Ferozepur News

ਪੋਸ਼ਣ ਮਾਹ ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਪ੍ਰੋਗਰਾਮ ਦਾ ਆਯੋਜਨ

ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਮਹਿਲਾਵਾਂ ਨੂੰ ਦਿੱਤਾ ਸਿਹਤਮੰਦ ਰਹਿਣ ਦਾ ਸੁਨੇਹਾ

ਪੋਸ਼ਣ ਮਾਹ ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ 'ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਪ੍ਰੋਗਰਾਮ ਦਾ ਆਯੋਜਨ

ਪੋਸ਼ਣ ਮਾਹ ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਪ੍ਰੋਗਰਾਮ ਦਾ ਆਯੋਜਨ

  • ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਮਹਿਲਾਵਾਂ ਨੂੰ ਦਿੱਤਾ ਸਿਹਤਮੰਦ ਰਹਿਣ ਦਾ ਸੁਨੇਹਾ
  • ਬੀ.ਐੱਸ.ਐੱਫ. ਦੇ ਕਮਾਂਡੈਂਟ ਤੇ ਜ਼ਿਲਾ ਡੀ.ਪੀ.ਓ. ਖ਼ਾਸ ਤੌਰ ‘ਤੇ ਰਹੇ ਮੌਜੂਦ
  • ਪੋਸ਼ਣ ਹਟ ਸਣੇ ਹੋਰਨਾਂ ਸਟਾਲ ਬਣੇ ਖਿੱਚ ਦਾ ਕੇਂਦਰ

ਫਿਰੋਜ਼ਪੁਰ, 23 ਸਤੰਬਰ, 2022:

ਪੋਸ਼ਣ ਅਭਿਆਨ ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਦੇਸ਼ ਭਰ ਵਿੱਚ ਜਾਗਰੂਕਤਾ ਅਭਿਆਨ ਵੱਡੇ ਪੱਧਰ ‘ਤੇ ਚਲਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੋਸ਼ਣ ਅਭਿਆਨ ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਥੀਮ ਉੱਤੇ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮਨ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਰੋਜ਼ਾਨਾ ਸੰਤੁਲਿਤ ਭੋਜਨ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਦੇ ਕੁੱਝ ਮਹੀਨੇ ਮਹੱਤਵਪੂਰਣ ਹੁੰਦੇ ਨੇ, ਇਸ ਕਰਕੇ ਪੌਸ਼ਟਿਕ ਖੁਰਾਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਹਰ ਵਿਅਕਤੀ ਸੰਤੁਲਿਤ ਭੋਜਨ ਵੱਲ ਧਿਆਨ ਦੇਵੇ ਤਾਂ ਸਿਹਤਮੰਦ ਦੇਸ਼ ਦਾ ਨਿਰਮਾਣ ਕੀਤਾ ਜਾ ਸਕਦਾ ਹੈ।

ਉੱਥੇ ਹੀ ਬੀ.ਐੱਸ.ਐੱਫ. ਦੇ ਕਮਾਂਡੈਂਟ ਓਮ ਪ੍ਰਕਾਸ਼ ਨੇ ਪੋਸ਼ਣ ਅਭਿਆਨ ਦੇ ਤਹਿਤ ਫਿੱਟ ਰਹਿਣ ਤੋਂ ਇਲਾਵਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਬੀ.ਐੱਸ.ਐੱਫ ਵੱਲੋਂ ਦੇਸ਼ਭਰ ਵਿਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਹਰ ਘਰ ਤਿਰੰਗਾ ਅਭਿਆਨ ਨੂੰ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ ਨੇ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਕਰਕੇ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ, ਜਿੱਥੇ ਪੋਸ਼ਣ ਮਾਹ ਦੌਰਾਨ ਜਨਤਕ ਸ਼ਮੂਲੀਅਤ ਰਾਹੀਂ ‘ਪੋਸ਼ਣ ਜਾਗਰੂਕਤਾ’ ਇੱਕ ‘ਲੋਕ ਲਹਿਰ’ ਵਿੱਚ ਤਬਦੀਲ ਹੁੰਦੀ ਜਾ ਰਹੀ ਹੈ।

ਇਸ ਤੋਂ ਇਲਾਵਾ ਡੀ.ਪੀ.ਓ. ਰਤਨਦੀਪ ਕੌਰ ਅਤੇ ਕਾਲਜ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਸਣੇ ਹੋਰਨਾਂ ਬੁਲਾਰਿਆਂ ਨੇ ਵੀ ਪੋਸ਼ਣ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ, ਸਵੱਛ ਭਾਰਤ ਅਭਿਆਨ ਸਣੇ ਹੋਰਨਾਂ ਵਿਸ਼ਿਆਂ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਪ੍ਰੋਗਰਾਮ ਵਿੱਚ ਪੋਸ਼ਣ ਮਾਹ ਦੀ ਥੀਮ ਉੱਤੇ ਲਾਏ ਗਏ ਸਟਾਲ ਖ਼ਾਸ ਤੌਰ ‘ਤੇ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਪੋਸ਼ਣ ਹਟ, ਅਚਾਰ/ਚਟਨੀ, ਸਮੋਸਾ/ ਪਕੌੜਾ, ਅਨੀਮੀਆ ਚੈੱਕਅਪ ਤੇ ਆਯੁਰਵੈਦਿਕ ਦਵਾਈਆਂ ਤੋਂ ਇਲਾਵਾ ਕਈ ਸਟਾਲ ਲਾਏ ਗਏ, ਜਿਨਾ ਨੂੰ ਲੈ ਕੇ ਲੋਕ ਖ਼ਾਸੇ ਉਤਸ਼ਾਹਿਤ ਨਜ਼ਰ ਆਏ। ਲੋਕਾਂ ਨੇ ਵੱਖੋ ਵੱਖ ਸਟਾਲਾਂ ਵਿੱਚ ਜਾ ਕੇ ਜਿੱਥੇ ਖਾਣੇ ਦਾ ਸੁਆਦ ਲਿਆ ਉਥੇ ਹੀ ਜਾਗਰੂਕਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਦਾ ਵਾਅਦਾ ਵੀ ਕੀਤਾ।

ਇਸਦੇ ਨਾਲ ਹੀ ਕਲਾਕਾਰਾਂ ਵੱਲੋਂ ਦਿੱਤੀ ਗਈ ਪੇਸ਼ਕਾਰੀ ਦੀ ਬੱਚਿਆਂ ਵਲੋਂ ਜੰਮ ਕੇ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਦੌਰਾਨ ਸਾਰੇ ਮਹਿਮਾਨਾਂ ਅਤੇ ਵੱਖੋਂ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button