Ferozepur News

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਲਗਾਇਆ ਗਿਆ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਲਗਾਇਆ ਗਿਆ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਲਗਾਇਆ ਗਿਆ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ

ਫਿਰੋਜ਼ਪੁਰ, ਮਾਰਚ 4, 2022: ਅੱਜ ਸਹਸ ਚੱਕ ਘੁਬਾਈ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਵਿਸ਼ਿਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਵੱਖ ਵੱਖ ਕਿਰਿਆਵਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ । ਮੇਲੇ ਵਿੱਚ ਦੋਵਾਂ ਹੀ ਵਿਸ਼ਿਆਂ ਨਾਲ ਸੰਬੰਧਿਤ ਸਾਰੀਆਂ ਹੀ ਕਿਰਿਆਵਾਂ ਬਹੁਤ ਹੀ ਦਿਲਚਸਪ , ਰੋਮਾਂਚਿਕ ਅਤੇ ਜਾਣਕਾਰੀ ਭਰਪੂਰ ਸਨ ।

ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੇਲੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਨੰਦ ਮਾਣਿਆ । ਮੇਲੇ ਵਿੱਚ ਗਣਿਤ ਦੇ ਬੀ ਐੱਮ ਸ੍ਰੀ ਪ੍ਰਵੀਨ ਕੁਮਾਰ ਜੀ ਅਤੇ ਸਾਇੰਸ ਦੇ ਬੀ ਐੱਮ ਸ੍ਰੀ ਕਮਲ ਵਧਵਾ ਜੀ ਨੇ ਵੀ ਸ਼ਿਰਕਤ ਕੀਤੀ ।

ਉਹਨਾਂ ਨੇ ਵਿਸ਼ਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮੇਲੇ ਦੀ ਸਮੁੱਚੀ ਕਾਰਗੁਜ਼ਾਰੀ ਲਈ ਹੌਂਸਲਾ ਅਫਜ਼ਾਈ ਕੀਤੀ । ਇਸ ਮੇਲੇ ਦਾ ਮਾਪੇ- ਅਧਿਆਪਕ ਮਿਲਣੀ ਲਈ ਆਏ ਮਾਪਿਆਂ ਵੱਲੋਂ ਵੀ ਆਨੰਦ ਮਾਣਿਆ ਗਿਆ ।

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਲਗਾਇਆ ਗਿਆ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਮੇਲਾ

ਇਸ ਮੇਲੇ ਦੀ ਸ਼ਾਨਦਾਰ ਕਾਮਯਾਬੀ ਦੀ ਸਿਹਰਾ ਸਕੂਲ ਮੁੱਖੀ ਸ੍ਰੀਮਤੀ ਸ਼ਿਵਾਨੀ ਮੋਂਗਾ ਜੀ , ਅੰਗਰੇਜ਼ੀ ਅਧਿਆਪਕਾ ਸ੍ਰੀਮਤੀ ਸਿਮਰਜੀਤ ਕੌਰ , ਐੱਸ ਐੱਸ ਅਧਿਆਪਕਾ ਸ੍ਰੀਮਤੀ ਮਨਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਨੂੰ ਜਾਂਦਾ ਹੈ।

Related Articles

Leave a Reply

Your email address will not be published. Required fields are marked *

Back to top button