40 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਹਰਸ਼ਰਨ ਕੌਰ ਲਾਇਬ੍ਰੇਰੀਅਨ ਹੋਏ ਸੇਵਾ ਮੁਕਤ
ਫਿਰੋਜ਼ਪੁਰ 4 ਅਗਸਤ 2020 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਲਾਇਬਰੇਰੀਅਨ ਦੀ ਸੇਵਾ ਕਰਨ ਉਪਰੰਤ ਜਲਾਲਾਬਾਦ ਦੇ ਜੰਮਪਲ ਹਰਸ਼ਰਨ ਕੌਰ ਸ਼ਾਨਦਾਰ ਚਾਲੀ ਸਾਲਾਂ ਦੀ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਇਸ ਮੌਕੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਰਹਿਨੁਮਾਈ ਹੇਠ ਕੋਰੋਨਾ ਬਿਮਾਰੀ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਰਸ਼ਰਨ ਕੌਰ ਲਾਇਬ੍ਰੇਰੀਅਨ ਆਪਣੇ ਪਰਿਵਾਰ ਸਮੇਤ ਪਹੁੰਚੇ।
ਸਨਮਾਨ ਸਮਾਰੋਹ ਦੀ ਸ਼ੁਰੂਆਤ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਨੇ ਲਾਇਬ੍ਰੇਰੀਅਨ ਹਰਸ਼ਰਨ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੀ ਆਇਆ ਆਖ ਕੇ ਕੀਤੀ ਇਸ ਉਪਰੰਤ ਸ੍ਰ.ਸੁਰਿੰਦਰ ਸਿੰਘ ਪਤੀ ਮੈਡਮ ਹਰਸ਼ਰਨ ਕੌਰ ਜੋ ਜ਼ਿਲ੍ਹਾ ਸੈਸ਼ਨ ਜੱਜ ਦੇ ਦਫ਼ਤਰ ਤੋਂ ਸੇਵਾ ਮੁਕਤ ਹੋਏ ਹਨ ਨੇ ਦੱਸਿਆ ਕਿ ਜਦੋਂ ਮੇਰੀ ਪਤਨੀ ਹਰਸ਼ਰਨ ਕੌਰ ਗੁਰੂਹਰਸਹਾਏ ਡਿਊਟੀ ਤੇ ਜਾਂਦੇ ਸਨ ਤਾਂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਉਪਰੰਤ ਜਾਂਦੇ ਸਨ ਇਹ ਗੁਰੂਹਰਸਹਾਏ ਵਿਖੇ ਵੀ ਮਿਹਨਤ ਅਤੇ ਲਗਨ ਨਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਹੋ ਕੇ ਡਿਊਟੀ ਕਰਦੇ ਸਨ ਜਿਸ ਕਾਰਨ ਹੀ ਮੇਰਾ ਪਰਿਵਾਰ ਖ਼ੁਸ਼ਹਾਲ ਹੈ, ਉਨ੍ਹਾਂ ਦੀ ਨੂੰਹ ਹਰਬਿਬਨ ਕੌਰ ਨੇ ਦੱਸਿਆ ਕਿ ਇਨ੍ਹਾਂ ਨੇ ਮੈਨੂੰ ਨੂੰਹ ਦਾ ਨਹੀਂ ਧੀ ਦਾ ਪਿਆਰ ਦਿੱਤਾ ਹੈ ਮੈਂ ਆਪ ਪ੍ਰਮਾਤਮਾ ਅੱਗੇ ਦੁਆ ਕਰਦੀ ਹਾਂ ਕਿ ਅੱਜ ਜੋ ਪ੍ਰਮਾਤਮਾ ਨੇ ਖ਼ੁਸ਼ੀਆਂ ਵਾਲਾ ਦਿਨ ਲਿਆਇਆ ਹੈ ਅੱਗੇ ਵੀ ਇਨ੍ਹਾਂ ਦੀਆਂ ਅਸੀਸਾਂ ਸਦਕਾ ਅਸੀਂ ਹੋਰ ਖ਼ੁਸ਼ਹਾਲ ਹੋਵਾਂਗੇ।
ਇਸ ਉਪਰੰਤ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਜੀ ਨੇ ਦੱਸਿਆ ਕਿ ਸ੍ਰੀਮਤੀ ਹਰਸ਼ਰਨ ਕੌਰ ਨੇ ਸਿੱਖਿਆ ਵਿਭਾਗ ਵਿੱਚ ਚਾਲੀ ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ ਇਹ ਸਿੱਖਿਆ ਵਿਭਾਗ ਵਿੱਚ ਸਰਕਾਰੀ ਗਰਲਜ਼ ਸਕੂਲ ਗੁਰੂਹਰਸਹਾਏ ਵਿਖੇ ਹਾਜ਼ਰ ਹੋਏ ਸਨ ਉਸ ਉਪਰੰਤ ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਵਿਖੇ ਫਿਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਸ਼ਾਨਦਾਰ ਸੇਵਾਵਾਂ ਬਤੌਰ ਲਾਇਬ੍ਰੇਰੀਅਨ ਦਿੱਤੀਆਂ ਇਹ ਮਿੱਠ ਬੋਲੜੇ ਸੁਭਾਅ ਦੇ ਮਾਲਕ ਮਿਹਨਤੀ ਅਤੇ ਕੰਮ ਨੂੰ ਪੂਜਾ ਸਮਝਣ ਵਾਲੇ ਅਤੇ ਕੰਮ ਪ੍ਰਤੀ ਸਮਰਪਿਤ ਰਹਿਣ ਵਾਲੇ ਹਨ, ਇਨ੍ਹਾਂ ਦੀ ਬੇਟੀ ਐਮ ਟੈੱਕ ਕੰਪਿਊਟਰ ਇੰਜੀਨੀਅਰਿੰਗ ਅਤੇ ਦਾਮਾਦ ਵੀ ਕੰਪਿਊਟਰ ਇੰਜੀਨੀਅਰ ਹੈ ਅਤੇ ਏਅਰਟੈੱਲ ਵਿਖੇ ਚੰਗੇ ਅਹੁਦੇ ਤੇ ਬਿਰਾਜਮਾਨ ਹੈ ਬੇਟਾ ਅਮਰਦੀਪ ਸਿੰਘ ਪੰਚਾਇਤ ਸੈਕਟਰੀ ਨੂੰਹ ਰਾਣੀ ਹਰਬਿਬਨ ਕੌਰ ਵੀ ਇੱਕ ਅਧਿਆਪਕਾ ਹੈ ਇਹ ਛੋਟਾ ਪਰਿਵਾਰ ਵਾਹਿਗੁਰੂ ਦੀ ਰਜਾ ਚ ਰਹਿਣ ਵਾਲਾ ਹੈ ਇਸ ਉਪਰੰਤ ਕਮਲੇਸ਼ ਰਾਣੀ ਅਤੇ ਬਿਮਲਾ ਕੰਬੋਜ ਨੇ ਵੀ ਆਪਣੇ ਵਿਚਾਰ ਰੱਖੇ ਰਾਜੀਵ ਮੈਣੀ, ਧਰਿੰਦਰ ਸਚਦੇਵਾ, ਸਤਿੰਦਰ ਕੌਰ, ਗਣੇਸ਼ ਕੁਮਾਰ, ਚਰਨਜੀਤ ਸਿੰਘ, ਦਿਨੇਸ਼ ਕੁਮਾਰ, ਕਾਰਜ ਸਿੰਘ ,ਰਿੰਪੀ ਅਤੇ ਨਿਤਿਮਾ ਸ਼ਰਮਾ ਵੱਲੋਂ ਟੈਲੀਫ਼ੋਨ ਤੇ ਵਧਾਈਆਂ ਦਿੱਤੀਆਂ ਗਈਆਂ ਜਿਸ ਤਰ੍ਹਾਂ ਪਰਿਵਾਰ ਵੱਲੋਂ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਉੱਥੇ ਸਟਾਫ਼ ਵੱਲੋਂ ਵੀ ਪਾਲਨਾ ਕੀਤੀ ਗਈ ਅੰਤ ਵਿਚ ਮੈਡਮ ਹਰਸ਼ਰਨ ਕੌਰ ਨੇ ਆਪਣੇ ਕੰਮ ਪ੍ਰਤੀ ਲਗਨ ਵਾਲੀ ਗੱਲ ਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ ਉਹ ਉਦੋਂ ਤੱਕ ਸਕੂਲ ਲਈ ਹਰ ਸੇਵਾ ਲਈ ਬੁਲਾਉਣ ਤੇ ਹਾਜ਼ਰ ਹੋ ਜਾਣਗੇ ਜਦੋਂ ਤੱਕ ਕੋਈ ਹੋਰ ਉਨ੍ਹਾਂ ਦੀ ਪੋਸਟ ਤੇ ਹਾਜ਼ਰ ਨਹੀਂ ਹੁੰਦਾ ।