Ferozepur News

ਹੁਸੈਨੀਵਾਲਾ ਰਾਈਡਰਸ ਫਿਰੋਜ਼ਪੁਰ ਨੇ ਕੱਢੀ ਵਿਸ਼ਾਲ ਸਾਈਕਲ ਰੈਲੀ

ਚੰਗੇ ਵਾਤਾਵਰਨ ਤੇ ਚੰਗੀ ਸਿਹਤ ਲਈ ਸਾਈਕਲਿੰਗ ਕਰਨ ਦਾ ਦਿੱਤਾ ਸੰਦੇਸ਼

ਹੁਸੈਨੀਵਾਲਾ ਰਾਈਡਰਸ ਫਿਰੋਜ਼ਪੁਰ ਨੇ ਕੱਢੀ ਵਿਸ਼ਾਲ ਸਾਈਕਲ ਰੈਲੀ

ਹੁਸੈਨੀਵਾਲਾ ਰਾਈਡਰਸ ਫਿਰੋਜ਼ਪੁਰ ਨੇ ਕੱਢੀ ਵਿਸ਼ਾਲ ਸਾਈਕਲ ਰੈਲੀ

ਚੰਗੇ ਵਾਤਾਵਰਨ ਤੇ ਚੰਗੀ ਸਿਹਤ ਲਈ ਸਾਈਕਲਿੰਗ ਕਰਨ ਦਾ ਦਿੱਤਾ ਸੰਦੇਸ਼

 ਫਿਰੋਜ਼ਪੁਰ  ( 26.10.2020    )   ਪਿਛਲੇ ਲੰਬੇ ਸਮੇਂ ਤੋਂ ਆਮ ਲੋਕਾਂ ਵਿੱਚ ਸਾਈਕਲਿੰਗ ਕਰਨ ਦੀ ਆਦਤ ਨੂੰ ਪ੍ਰਫੁੱਲਤ ਕਰਨ ਦੇ ਯਤਨ ਕਰ ਰਹੀ ਹੁਸੈਨੀ ਵਾਲਾ ਰਾਈਡਰਸ ਫਿਰੋਜ਼ਪੁਰ ਸੁਸਾਇਟੀ ਵੱਲੋਂ ਦੁਸਹਿਰੇ ਦੇ ਤਿਉਹਾਰ ਮੌਕੇ ਇਕ ਵਿਸ਼ਾਲ ਸਾਈਕਲਿੰਗ ਰੈਲੀ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਪਹੁੰਚੀ ਅਤੇ  ਵਾਪਸੀ ਤੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਸ਼ਹੀਦ ਊਧਮ ਸਿੰਘ ਚੌਕ  ਵਿੱਚ ਸਮਾਪਤ ਹੋਈ ।

ਇਸ ਸਬੰਧੀ ਜਾਣਕਾਰੀ ਦਿੰਦੇ ਸੁਸਾਇਟੀ ਦੇ ਕਨਵੀਨਰ ਸੋਹਣ ਸਿੰਘ ਸੋਢੀ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ‘ਚੰਗੇ ਵਾਤਾਵਰਨ ਅਤੇ ਚੰਗੀ ਸਿਹਤ ‘ਦੀ ਮਹੱਤਤਾ ਨੂੰ ਸਮਝਦੇ ਹੋਏ, ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਅਤੇ ਪਵਿੱਤਰ ਤਿਉਹਾਰਾਂ  ਨੂੰ ਪ੍ਰਦੂਸ਼ਨ ਰਹਿਤ ਮਨਾਉਣ ਦਾ ਸੰਦੇਸ਼ ਦੇਣ ਲਈ ਅੱਜ ਦੀ ਸਾਈਕਲ ਰੈਲੀ ਕੱਢੀ ਗਈ ਹੈ ।  ਜਿਸ ਵਿੱਚ 25  ਤੋਂ ਵੱਧ ਸਾਈਕਲਿਸਟ ਨੇ ਭਾਗ ਲਿਆ ।

ਸੁਸਾਇਟੀ ਵਲੋਂ ਸਾਈਕਲਿਸਟ ਦੇ ਲਈ ਬਣਾਈ ਨਵੀਂ ਸਾਈਕਲਿੰਗ ਜਰਸੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ । ਸ਼ਹਿਰ ਦੀਆਂ ਵੱਖ ਵੱਖ  ਸੰਸਥਾਵਾਂ ਵੱਲੋਂ ਰੈਲੀ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਅਤੇ ਜਸਵੰਤ ਮਦਾਨ ਵੱਲੋ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ  ।  ਅਨੇਕਾਂ ਸ਼ਹਿਰ ਵਾਸੀਆਂ ਨੇ ਸੁਸਾਇਟੀ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਸਾਈਕਲਿੰਗ ਨਾਲ ਜੁੜਨ ਦੇ ਲਈ ਉਤਸ਼ਾਹਿਤ ਵੀ ਦਿਖਾਇਆ ।

ਸਾਈਕਲਿੰਗ ਰੈਲੀ ਵਿੱਚ ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ , ਡਾ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ , ਡਾ ਅਲੋਕ ਬਤਰਾ, ਡਾ.ਅਕਾਸ਼ ਅਗਰਵਾਲ ,ਗੁਰਮਖ ਸਿੰਘ ਐਸ ਡੀ ਓ, ਹਰਬੀਰ ਸਿੰਘ ਸੰਧੂ ,ਅਮਨ ਸ਼ਰਮਾ , ਆਸ਼ੁ ਨਰੂਲਾ  , ਸੁਰਿੰਦਰ ਕੰਬੋਜ ,ਗੋਰਵ ਡੋਡਾ, ਸੁਧੀਰ ਕੁਮਾਰ , ਕਨਵ ਨਰੁਲਾ, ਨਵੀਨ ਅਰੋੜਾ , ਮਨਜੀਤ ਸਿੰਘ ,  ਇੰਜ ਜਗਦੀਪ ਮਾਂਗਟ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ।

 

Related Articles

Leave a Reply

Your email address will not be published. Required fields are marked *

Back to top button