Ferozepur News

ਤਾਈਕਵਾਂਡੋ ਆਰਮੀ ਕੱਲਬ ਦੇ ਬੱਚਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤੇ।

ਤਾਈਕਵਾਂਡੋ ਆਰਮੀ ਕੱਲਬ ਦੇ ਬੱਚਿਆਂ ਨੇ ਗੋਲਡ ਮੈਡਲ ਪ੍ਰਾਪਤ ਕੀਤੇ।

Taekwando
ਫਿਰੋਜ਼ਪੁਰ 14 ਮਈ () – ਨਾਰਥ ਇੰਡੀਆ ਤਾਈਕਵਾਂਡੋ ਯੂਥ ਕੱਪ ਜੋ ਕਿ ਦਿੱਲੀ ਵਿਖੇ ਆਯੋਜਿਤ ਹੋਇਆ। ਇਸ ਕੱਪ ਵਿਚ ਆਰਮੀ ਤਾਈਕਵਾਂਡੋ ਕੱਲਬ ਫਿਰੋਜਪੁਰ ਦੇ ਪੰਜ ਬੱਚਿਆਂ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਇਹਨਾਂ ਬੱਚਿਆਂ ਨੇ 4 ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ। ਆਰਮੀ ਤਾਈਕਵਾਂਡੋ ਕੱਲਬ ਦੇ ਇੰਨਚਾਰਜ ਹਵਲਦਾਰ ਸ਼ਕੀਲ ਅਹਿਮਦ, ਕੋਚ ਸਾਹਿਲ, ਟੈਕਨੀਕਲ ਡਾਇਰੈਕਟਰ ਵਿਕਾਸ ਕੁਮਾਰ ਵਲੋਂ ਭੇਜੀ ਗਈ ਇਸ ਟੀਮ ਵਿਚ ਬਲੈਕ ਬੈਲਟ ਨਬੀਲ ਅਹਿਮਦ ਖਾਨ, ਬਲੈਕ ਬੈਲਟ ਸ਼ੋਇਬ ਖਾਨ, ਅੰਕਿਤ ਡਾਗਰੀ, ਜਸ਼ਵੰਤ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਜਦੋ ਕਿ ਰਿਆਸ, ਰਿਆਜ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਆਰਮੀ ਅਤੇ ਆਪਣੇ ਸੱਰਹਦੀ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਜਿਕਰਯੋਗ ਹੈ ਕਿ ਫੋਜ ਦੇ ਹਵਲਦਾਰ ਸ਼ਕੀਲ ਅਹਿਮਦ ਜੋ ਕਿ ਆਰਮੀ ਤਾਈਕਵਾਂਡੋ ਕੱਲਬ ਦੇ ਸਹਿਯੋਗ ਨਾਲ ਬੱਚਿਆਂ ਨੂੰ ਤਾਈਕਵਾਂਡੋ ਦੇ ਮਾਹਿਰ ਬਨਾਉਣ ਲਈ ਆਪਣਾ ਵਿਸ਼ੇਸ ਯੋਗਦਾਨ ਪਾ ਰਹੇ ਹਨ।

Related Articles

Back to top button