ਵਿਚ ਫਿਰੋਜ਼ਪੁਰ, ਫਾ੽ਿਲਕਾ, ਮੋਗਾ, ਤਰਨਤਾਰਨ, ਰੋਪੜ ਅਤੇ ਮੋਹਾਲੀ ੽ਿਲਹ੍ੇ ਸਨ. ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਗਰ੍ਾਮੀਣ ਹੈੱਡ ਆਫਿਸ ਕਪੂਰਥਲਾ ਦੇ ਸਰਕੂਲਰ ਨੰਬਰ ਐੱਆਰਡੀ 20/2017 ਅਨੁਸਾਰ ਸਾਡੀ ਤਨਖਾਹ 26 ਦਿਨਾਂ ਦੀ 15418 ਰੁਪਏ ਸੀ, ਜਿਸ ਵਿਚ ਸਾਡਾ 12 ਪਰ੍ਤੀਸ਼ਤ ਪੀਐੱਫ ਕੱਟਿਆ ਜਾਂਦਾ ਸੀ ਅਤੇ 14.75 ਪਰ੍ਤੀਸ਼ਤ ਈਐੱਸਆਈ ਵਿਚ ਜਾਂਦਾ ਸੀ, ਜਿਸ ਵਿਚ 1800 ਰੁਪਏ ਪੀਐੱਫ ਅਤੇ 2070 ਰੁਪਏ ਈਐੱਸਆਈ ਕੱਟ ਕੇ ਸਾਨੂੰ ਕੁੱਲ ਤਨਖਾਹ 13348 ਰੁਪਏ ਮਿਲਦੀ ਸੀ ਜੋ ਕਿ ਹੁਣ ਦਿੱਲੀ ਦੇ ਲੇਵਰ ਕਮਿਸ਼ਨ ਦੇ ਰੇਟ ਅਨੁਸਾਰ 14677 ਰੁਪਏ ਹੋ ਗਈ ਸੀ, ਪਰ ਅਚਾਨਕ ਕੰਟਰੈਕਟ ਦਾ ਸਮਾਂ 2 ਸਾਲ ਪੂਰਾ ਹੋਣ ਤੋਂ ਤਿੰਨ ਮਹੀਨੇ ਪਹਿਲਾ 1 ਜੁਲਾਈ 2019 ਨੂੰ ਸਾਡੀ ਤਨਖਾਹ 8838 ਰੁਪਏ ਕਰ ਦਿੱਤੀ ਗਈ, ਇਸ ਬਾਰੇ ਸਾਨੂੰ ਪਹਿਲਾ ਕੋਈ ਸੂਚਨਾ ਨਹੀਂ ਦਿੱਤੀ ਗਈ ਅਤੇ ਨਾ ਹੀ ਪੰਜਾਬ ਗਰ੍ਾਮੀਣ ਹੈੱਡ ਆਫਿਸ ਕਪੂਰਥਲਾ ਵੱਲੋਂ ਇਸ ਦਾ ਕੋਈ ਸਰਕੂਲਰ ਜਾਰੀ ਕੀਤਾ ਗਿਆ. ਨੋਰਥ ਸਟਾਰ ਕੰਪਨੀ ਵੱਲੋਂ ਸਾਨੂੰ ਕੋਈ ਪੇ ਸਲਿਪ ਵੀ ਨਹੀਂ ਦਿੱਤੀ ਗਈ. ਸਾਡੇ ਵੱਲੋਂ ਸ਼ਿਕਾਇਤ ਕਰਨ ਤੇ ਕੰਪਨੀ ਵੱਲੋਂ ਆਈ, ਕਾਰਡ 19 ਅਗਸਤ 2019 ਨੂੰ 2 ਸਾਲ ਬੀਤ ਜਾਣ ਬਾਅਦ ਵੀ ਜਾਰੀ ਨਹੀਂ ਕੀਤੇ ਗਏ, ਈਐੱਸਆਈ ਕਾਰਡ ਵੀ ਜਾਰੀ ਨਹੀਂ ਕੀਤੇ ਗਏ. ਸਾਨੂੰ ਨੌਰਥ ਸਟਾਰ ਕੰਪਨੀ ਵੱਲੋਂ ਕਿਹਾ ਗਿਆ ਹੁਣ ਤੁਹਾਨੂੰ ਪੰਜਾਬ ਲੇਬਰ ਕਮਿਸ਼ਨ ਦੇ ਰੇਟ ਦਿੱਤੇ ਜਾਣਗੇ, ਜਦਕਿ ਪੰਜਾਬ ਗਰ੍ਾਮੀਣ ਬੈਂਕ ਜੋ ਕਿ ਪੰਜਾਬ ਨੈਸ਼ਨਲ ਬੈਂਕ ਦੀ ਸਪੋਨਸਰ ਬੈਂਕ ਹੈ ਇਸ ਦੇ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਦੇ ਅਨੁਸਾਰ ਤਨਖਾਹ ਮਿਲੀ ਹੈ, ਇਸ ਅਦਾਰੇ ਵਿਚ ਅਸੀਂ ਡਿਊਟੀ ਕਰਦੇ ਹਾਂ ਫਿਰ ਸਾਨੂੰ ਕਿਉਂ ਪੰਜਾਬ ਲੇਬਰ ਕਮਿਸ਼ਨ ਦਾ ਰੇਟ ਦਿੱਤਾ ਜਾ ਰਿਹਾ ਹੈ. ਸਾਨੂੰ ਵੀ ਕੇਂਦਰ ਸਰਕਾਰ ਦੇ ਹਿਸਬ ਨਾਲ ਤਨਖਾਹ ਦਿੱਤੀ ਜਾਵੇ. ਇਸ ਤੋਂ ਪਹਿਲਾ ਉਹ ਲੇਬਰ ਕਮਿਸ਼ਨ ਜਲੰਧਰ 24 ਜੁਲਾਈ 2019 ਨੂੰ ਕੇਸ ਲਗਾਇਆ ਸੀ ਅਸੀਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਉਨਹ੍ਾਂ ਦੀ ਰਿਹਾਇਸ਼ ਵਿਖੇ ਮੰਗ ਪੱਤਰ ਦਿੱਤਾ ਸੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ. ਹੁਣ ਅਸੀਂ ਮਜ਼ਬੂਰ ਹੋ ਕੇ ਧਰਨਾ ਲਗਾਉਣ ਜਾ ਰਹੇ ਹਾਂ. ਉਨਹ੍ਾਂ ਆਖਿਆ ਕਿ ਸਾਡੀਆਂ ਮਜ਼ਬੂਰੀਆਂ ਅਤੇ ਇਨਹ੍ਾਂ ਪਰ੍ਾਈਵੇਟ ਕੰਪਨੀਆਂ ਦੇ ਧੱਕੇਸ਼ਾਹੀ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਧਰਨਾ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਸਾਡਾ ਬਣਦਾ ਹੱਕ ਮਿਲ ਸਕੇ. ਇਸ ਮੌਕੇ ਜਸਪਲ ਸਿੰਘ ੽ਿਲਹ੍ਾ ਪਰ੍ਧਾਨ ਨੇ ਦੱਸਿਆ ਕਿ ਸਾਡੀ ਸੁਣਵਾਈ ਵਿੱਤ ਮੰਤਰੀ ਪੰਜਾਬ ਅਤੇ ਸਟੇਟ ਲੇਵਲ ਕਮੇਟੀ ਨੇ ਕਰਨੀ ਹੈ, ਜਿਨਹ੍ਾਂ ਦੀ ਮੀਟਿੰਗ ਵਿਚ ਰੱਖਿਆ ਜਾਵੇ. ਜਿਸ ਵਿਚ ਅਨੁਰਧ ਤਿਵਾੜੀ ਚੀਫ ਸੈਕਟਰੀ ਦੇ ਧਿਆਨ ਵਿਚ ਲਿਆਂਦਾ ਜਾਵੇ ਜਦਕਿ ਨਾਬਾਰਡ ਨੇ ਬੈਂਕ ਵਾਲਿਆਂ ਨੂੰ ਆਦੇਸ਼ ਦਿੱਤਾ ਹੈ ਕਿ ਇਨਹ੍ਾਂ ਦੀ ਤਨਖਾਹ ਸੈਂਟਰ ਲੇਵਲ ਦੀ ਬਜਾਏ ਸਟੇਟ ਲੇਵਲ ਅਨੁਸਾਰ ਕੀਤੀ ਜਾਵੇ, ਜਦਕਿ ਸਾਡੀ ਪਹਿਲਾ ਤਨਖਾਹ 14677 ਰੁਪਏ ਸੀ ਜਿਸ ਨੂੰ ਘਟਾ ਕੇ ਉਨਹ੍ਾਂ 8838 ਰੁਪਏ ਕਰ ਦਿੱਤੀ ਹੈ. ਜਦਕਿ ਪੰਜਾਬ ਗਰ੍ਾਮੀਣ ਬੈਂਕ ਦਾ ਮੁਨਾਫਾ 100-125 ਕਰੋੜ ਰੁਪਏ ਸਲਾਨਾ ਹੈ ਅਤੇ ਹੁਣ ਇਹ ਬੈਂਕ ਪੰਜਾਬ ਨੈਸ਼ਨਲ ਬੈਂਕ ਨਾਲ ਰਲ ਗਈ ਹੈ ਅਤੇ ਪੰਜਾਬ ਨੈਸ਼ਨਲ ਬੈਂਕ ਸੈਂਟਰ ਅੰਡਰ ਹੈ, ਪਰ ਸਾਡੀ ਤਨਖਾਹ ਘਟਾ ਦਿੱਤੀ ਹੈ ਅਤੇ ਸਾਡੀ ਕੋਲੋਂ ਰਿਸਕੀ ਕੰਮ ਲੈਂਦੇ ਹਨ ਅਤੇ ਨਾਂ ਹੀ ਜਦੋਂ ਅਸੀਂ ਪੈਸਾ ਲੈ ਕੇ ਜਾਣਾ ਹੁੰਦਾ ਹੈ ਸਾਡਾ ਕੀਤੇ ਰੋਜਨਾਮੇ ਵਿਚ ਨਾਮ ਨਹੀਂ ਲਿਖਿਆ ਜਾਂਦਾ ਅਤੇ ਅਸੀ ਜਾਨ ਨੂੰ ਹਥੇਲੀ ਤੇ ਰੱਖ ਕੇ ਕੰਮ ਲੈ ਕੇ ਆਉਂਦੇ ਹਾਂ ਲੈ ਕੇ ਜਾਂਦੇ ਹਾਂ. ਇਸ ਮੌਕੇ ਉਨਹ੍ਾਂ ਅਡੀਸ਼ਨਲ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਪੀਸੀਐੱਯ ਨੂੰ ਆਪਣਾ ਮੰਗ ਪੱਤਰ ਦਿੱਤਾ, ਜਿਨਹ੍ਾਂ ਵਿਸਵਾਸ਼ ਦੁਆਇਆ ਕਿ ਤੁਹਾਡਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ. ਇਸ ਮੌਕੇ ਤੇ ਜਸਪਾਲ ਸਿੰਘ, ਸਤਪਾਲ ਸਿੰਘ, ਅੰਮਰ੍ਿਤ ਪਾਲ ਸਿੰਘ, ਜੰਗੀਰ ਸਿੰਘ, ਕੁਲਦੀਪ ਸਿੰਘ, ਨਿਸ਼ਾਨ ਸਿੰਘ, ਕੇਵਲ ਸਿੰਘ, ਨਿਰਮਲ ਸਿੰਘ, ਪਿਆਰਾ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸਵਰਨ ਸਿੰਘ, ਰਜਿੰਦਰ ਕੁਮਾਰ, ਪਰਮਿੰਦਰ ਸਿੰਘ, ਰਘੁਬੀਰ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਾਡੀ ਤਨਖਾਹ ਪਹਿਲਾਂ ਵਾਂਗ ਨਾ ਕੀਤੀ ਤਾਂ ਅਸੀਂ ਮਜ਼ਬੂਰ ਹੋ ਕੇ 16 ਸਤੰਬਰ 2019 ਤੋਂ ਲੈ ਕੇ 23 ਸਤੰਬਰ 2019 ਤੱਕ ਆਪਣੇ ੽ਿਲਹ੍ਿਆਂ ਵਿਚ ਧਰਨਾ ਲਾਉਣ ਲਈ ਮਜ਼ਬੂਰ ਹੋਵਾਂਗੇ. 

 

Related Articles

Back to top button