Ferozepur News

  ਜੇਕਰ ਪ੍ਰਸ਼ਾਸਨ ਨੇ ਮੰਗਾ ਨਾ ਮੰਨਿਆ ਤਾ ਚਾਰ ਤਰੀਕ ਨੂੰ ਧਰਨਾ ਜੀ ਟੀ ਰੋਡ ਤੇ  ਤਬਦੀਲ ਕਰਨ ਦਾ ਐਲਾਨ:ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ

      ਜੇਕਰ ਪ੍ਰਸ਼ਾਸਨ ਨੇ ਮੰਗਾ ਨਾ ਮੰਨਿਆ ਤਾ ਚਾਰ ਤਰੀਕ ਨੂੰ ਧਰਨਾ ਜੀ ਟੀ ਰੋਡ ਤੇ  ਤਬਦੀਲ ਕਰਨ ਦਾ ਐਲਾਨ:ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ
  ਜੇਕਰ ਪ੍ਰਸ਼ਾਸਨ ਨੇ ਮੰਗਾ ਨਾ ਮੰਨਿਆ ਤਾ ਚਾਰ ਤਰੀਕ ਨੂੰ ਧਰਨਾ ਜੀ ਟੀ ਰੋਡ ਤੇ  ਤਬਦੀਲ ਕਰਨ ਦਾ ਐਲਾਨ
ਫਿਰੋਜਪੁਰ, 2.6.2022: ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜਿਲਾ ਫਿਰੋਜਪੁਰ ਦੇ ਜੋਨ ਗੁਰੂਹਰਸਹਾਏ  ਦੇ ਪਿੰਡ ਚੱਕ ਸ਼ਿਕਾਰ ਗਾਹ ਚ ਕੁਝ ਦਿਨ ਪਹਿਲਾ ਬਿਜਲੀ ਮੁਲਾਜ਼ਮਾ ਨਾਲ ਮਾਮੂਲੀ ਹਥੋ ਪਾਈ ਦੋਰਾਨ ਥਾਣਾ ਲੱਖੋ ਕੇ ਬਹਿਰਾਮ ਨੇ ਕਿਸਾਨ ਆਗੂਆ ਤੇ ਨਜਾਇਜ ਧਰਾਵਾ ਲਗਾ ਕੇ ਇਕ ਤਰਫਾ ਪਰਚਾ ਦਰਜ ਕਰ ਦਿੱਤਾ ਸੀ।ਜਿਸ ਦੇ ਦੋਰਾਨ ਕਿਸਾਨ ਆਗੂਆ ਨੇ ਥਾਣਾ  ਲੱਖੋ ਕੇ ਬਹਿਰਾਮ ਦੇ ਅੱਗੇ ਧਰਨਾ ਲਗਾ ਦਿੱਤਾ ਅੱਜ ਇਹ ਧਰਨਾ ਜੋਨ ਮਮਦੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਸਿੰਘ ਅਤੇ ਜੋਨ ਦੇ ਸੀਨੀਅਰ ਮੀਤ ਪ੍ਰਧਾਨ ,ਜੋਨ ਗੁਰੂਹਰਸਹਾਏ ਦੇ ਪ੍ਰਧਾਨ ਧਰਮ ਸਿੰਘ ਸਿੱਧੂ, ਸੁਖਵਿਦਰ ਸਿੰਘ ਬੁਰਜ ਦੀ ਅਗਵਾਈ ਹੇਠ ਚੱਲ ਰਿਹਾ ਹੈ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਜੋਨ ਸਕੱਤਰ ਡਾ ਗੁਰਨਾਮ ਸਿੰਘ ਅਤੇ ਮੰਗਲ ਸਿੰਘ ਸਵਾਈ ਕੇ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਜਥੇਬੰਦੀ ਵਲੋ 30 ਤਰੀਕ ਤੋ ਲੇ ਕੇ ਹੁਣ ਤੱਕ ਥਾਣਾ ਲਖੋ ਕੇ ਬਹਿਰਾਮ ਦਾ ਘਿਰਾਓ ਕਰ ਕੇ ਬੈਠੇ ਹਾ ਪਰਚਾ ਖਾਰਿਜ ਅਤੇ ਲੋਕਲ ਮੰਗਾ ਨਾ ਮੰਨਣ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਦੌਰਾਨ ਅੱਜ ਜਿਲੇ ਦੇ ਆਗੂ ਅਤੇ ਜੋਨਾ ਦੇ ਆਗੂਆ ਨੇ ਅੱਜ ਤੀਜੇ ਦਿਨ ਇਕ ਪਰਸਨਲ ਮੀਟਿੰਗ ਕਰ ਕੇ ਅਗਲਾ ਐਲਾਨ ਕਰ ਦਿੱਤਾ ਹੈ ਕਿ  ਜੇਕਰ ਸਾਡੇ ਮਸਲੇ ਦਾ ਜਲਦੀ ਹੱਲ ਨਾ ਕੀਤਾ ਤਾ ਚਾਰ ਤਰੀਕ ਨੂੰ ਇਹ ਧਰਨਾ ਫਿਰੋਜਪੁਰ ਫਾਜਿਲਕਾ ਰੋਡ ਤੇ ਤਬਦੀਲ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਜੋਨ ਦੇ ਆਗੂ ਜੋਗਾ ਸਿੰਘ, ਮੀਤ ਪ੍ਰਧਾਨ ਗੁਰਭੇਜ ਸਿੰਘ ਕਿਲੀ, ਖਜ਼ਾਨਚੀ ਰਜਿੰਦਰ ਸਿੰਘ ਫੁਲਰਵਨ, ਰੰਗਾ ਸਿੰਘ ਸਦਰਦੀਨ,ਰੂੜ ਚੰਦ ਬੇਟੂਕਦੀਮ,ਟੈਕ ਸਿੰਘ ਅਲਫੂਕੇ,, ਜਸਵੰਤ ਸਿੰਘ ਸ਼ਰੀਹ ਵਾਲਾ, ਜਸਵੰਤ ਸਿੰਘ ਹਾਮਦ, ਸ਼ੁਬੇਗ ਸਿੰਘ ਸ਼ਰੀਹ ਵਾਲਾ ,ਗੁਰਮੀਤ ਸਿੰਘ ਬੇਟੂ ਕਦੀਮ, ਅਨੂਪ ਸਿੰਘ ਸਵਾਈ ਕੇ, ਕਸ਼ਮੀਰ ਸਿੰਘ, ਹਰਪਾਲ ਸਿੰਘ ਆਸਲਕੇ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button