Ferozepur News

ਫ਼ੌਜ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾ ਲਈ ਨਵੰਬਰ ਮਹੀਨੇ ਵਿਚ ਹੋਣ ਵਾਲੇ ਲਿਖਤੀ ਪੇਪਰ ਦੀ ਤਿਆਰੀ ਸਬੰਧੀ ਟ੍ਰੇਨਿੰਗ ਕੈਪ ਸ਼ੁਰੂ

ਅਭਿਸ਼ੇਕ 

ਫ਼ਿਰੋਜ਼ਪੁਰ 5 ਅਕਤੂਬਰ 2019 (ਅਭਿਸ਼ੇਕ) ਫ਼ੌਜ ਦੀ ਭਰਤੀ ਦੌਰਾਨ ਜਿਹੜੇ ਉਮੀਦਵਾਰ ਮੈਡੀਕਲ ਫਿੱਟ ਹੋਏ ਹਨ,  ਉਨ੍ਹਾਂ ਉਮੀਦਵਾਰਾਂ ਦੇ ਮਹੀਨਾ ਨਵੰਬਰ-2019 ਵਿਚ ਹੋਣ ਵਾਲੇ ਲਿਖਤੀ ਪੇਪਰ ਦੀਆਂ ਤਿਆਰੀਆਂ ਸਬੰਧੀ ਟ੍ਰੇਨਿੰਗ ਕੈਪ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸ਼ੁਰੂ ਹੋ ਚੁੱਕੇ ਹਨ, ਜਿੱਥੇ ਕਿ ਹੁਣ ਤੱਕ ਸੈਂਟਰ ਵਿਖੇ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ.ਮੁਕਤਸਰ ਸਾਹਿਬ ਆਦਿ ਜ਼ਿਲ੍ਹਿਆਂ ਦੇ ਮੈਡੀਕਲ ਫਿੱਟ 185 ਦੇ ਕਰੀਬ ਉਮੀਦਵਾਰ ਨੇ ਆਪਣੇ ਨਾਮ ਦਾਖਲ ਕਰਵਾਏ ਹਨ। ਇਹ ਜਾਣਕਾਰੀ ਮੇਜਰ ਅਮਰਜੀਤ ਸਿੰਘ ਟ੍ਰੇਨਿੰਗ ਅਫ਼ਸਰ ਸੀ-ਪਾਈਟ ਨੇ ਦਿੱਤੀ।
ਉਨ੍ਹਾਂ ਫ਼ੌਜ ਵਿਚ ਭਰਤੀ ਹੋਣ ਵਾਲੇ ਜ਼ਿਲ੍ਹੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਨੌਜਵਾਨ ਇਸ ਪ੍ਰੀਖਿਆ ਲਈ ਤਿਆਰੀ ਕਰਨੀ ਚਾਹੁੰਦੇ ਹੋਣ ਉਹ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸੀ-ਪਾਈਟ ਦੇ ਦਫ਼ਤਰ ਜਾਂ  ਮੋਬਾਇਲ ਨੰ: 98777-12697 ਤੇ ਸੰਪਰਕ ਕਰ ਸਕਦੇ ਹਨ।

Related Articles

Back to top button