Ferozepur News

• ਨੌਜਵਾਨਾਂ ਨੂੰ ਨਸ਼ੇ ਦੇ ਚੁੰਗਲ ਤੋਂ ਕੱਢਣ ਲਈ ਜ਼ਿਲ•ੇ ਵਿੱਚ ਚਲਾਏ ਜਾ ਰਹੇ ਹਨ ਨਸ਼ਾ ਛੁਡਾਊ ਕੇਂਦਰ-ਡਿਪਟੀ ਕਮਿਸ਼ਨਰ ਧਾਲੀਵਾਲ • ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਮੁਹਿੰਮ • ਕਿਹਾ, ਨਸ਼ਾ ਇੱਕ ਬਿਮਾਰੀ ਹੈ ਜਿਸ ਦਾ ਇਲਾਜ ਪੂਰੀ ਤਰ•ਾਂ ਸੰਭਵ ਹੈ • ਜ਼ਿਲ•ੇ ਵਿੱਚ ਤਿੰਨ ਨਸ਼ਾ ਛੁਡਾਊ ਕੇਂਦਰ, ਇੱਕ ਓਪੀਓਡ ਸਬਸਟੀਊਸ਼ਨ ਟਰੀਟਮੈਂਟ ਸੈਂਟਰ, ਤਿੰਨ ਆਊਟ ਪੈਸ਼ੇਂਟ ਓਪੀਓਡ. ਅਸਿਸਟੀਡ ਟਰੀਟਮੈਂਟ ਸੈਂਟਰ ਅਤੇ ਤਿੰਨ ਪੁਨਰਵਾਸ ਕੇਂਦਰਾਂ ਵਿੱਚ ਕੀਤਾ ਜਾ ਰਿਹਾ ਹੈ ਮੁਫਤ ਇਲਾਜ • ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸੂਚਨਾ ਦੇਣ ਵਾਲੇ ਦਾ ਨਾਮ ਰੱਖਿਆ ਜਾਵੇਗਾ ਗੁਪਤ

ਫਿਰੋਜ਼ਪੁਰ 25 ਜੁਲਾਈ 2018 (Manish Bawa) ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਾਹਰ ਕੱਢਣ ਅਤੇ ਮੁਫਤ ਇਲਾਜ ਮੁਹੱਈਆ ਕਰਵਾਉਣ ਦੇ ਲਈ ਜਿਲ•ੇ ਵਿੱਚ ਤਿੰਨ ਨਸ਼ਾ ਛੁਡਾਓ ਕੇਂਦਰ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇੱਕ ਓਪੀਓਡ ਸਬਸਟੀਊਸ਼ਨ ਟਰੀਟਮੈਂਟ ਸੈਂਟਰ, (ਓ.ਐੱਸ.ਟੀ),  ਤਿੰਨ ਆਊਟ ਪੈਸ਼ੇਂਟ ਓਪੀਓਡ. ਅਸਿਸਟੀਡ ਟਰੀਟਮੈਂਟ ਸੈਂਟਰ (ਓ.ਓ.ਏ.ਟੀ) ਅਤੇ ਤਿੰਨ ਪੁਨਰਵਾਸ ਕੇਂਦਰ ਵੀ ਖੋਲ•ੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀ ਨਸ਼ਿਆਂ ਦੇ ਖਾਤਮੇ ਦੇ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।
ਡਿਪਟੀ ਕਮਿਸ਼ਨਰ ਧਾਲੀਵਾਲ ਨੇ ਕਿਹਾ ਕਿ ਨਸ਼ਿਆਂ ਦੀ ਚੁੰਗਲ ਵਿੱਚ ਫਸੇ ਯੁਵਕਾਂ ਨਾਲ ਨਫਰਤ ਦੀ ਬਜਾਏ ਹਮਦਰਦੀ ਵਾਲਾ ਵਤੀਰਾ ਰੱਖਣਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਨਸ਼ੇ ਦੇ ਚੁੰਗਲ ਵਿੱਚ ਫਸੇ ਯੁਵਕਾਂ ਨਾਲ ਉਨ•ਾਂ ਦੇ ਘਰ ਵਾਲੇ ਅਤੇ ਰਿਸ਼ਤੇਦਾਰ ਨਫਰਤ ਦੀ ਨਿਗ•ਾ ਨਾਲ ਦੇਖਦੇ ਹਨ ਜਦਕਿ ਇਸ ਤੋਂ ਉਲਟ ਨੌਜਵਾਨਾਂ ਨੂੰ ਹਮਦਰਦੀ ਅਤੇ ਕਾਊਂਸਲਿੰਗ ਦੀ ਜ਼ਰੂਰਤ ਹੁੰਦੀ ਹੈ। ਉਨ•ਾਂ ਕਿਹਾ ਕਿ ਇਸ ਗੱਲ ਨੂੰ ਸਮਝਣਾ ਹੋਵੇਗਾ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਇਸ ਦਾ ਇਲਾਜ ਪੂਰੀ ਤਰ•ਾ ਸੰਭਵ ਹੈ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ•ੇ ਵਿੱਚ ਨਸ਼ਿਆਂ ਦੇ ਚੁੰਗਲ ਵਿੱਚ ਫਸੇ ਯੁਵਕਾਂ ਦੇ ਲਈ ਨਸ਼ਾ ਛੁਡਾਊ ਕੇਂਦਰ ਖੋਲ•ੇ ਗਏ ਹਨ ਜੋ ਸਿਵਲ ਹਸਪਤਾਲ ਫਿਰੋਜ਼ਪੁਰ, ਸੁਖਮਨੀ ਹਸਪਤਾਲ ਮਖੂ ਗੇਟ ਅਤੇ ਡਾ. ਹੰਸ ਰਾਜ ਮਲਟੀ ਸਪੈਸਲਿਟ ਹਸਪਤਾਲ, ਸਾਹਮਣੇ ਸਰਕਟ ਹਾਊਸ ਸਥਿਤ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਹੀ ਇੱਕ ਓਪੀਓਡ ਸਬਸਟੀਊਸ਼ਨ ਟਰੀਟਮੈਂਟ ਸੈਂਟਰ (ਓ.ਐੱਸ.ਟੀ) ਅਤੇ ਤਿੰਨ ਆਊਟ ਪੈਸ਼ੇਂਟ ਓਪੀਓਡ ਅਸਿਸਟੀਡ ਟਰੀਟਮੈਂਟ ਸੈਂਟਰ(ਓ.ਓ.ਏ.ਟੀ) ਬਿਰਧ ਆਸ਼ਰਮ ਮਖੂ ਗੇਟ ਸੈਂਟਰ ਜੇਲ• ਅਤੇ ਜ਼ੀਰਾ ਵਿੱਚ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਿੰਨ ਪੁਨਰਵਾਸ ਕੇਂਦਰ ਮਖੂ ਗੇਟ ਬਿਰਧ ਆਸ਼ਰਮ, ਜੀਵਨ ਦਾਨ ਵੱਲੋਂ ਜ਼ੀਰਾ ਅਤੇ ਮਰੁੜ ਵਿੱਚ ਇੱਕ ਜਯੋਤੀ ਪੁਨਰਵਾਸ ਕੇਂਦਰ ਚਲਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ•ੇ ਵਿੱਚ ਨਸ਼ਾ ਵੇਚਣ ਵਾਲਿਆਂ ਉੱਤੇ ਪੁਲਿਸ ਵਿਭਾਗ ਤਿੱਖੀ ਨਜ਼ਰ ਰੱਖ ਰਿਹਾ ਹੈ। ਪਿੰਡ ਪੱਧਰ ਤੇ ਵੀ ਨਿਗਰਾਨ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਨੌਜਵਾਨਾਂ ਦੇ ਨਸ਼ਾ ਛੱਡਣ ਅਤੇ ਡੈਪੋ ਤਹਿਤ ਕੈਂਪ ਵੀ ਲਗਾਏ ਜਾ ਰਹੇ ਹਨ। ਉਨ•ਾਂ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ•ਾਂ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਹੈ ਤਾਂ ਉਸ ਨੂੰ ਸਮਝਾ ਕੇ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾਵੇ, ਜਿੱਥੇ ਉਸਦਾ ਮੁਫਤ ਇਲਾਜ ਕੀਤਾ ਜਾਵੇਗਾ। 

 

Related Articles

Back to top button