Day: March 19, 2024

  • Ferozepur Newsਭਗਵੰਤ ਮਾਨ ਹੁਣ ਤੱਕ ਪੰਜਾਬ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਸਾਬਤ ਹੋਏ: ਸੁਖਬੀਰ ਸਿੰਘ ਬਾਦਲ

    ਭਗਵੰਤ ਮਾਨ ਹੁਣ ਤੱਕ ਪੰਜਾਬ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਸਾਬਤ ਹੋਏ: ਸੁਖਬੀਰ ਸਿੰਘ ਬਾਦਲ

    ਭਗਵੰਤ ਮਾਨ ਹੁਣ ਤੱਕ ਪੰਜਾਬ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਸਾਬਤ ਹੋਏ: ਸੁਖਬੀਰ ਸਿੰਘ ਬਾਦਲ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਨੂੰ ਕੰਗਾਲ ਕੀਤਾ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਇਸਦੇ ਸਰੋਤ ਲੁੱਟੇ ਫਰੀਦਕੋਟ/ਫਿਰੋਜ਼ਪੁਰ, 19 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਤੋਂ ਮਾੜੇ ਮੁੱਖ ਮੰਤਰੀ ਹੋਣ ਦੀ ਵਿਲੱਖਣ ਪ੍ਰਾਪਤੀ ਕੀਤੀ ਹੈ ਜਿਸਨੇ ਨਾ ਸਿਰਫ ਸੂਬੇ ਨੂੰ ਕੰਗਾਲ ਕੀਤਾ ਬਲਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸੂਬੇ ਦੇ ਸਰੋਤ ਵੀ ਲੁੱਟ ਲਏ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੂੰ ਪੰਜਾਬ ਬਚਾਓ ਯਾਤਰਾ ਤਹਿਤ ਫਰੀਦਕੋਟ ਅਤੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕਿਆਂ ਵਿਚ ਲਾਮਿਸਾਲ ਹੁੰਗਾਰਾ ਮਿਲਿਆ, ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦਾ ਸਰਕਾਰੀ ਖ਼ਜ਼ਾਨਾ ਲੁੱਟਿਆ ਤਾਂ ਜੋ ਆਪ ਦਾ ਖ਼ਜ਼ਾਨਾ ਭਰਿਆ ਜਾ ਸਕੇ ਤੇ ਇਸਦਾ ਹੋਰ ਰਾਜਾਂ ਵਿਚ ਪਸਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਆਪਣੀ ਕੁਰਸੀ ਬਚਾਉਣ ਵਾਸਤੇ ਅਜਿਹਾ ਕਰਨ ਵਾਸਤੇ ਮਜਬੂਰ ਕਰ ਰਹੇ ਹਨ ਅਤੇ ਉਹ ਕਠਪੁਤਲੀ ਵਾਂਗ ਵਿਹਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਦੀ ਕੋਈ ਪਰਵਾਹ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਦਾ ਕੋਈ ਇਕ ਵੀ ਕੰਮ ਕੀਤਾ ਹੋਇਆ ਵਿਖਾਉਣ ਦੀ ਚੁਣੌਤੀ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ  ਬੁਨਿਆਦੀ ਢਾਂਚੇ ਦੀ ਸਿਰਜਣਾ ਦੀ ਤਾਂ ਗੱਲ ਹੀ ਛੱਡੋ ਲੋਕਾਂ ਨੂੰ ਤਾਂ ਬੁਨਿਆਦੀ ਨਾਗਰਿਕ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਸਾਰੇ ਸਮਾਜ ਭਲਾਈ ਲਾਭ ਜਾਂ ਤਾਂ ਕੱਟ ਦਿੱਤੇ ਗਏ ਹਨ, ਜਾਂ ਰੋਕ ਦਿੱਤੇ ਗਏ ਹਨ ਜਾਂ ਫਿਰ ਖਤਮ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਲੋਕ ਰੋਜ਼ ਮੇਰੇ ਕੋਲ ਆ ਕੇ ਸ਼ਿਕਾਇਤਾਂ ਕਰਦੇ ਹਨ ਕਿ ਉਹਨਾਂ ਦੇ ਮੋਟੇ-ਮੋਟੇ ਬਿਜਲੀ ਬਿੱਲ ਆ ਰਹੇ ਹਨ ਅਤੇ ਕਿਵੇਂ ਉਹਨਾਂ ਦੇ ਨਾਂ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਸਕੀਮ ਵਰਗੇ ਸਮਾਜ ਭਲਾਈ ਲਾਭਾਂ ਵਿਚੋਂ ਕੱਟ ਦਿੱਤੇ ਗਏ ਹਨ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ ਵਾਸਤੇ ਉਹ ਇਕਜੁੱਟ ਹੋ ਜਾਣ ਅਤੇ ਕਿਹਾ ਕਿ ਇਸ ਸਰਕਾਰ ਨੇ ਦੋ ਸਾਲਾਂ ਵਿਚ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਪਰ ਉਸ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਪੰਜਾਬੀਆਂ ਲਈ ਕੁਝ ਕਰਨ ਦੀ ਥਾਂ ’ਤੇ ਇਸ਼ਤਿਹਾਰਬਾਜ਼ੀ ਤੇ ਸਸਤੇ ਲੋਕ ਤਮਾਸ਼ਿਆਂ ’ਤੇ ਨਿਰਭਰ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਪੰਜਾਬ ਵਿਚੋਂ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਰ ਰਾਜਾਂ ਵਿਚ ਹਿਜ਼ਰਤ ਕਰ ਗਿਆ ਹੈ ਅਤੇ ਕੋਈ ਵੀ ਬਾਹਰੋਂ ਆ ਕੇ ਪੰਜਾਬ ਵਿਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਇਥੇ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ ਅਤੇ ਗੈਂਗਸਟਰ ਰਾਜ ਹੈ। ਅਕਾਲੀ ਦਲ ਦੇ ਪ੍ਰਧਾਨ ਨੂੰ ਫਰੀਦਕੋਟ ਵਿਚ ਲਾਮਿਸਾਲ ਹੁੰਗਾਰਾ ਮਿਲਿਆ ਜਿਥੇ ਉਹਨਾਂ ਪਰਮਬੰਸ ਸਿੰਘ ਰੋਮਾਣਾ ਦੇ ਨਾਲ ਰਲ ਕੇ ਖੁੱਲ੍ਹੀ ਜੀਪ ਵਿਚ ਸਵਾਰ ਹੋ ਕੇ ਯਾਤਰਾ ਵਿਚ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ। ਉਹ ਰਾਹ ਵਿਚ ਪਿੰਡ ਪਿਪਲੀ ਵਿਖੇ ਉਸ ਸੇਵਾ ਕੇਂਦਰ ’ਤੇ ਵੀ ਰੁਕੇ ਜੋ ਬੰਦ ਕਰ ਦਿੱਤਾ ਗਿਆ ਹੈ ਤੇ ਦੱਸਿਆ ਕਿ ਕਿਵੇਂ ਅਕਾਲੀ ਸਰਕਾਰ ਵੇਲੇ ਲੋਕਾਂ ਨੂੰ ਇਕ ਬਟਨ ਦਬਾਓਣ ’ਤੇ ਸਾਰੀਆਂ ਸੇਵਾਵਾਂ ਮਿਲ ਜਾਂਦੀਆਂ ਸਨ ਤੇ ਹੁਣ ਇਹ ਨਹੀਂ ਮਿਲ ਰਹੀਆਂ। ਫਿਰੋਜ਼ਪੁਰ ਦਿਹਾਤੀ ਵਿਚ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਜੋਗਿੰਦਰ ਸਿੰਘ ਜਿੰਦੂ ਸਨ, ਤੇ ਇਥੇ ਵੀ ਹਜ਼ਾਰਾਂ ਲੋਕ ਉਹਨਾਂ ਨੂੰ ਮਿਲਣ ਲਈ ਸੜਕਾਂ ’ਤੇ ਨਿਤਰ ਆਏ। ਇਸ ਮੌਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਸਟਾਫ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਕਿਵੇਂ ਪਿਛਲੇ ਛੇ ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਉਹਨਾਂ ਨੇ ਆਪ ਸਰਕਾਰ ਦੇ ਵਤੀਰੇ ਨੂੰ ਅਤਿ ਨਿੰਦਣਯੋਗ ਤੇ ਘਿਨੌਣਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਪ੍ਰਤੀ ਸਰਕਾਰ ਦਾ ਇਹ ਵਤੀਰਾ ਹੈ ਤਾਂ ਫਿਰ ਅਸੀਂ ਇਸ ਤੋਂ ਹੋਰ ਆਸ ਕੀ ਕਰ ਸਕਦੇ ਹਾਂ ? ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਦੇ ਰਹੇ। ਅਨੇਕਾਂ ਨੌਜਵਾਨਾਂ ਨੇ ਸਰਦਾਰ ਬਾਦਲ ਨੂੰ ਉਹਨਾਂ ਦੀ ਤਸਵੀਰ ਤੇ ਅਨੇਕਾਂ ਹੋਰਨਾਂ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਉਹਨਾਂ ਨੂੰ ਭੇਂਟ ਕੀਤੀ। ਇਸ ਮੌਕੇ ਅੱਜ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਫਰੀਦਕੋਟ ਵਿਚ ਸਤੀਸ਼ ਗਰੋਵਰ, ਸਨੀ ਬਰਾੜ, ਰਵਿੰਦਰ ਸਿੰਘ ਬੱਬਲ, ਗੁਰਕੰਵਲ ਸਿੰਘ ਅਤੇ ਬਬਰੀਕ ਸਿੰਘ ਤੇ ਫਿਰੋਜ਼ਪੁਰ ਦਿਹਾਤੀ ਵਿਚ ਚਮਕੌਰ ਸਿੰਘ ਟਿੱਬੀ, ਸੁਰਿੰਦਰ ਸਿੰਘ ਬੱਬੂ ਤੇ ਚਿਤਬੀਰ ਸਿੰਘ ਜ਼ੀਰਾ ਵੀ ਮੌਜੂਦ ਸਨ।  

    Read More »
  • Ferozepur NewsDC releases book titled Frankly Speaking-Quick 100 Words by Harish Monga

    DC releases book titled Frankly Speaking-Quick 100 Words by Harish Monga

    DC releases book titled Frankly Speaking-Quick 100 Words by Harish Monga Ferozepur, March 19, 2024:  A book titled “Frankly Speaking-Quick…

    Read More »
  • Ferozepur Newsਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ

    ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ

    ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ ਫਿਰੋਜ਼ਪੁਰ ਮਾਰਚ, 19,2024 — ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ…

    Read More »
  • Ferozepur Newsउत्तर रेलवे द्वारा क्षेत्रीय राजभाषा कार्यान्वयन समिति की बैठक का आयोजन

    उत्तर रेलवे द्वारा क्षेत्रीय राजभाषा कार्यान्वयन समिति की बैठक का आयोजन

    उत्तर रेलवे द्वारा क्षेत्रीय राजभाषा कार्यान्वयन समिति की बैठक का आयोजन …. उत्तर रेलवे क्षेत्रीय राजभाषा कार्यान्वयन समिति की बैठक…

    Read More »
  • Ferozepur Newsडीसीएम ग्रुप ऑफ स्कूल्स बैस्ट स्कूल चैन ऑफ द ईयर के खिताब से सम्मानित, बैंकाक में हुआ था कलस्टर ऑफ अचीवर्स कार्यक्रम

    डीसीएम ग्रुप ऑफ स्कूल्स बैस्ट स्कूल चैन ऑफ द ईयर के खिताब से सम्मानित, बैंकाक में हुआ था कलस्टर ऑफ अचीवर्स कार्यक्रम

    डीसीएम ग्रुप ऑफ स्कूल्स बैस्ट स्कूल चैन ऑफ द ईयर के खिताब से सम्मानित, बैंकाक में हुआ था कलस्टर ऑफ…

    Read More »
  • Ferozepur Newsਮੂੰਹ ਦੀ ਸਿਹਤ  ਸੰਬਧੀ ਜਾਗਰੂਕਤਾ ਬੈਨਰ ਜਾਰੀ ਕੀਤਾ

    ਮੂੰਹ ਦੀ ਸਿਹਤ  ਸੰਬਧੀ ਜਾਗਰੂਕਤਾ ਬੈਨਰ ਜਾਰੀ ਕੀਤਾ

    ਮੂੰਹ ਦੀ ਸਿਹਤ  ਸੰਬਧੀ ਜਾਗਰੂਕਤਾ ਬੈਨਰ ਜਾਰੀ ਕੀਤਾ ਫ਼ਿਰੋਜ਼ਪੁਰ, 19 ਮਾਰਚ 2024 (           )             ਸਿਹਤ ਵਿਭਾਗ ਪੰਜਾਬ ਦੇ ਦਿਸ਼ਾ…

    Read More »
Back to top button