Ferozepur News

ਸੰਕਟਕਾਲੀਨ ਸਥਿਤੀਆਂ ਸਮੇਂ ਬਚਣ ਲਈ ਸਿਵਲ ਡਿਫੈਂਸ ਵੱਲੋਂ ਜਗਾਰੂਕਤਾ ਮੁਹਿੰਮ ਚਲਾਈ ਗਈ    

DSC_0136ਫ਼ਿਰੋਜ਼ਪੁਰ 13 ਜੂਨ (ਏ.ਸੀ.ਚਾਵਲਾ) ਡੀ.ਜੀ.ਪੀ ਸ੍ਰੀ ਐਸ.ਕੇ.ਸ਼ਰਮਾ, ਆਈ.ਪੀ.ਐਸ, ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ• ਜੀ ਦੇ ਦਿਸਾਂ ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਜਾਗਰੂਕਤਾ ਮੁਹਿੰਮ ਤਹਿਤ ਮਿਤੀ 08.06.2015 ਤੋ 13.06.2015 ਤੱਕ ਸਿਵਲ ਡਿਫੈਂਸ ਫਿਰੋਜਪੁਰ ਵੱਲੋਂ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।  ਜਿਸ ਵਿਚ  Mock 4rill 5xercise ਅਤੇ  4emonstration ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਇੱਕ ਐਕਸਰਸਾਈਜ ਸੋਅ ਨੂੰ ਗੌਰਮਿੰਟ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਿਰੋਜਪੁਰ ਸ਼ਹਿਰ ਵਿਚ ਕੀਤਾ  ਗਿਆ । ਇਸ ਸੋਅ ਤੋ ਪਹਿਲਾ ਸਰਵ ਸਿੱਖਿਆ ਅਭਿਆਨ ਤਹਿਤ ਸਿਖਲਾਈ ਲੈ ਰਹੇ 150 ਦੇ ਲਗਭਗ ਟ੍ਰੇਨੀਜ ਨੂੰ ਸਿਵਲ ਡਿਫੈਂਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਅੱਜ ਪੁਰਾਣੀ ਦਾਣਾ ਮੰਡੀ ਫਿਰੋਜਪੁਰ ਸ਼ਹਿਰ ਵਿਖੇ ਕੀਤੇ ਸੋਅ ਵਿਚ 200 ਦੇ ਲਗਭਗ ਵਪਾਰ ਮੰਡਲ ਦੇ ਨੁਮਾਇੰਦੇ, ਪਤਵੰਤੇ, ਸ਼ਹਿਰੀਆ ਅਤੇ ਸਿਵਲ ਡਿਫੈਂਸ ਦੇ ਵਾਰਡਨ ਹਾਜ਼ਰ ਸਨ । ਇਹਨਾਂ ਸੋਆਂ ਵਿੱਚ ਹਵਾਈ ਹਮਲੇ ਸਮੇਂ ਬਚਾਊ, ਅੱਗ ਬੁਝਾਉਣ ਸਬੰਧੀ ਡਰਿੱਲ,  ਆਰਟੀਫੀਸ਼ਲ ਮੈਥਡ ਆਫ਼ ਰੈਸਕਿਊ ਅਤੇ ਬਣਾਉਟੀ ਸਾਹ ਬਾਰੇ 4emonstration ਦਿੱਤੇ ਗਏ । ਇਹਨਾਂ ਸਮਾਗਮਾਂ ਵਿਚ ਸ੍ਰੀ ਚਰਨਜੀਤ ਸਿੰਘ, ਡਵੀਜ਼ਨਲ ਕਮਾਡੈਂਟ, ਪੰਜਾਬ ਹੋਮ ਗਾਰਡਜ਼, ਸ੍ਰੀ ਸੁਖਵੰਤ ਸਿੰਘ ਬਰਾੜ, ਜ਼ਿਲ•ਾ ਕਮਾਂਡਰ ਪੰਜਾਬ ਹੋਮ ਗਾਰਡਜ਼, ਸ੍ਰੀ ਰਵੀ ਗੁਪਤਾ, ਚੀਫ਼ ਵਾਰਡਨ, ਸ੍ਰੀ ਸਤਵੰਤ ਸਿੰਘ ਕੋਹਲੀ ਕਮਾਂਡਰ ਸਿਖਲਾਈ ਕੇਂਦਰ ਰਿਟਾਇਰਡ, ਸ੍ਰੀ ਪਰਮਿੰਦਰ ਸਿੰਘ, ਸਟੋਰ ਸੁਪਰਡੰਟ, ਸ੍ਰੀ ਰਜਿੰਦਰ ਕ੍ਰਿਸ਼ਨ, ਕੰਪਨੀ ਕਮਾਂਡਰ ਤੋ ਇਲਾਵਾ ਸਿਵਲ ਡਿਫੈਂਸ ਦੇ ਸਾਰੇ ਵਾਰਡਨ ਅਤੇ ਪੰਜਾਬ ਹੋਮ ਗਾਰਡਜ਼ ਫਿਰੋਜਪੁਰ ਦਾ ਸਮੂਹ ਸਟਾਫ਼ ਹਾਜ਼ਰ ਸੀ । ਸਮਾਗਮ ਦੇ ਅੰਤ ਵਿਚ ਚੀਫ਼ ਵਾਰਡਨ ਸਿਵਲ ਡਿਫੈਂਸ ਅਤੇ ਜ਼ਿਲ•ਾ ਕਮਾਂਡਰ ਵੱਲੋਂ ਸ੍ਰੀ ਸਤਵੰਤ ਸਿੰਘ ਕੋਹਲੀ, ਰਾਸ਼ਟਰਪਤੀ ਅਵਾਰਡੀ (ਗੋਲਡ ਮੈਡਲਿਸਟ) ਨੂੰ ਟ੍ਰੇਨਿੰਗ ਕੈਪ ਵਿਚ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ ।

Related Articles

Back to top button