Ferozepur News

44 ਪਿੰਡਾਂ ਨੂੰ ਗੁਰੂਹਰਸਹਾਏ &#39ਚ ਸ਼ਾਮਲ ਕਰਨ ਲਈ ਵਕੀਲਾਂ ਵਲੋਂ ਕੀਤੀ ਗਈ ਹੜ•ਤਾਲ

ਜਦ ਤੱਕ 44 ਪਿੰਡ ਗੁਰੂਹਰਸਹਾਏ ਵਿਚ ਸ਼ਾਮਲ ਨਾ ਕੀਤੇ ਗਏ ਤਦ ਤੱਕ ਸੰਘਰਸ਼ ਜਾਰੀ ਰਹੇਗਾ: ਬਾਵਾ
GHS ADVOCATES PROTESTING
ਗੁਰੂਹਰਸਹਾਏ, 2 ਮਾਰਚ (ਪਰਮਪਾਲ ਗੁਲਾਟੀ)- ਹਲਕੇ ਦੇ 44 ਪਿੰਡਾਂ ਨੂੰ ਵਾਪਸ ਗੁਰੂਹਰਸਹਾਏ ਹਲਕੇ &#39ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਸਿਵਲ ਕੋਰਟ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਦੀ ਅਗਵਾਈ ਹੇਠ ਮੁਕੰਮਲ ਹੜ•ਤਾਲ ਕੀਤੀ ਗਈ। ਸਮੂਹ ਵਕੀਲਾਂ ਨੇ ਦੱਸਿਆ ਕਿ ਕਾਨੂੰਗੋ ਹਲਕਾ ਮਾਹਮੂਜੋਈਆ ਦੇ 44 ਪਿੰਡ ਜੋ ਕਿ ਗਲਤ ਤਰੀਕੇ ਨਾਲ ਜਲਾਲਾਬਾਦ ਨਾਲ ਜੋੜੇ ਗਏ ਹਨ, ਨੂੰ ਵਾਪਸ ਗੁਰੂਹਰਸਹਾਏ ਹਲਕੇ ਨਾਲ ਜੋੜਿਆ ਜਾਵੇ। ਵਕੀਲਾਂ ਨੇ ਦੱਸਿਆ ਕਿ ਇਹ ਪਿੰਡ ਥਾਣਾ ਗੁਰੂਹਰਸਹਾਏ ਅਧੀਨ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਪੰਚਾਇਤ ਵਿਭਾਗ, ਐਮ.ਐਲ.ਏ ਹਲਕਾ, ਵਾਟਰ ਅਤੇ ਸੈਨੀਟੇਸ਼ਨ, ਹਸਪਤਾਲ, ਪਬਲਿਕ ਹੈਲਥ ਆਦਿ ਵਿਭਾਗ ਵੀ ਗੁਰੂਹਰਸਹਾਏ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਵਿਭਾਗਾਂ ਨਾਲ ਸੰਬੰਧਿਤ ਕੰਮਕਾਜ ਲਈ ਇਹਨਾਂ 44 ਪਿੰਡਾਂ ਦੇ ਵਸਨੀਕਾਂ ਨੂੰ ਗੁਰੂਹਰਸਹਾਏ ਹੀ ਆਉਣਾ ਪੈਂਦਾ ਹੈ, ਜਦਕਿ ਸਿਰਫ਼ ਸਿਵਲ ਅਤੇ ਰੈਵੀਨਿਉ ਕੰਮਕਾਜ ਲਈ ਹੀ ਜਲਾਲਾਬਾਦ ਨਾਲ ਜੋੜਿਆ ਗਿਆ ਹੈ। ਸਮੂਹ ਵਕੀਲਾਂ ਨੇ ਮੰਗ ਕੀਤੀ ਕਿ ਕਾਨੂੰਗੋ ਹਲਕਾ ਮਾਹੂਮਜੋਈਆ ਅਧੀਨ ਪੈਂਦੇ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ। ਪ੍ਰਧਾਨ ਇਕਬਾਲ ਬਾਵਾ ਨੇ ਕਿਹਾ ਕਿ ਇਹ 44 ਪਿੰਡਾਂ ਦੁਚਿੱਤੀ &#39ਚ ਹੋਣ ਕਰਕੇ ਡਿਵੈਲਪਮੈਂਟ ਪਾਸੋਂ ਪੱਛੜ ਚੁੱਕੇ ਹਨ ਅਤੇ ਪਿੰਡਾਂ ਦੇ ਵਿਕਾਸ ਦੇ ਕੰਮ ਰੁਕੇ ਪਏ ਹਨ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀ ਪੰਚਾਇਤਾਂ ਵਲੋਂ ਵੀ ਮਤੇ ਪਾ ਕੇ ਪਿੰਡਾਂ ਨੂੰ ਗੁਰੂਹਰਸਹਾਏ ਹਲਕੇ ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਇਕਬਾਲ ਦਾਸ ਬਾਵਾ ਨੇ ਕਿਹਾ ਕਿ ਜਦ ਤੱਕ ਇਹ 44 ਪਿੰਡ ਗੁਰੂਹਰਸਹਾਏ ਨਾਲ ਵਾਪਸ ਨਹੀਂ ਜੋੜੇ ਜਾਂਦੇ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਇਸ ਸੰਬੰਧੀ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਜਲਦੀ ਹੀ ਇਕ ਮੰਗ ਪੱਤਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਦਿੱਤਾ ਜਾਵੇਗਾ। ਇਸ ਮੌਕੇ &#39ਤੇ ਪ੍ਰਧਾਨ ਇਕਬਾਲ ਦਾਸ ਬਾਵਾ, ਰਾਮ ਸਿੰਘ ਥਿੰਦ, ਪਰਵਿੰਦਰ ਸਿੰਘ ਸੰਧੂ, ਨਵਦੀਪ ਸਿੰਘ ਅਹੂਜਾ ਸੈਕਟਰੀ, ਗੁਰਪ੍ਰੀਤ ਖੋਸਾ ਵਾਈਸ ਪ੍ਰਧਾਨ, ਜਤਿੰਦਰ ਪੁੱਗਲ, ਸ਼ਵਿੰਦਰ ਸਿੰਘ ਸਿੱਧੂ, ਰਵੀ ਮੋਂਗਾ, ਚਰਨਜੀਤ ਛਾਂਗਾ ਰਾਏ, ਰਜਿੰਦਰ ਮੋਂਗਾ, ਸੁਰਜੀਤ ਸਿੰਘ ਵਾਦੀਆਂ, ਸੁਨੀਲ ਮੰਡੀਵਾਲ, ਜਸਵਿੰਦਰ ਸਿੰਘ ਵਲਾਸਰਾ, ਸਚਿਨ ਸ਼ਰਮਾਂ, ਰੋਜੰਤ ਮੋਂਗਾ, ਸੁਨੀਲ ਕੰਬੋਜ਼, ਸੁਖਚੈਨ ਸਿੰਘ ਸੋਢੀ, ਅਸ਼ੋਕ ਕੰਬੋਜ਼, ਹਰੀਸ਼ ਢੀਂਗੜਾ, ਸੁਰਜੀਤ ਸਿੰਘ ਰਾਏ, ਨਵਜੋਤ ਸਿੰਘ ਬਰਾੜ, ਜਗਮੀਤ ਸਿੰਘ ਬਰਾੜ, ਗੌਰਵ ਮੋਂਗਾ, ਜਗਮੀਤ ਸੰਧੂ, ਸੁਰਿੰਦਰ ਮਰੋਕ, ਸਤਨਰਾਇਣ ਕੰਬੋਜ਼, ਰਮਨ ਕੰਬੋਜ਼ ਆਦਿ ਸਮੇਤ ਸਮੂਹ ਵਕੀਲ ਹਾਜ਼ਰ ਸਨ।

Related Articles

Back to top button