12ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ 'ਚ ਕਰਵਾਏ ਗਏ ਵੱਖ ਵੱਖ ਮੁਕਾਬਲੇ
12ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ 'ਚ ਕਰਵਾਏ ਗਏ ਵੱਖ ਵੱਖ ਮੁਕਾਬਲੇ
-ਮੁਕਾਬਲਿਆਂ ਦਾ ਆਰੰਭ ਜ਼ਿਲ•ਾ ਪੁਲਸ ਮੁਖੀ ਨੇ ਸ਼ਮਾ ਰੋਸ਼ਨ ਕਰਕੇ ਕੀਤਾ
-ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ• ਦੇ ਕੇ ਕੀਤਾ ਸਨਮਾਨਿਤ
ਫਿਰੋਜ਼ਪੁਰ 30 ਨਵੰਬਰ () 12ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ ਦੇ ਅਗਲੇ ਪੜਾਅ ਵਿਚ ਬੁੱਧਵਾਰ ਨੂੰ ਵੱਖ ਵੱਖ ਮੁਕਾਬਲਿਆਂ ਦਾ ਆਯੋਜਨ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਕੀਤਾ ਗਿਆ। ਇਨ•ਾਂ ਮੁਕਾਬਲਿਆਂ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਜ਼ਿਲ•ਾ ਪੁਲਸ ਮੁਖੀ ਰਵਿੰਦਰ ਕੁਮਾਰ ਬਖ਼ਸ਼ੀ ਫਿਰੋਜ਼ਪੁਰ ਅਤੇ ਰਾਜਬੀਰ ਸਿੰਘ ਪੀ. ਪੀ. ਐੱਸ, ਐੱਸ. ਪੀ. ਐੱਚ ਫਿਰੋਜ਼ਪੁਰ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ। ਇਸ ਮੌਕੇ ਤੇ ਸਕੂਲ ਅਤੇ ਕਲਜ ਪੱਧਰ ਤੇ ਮੁਕਾਬਲੇ ਕਰਵਾਏ ਗਏ। ਸੰਸਥਾ ਦੀ ਪੈਟਰਨ ਇਨ ਚੀਫ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਰੰਗੋਲੀ ਮੁਕਾਬਲਿਆਂ ਵਿਚ ਸੀ. ਕੇ ਸੈਕੰਡਰੀ ਸਕੂਲ ਨੇ ਪਹਿਲਾ, ਆਰਮੀ ਪਬਲਿਕ ਸਕੂਲ ਅਤੇ ਗੌਰਮਿੰਟ ਗਰਲਜ਼ ਸਕੂਲ ਨੇ ਦੂਜਾ ਅਤੇ ਦੇਵ ਸਮਾਜ ਮਾਡਲ ਸਕੂਲ ਅਤੇ ਏ. ਪੀ. ਸਕੂਲ ਨੇ ਤੀਜਾ ਸਥਾਨ ਹਾਸਲ ਕੀਤ। ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਆਰਮੀ ਸਕੂਲ ਦੇ ਹਰਜੀਤ ਨੇ ਪਹਿਲਾ, ਐੱਸ. ਡੀ ਸਕੂਲ ਦੇ ਜਸਪਾਲ ਸਿੰਘ ਨੇ ਦੂਜਾ ਅਤੇ ਸਰਕਾਰੀ ਸਕੂਲ ਲੜਕੀਆਂ ਵਿਚ ਲਛਮੀ ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਰਾਈਟਿੰਗ ਮੁਕਾਬਲਿਆਂ ਵਿਚ ਡੈਂਟਲ ਕਾਲਜ ਦੀ ਵਿਦਿਆਰਥਣ ਸੁਭਦੀਪ ਨੇ ਪਹਿਲਾ, ਗੁਰੂ ਨਾਨਕ ਕਾਲਜ ਦੀ ਰਮਨ ਦੀਪ ਨੇ ਦੂਜਾ ਅਤੇ ਦੇਵ ਸਮਾਜ ਕਾਲਜ ਦੀ ਵੀਰਪਾਲ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਟਿੱਲ ਲਾਇਫ ਡਰਾਇੰਗ ਵਿਚ ਐੱਸ. ਡੀ ਸਕੂਲ ਦੇ ਰਾਹੁਲ ਨੇ ਪਹਿਲਾ, ਆਰਮੀ ਸਕੂਲ ਦੇ ਦਕਸ਼ਰਾਜ ਨੇ ਦੂਜਾ ਅਤੇ ਆਰ. ਐੱਸ. ਡੀ. ਰਾਜ ਰਤਨ ਦੀ ਨਵਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਲੈਂਡ ਸਕੇਪ ਮੁਕਾਬਲਿਆਂ ਵਿਚ ਆਰ. ਐੱਸ. ਡੀ. ਰਾਜ ਰਤਨ ਦੇ ਗੌਰਵ ਨੇ ਪਹਿਲਾ, ਆਰਮੀ ਸਕੂਲ ਦੀ ਬੀ ਸੂਜਾ ਨੇ ਦੂਜਾ ਅਤੇ ਜੀ. ਟੀ. ਬੀ. ਸੀਨੀਅਰ ਸੈਕੰਡਰੀ ਸਕੂਲ ਦੀ ਅਮੀਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਦੇਸ਼ ਭਗਤੀ ਆਧਾਰਿਤ ਚਰਿੱਤਰ ਵਿਚ ਆਰਮੀ ਪਬਲਿਕ ਸਕੂਲ ਨੇ ਪਹਿਲਾ, ਡੀਡੀਬੀ ਨੇ ਦੂਜਾ ਅਤੇ ਦੇਵ ਸਮਾਜ ਨੇ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ। ਫਲਤੂ ਸਮਾਨ ਦੀ ਸੁੰਦਰ ਬਨਾਉਣ ਵਿਚ ਦੇਵ ਸਮਜ ਕਾਲਜ ਨੇ ਪਹਿਲਾ, ਸੀ. ਕੇ. ਸਕੂਲ ਨੇ ਦੂਜਾ ਅਤੇ ਐਮ. ਐੱਲ. ਐੱਮ. ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਮੁਕਾਬਲਿਆਂ ਵਿਚ ਸਿਟੀ ਹਾਰਟ ਸਕੂਲ ਦੇ ਅਭਿਸ਼ੇਕ ਨੇ ਪਹਿਲਾ, ਸਾਈ ਪਬਲਿਕ ਸਕੂਲ ਦੀ ਨਿਸ਼ਾ ਨੇ ਦੂਜਾ ਅਤੇ ਜੀ. ਟੀ.ਬੀ. ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਨ•ਾਂ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਅਤੇ ਮਾਨਵ ਮੰਦਰ ਸਕੂਲ ਵੱਲੋਂ ਕਰਵਾਏ ਗਏ ਯਤਨ ਦੀ ਸ਼ਲਾਘਾ ਕੀਤੀ। ਇਸ ਮੌਕੇ ਗੌਰਵ ਸਾਗਰ ਭਾਸਕਰ, ਝਲਕੇਸ਼ਵਰ ਭਾਸਕਰ, ਸੰਤੋਖ ਸਿੰਘ, ਅਮਨ ਦੇਵੜਾ, ਅਮਿਤ ਧਵਨ, ਡਾ. ਐੱਸ. ਐੱਮ. ਰੁਦਰਾ, ਅਨਿਲ ਬਾਂਸਲ, ਅਮਰਜੀਤ ਸਿੰਘ ਭੋਗਲ, ਗੁਰਤੇਜ ਕੋਹਾਰਵਾਲਾ, ਡਾ. ਹਰਸ਼ ਭੋਲਾ, ਹਰਮੀਤ ਵਿਦਿਆਰਥੀ , ਸ਼ਲਿੰਦਰ ਭੱਲਾ, ਹਰਸ਼ ਅਰੋੜਾ ਆਦਿ ਹਾਜ਼ਰ ਸਨ।