Ferozepur News

ਅਮਰੂਤ ਮਿਸ਼ਨ ਯੋਜਨਾ ਤਹਿਤ 12.22 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ

ਅਮਰੂਤ ਮਿਸ਼ਨ ਯੋਜਨਾ ਤਹਿਤ 12.22 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ

ਅਮਰੂਤ ਮਿਸ਼ਨ ਯੋਜਨਾ ਤਹਿਤ 12.22 ਕਰੋੜ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ

ਫਿਰੋਜ਼ਪੁਰ 25 ਮਈ   2021 —  ਫ਼ਿਰੋਜ਼ਪੁਰ ਸ਼ਹਿਰ ਦੀ ਨਵੀਂ ਵਧੀ ਹਦੂਦ ਵਿੱਚ 100 ਪ੍ਰਤੀਸ਼ਤ ਸੀਵਰੇਜ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਵਿਧਾਇਕ ਫਿਰੋਜ਼ਪੁਰ ਸਹਿਰੀ  ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ ਨਿਰਦੇਸ਼ਾ ਹੇਠ ਸੋਮਵਾਰ ਨੂੰ   ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ  ਰੋਹਿਤ ਗਰੋਵਰ ਵੱਲੋਂ ਲਗਭਗ 12.22 ਕਰੋੜ ਰੁਪਏ ਦੀ ਲਾਗਤ ਨਾਲ ਅਮਰੂਤ ਮਿਸ਼ਨ ਯੋਜਨਾ ਤਹਿਤ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ।

ਗੌਰਤਲਬ ਹੈ ਕਿ ਫਿਰੋਜ਼ਪੁਰ ਸ਼ਹਿਰ 2011 ਵਿੱਚ ਹੋਈ ਜਨਗਣਨਾ ਅਨੁਸਾਰ ਪੰਜਾਬ ਦਾ 1,10,313 ਅਬਾਦੀ ਵਾਲਾ ਸ਼ਹਿਰ ਹੈ। ਜਿਸ ਦੀ 2045 ਤੱਕ 1,60,572 ਅਬਾਦੀ ਹੋ ਜਾਣ ਦੀ ਸੰਭਾਵਨਾ ਹੈ। ਇਸ ਯੋਜਨਾ ਤਹਿਤ ਸ਼ਹਿਰ ਦੀ ਨਵੀਂ ਵਧੀ ਹਦੂਦ ਬਸਤੀ ਨਿਜ਼ਾਮਦੀਨ, ਖੂਹ ਬਲਾਕੀ ਵਾਲਾ, ਖੂਹ ਅਮੀ ਚੰਦ ਅਤੇ ਬਾਬਾ ਵਡਭਾਗ ਸਿੰਘ, ਰਾਮੇਵਾਲਾ ਅਤੇ ਹਾਕੇਵਾਲਾ ਆਦਿ ਇਲਾਕਿਆਂ ਵਿੱਚ 36.84 ਕਿਲੋਮੀਟਰ ਸੀਵਰ ਲਾਈਨਾਂ ਪਾਉਣ ਦਾ ਕੰਮ ਕੀਤਾ ਜਾਣਾ ਹੈ , ਇਸ ਕੰਮ ਨੂੰ ਲਗਭਗ ਨੌਂ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਕੰਮ ਮੁਕੰਮਲ ਹੋਣ ਨਾਲ ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਰਹਿਣ ਸਹਿਣ ਦਾ ਪੱਧਰ ਵੀ ਉੱਚਾ ਹੋਵੇਗਾ । ਇਸ ਮੌਕੇ ਮੈਂਬਰ ਮਿਊਂਸੀਪਲ ਕੌਂਸਲ ਫਿਰੋਜ਼ਪੁਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਬਲਵੀਰ ਬਾਠ, ਮਿਊਂਸੀਪਲ ਕਾਊਂਸਲਰ ਕਸ਼ਮੀਰ ਸਿੰਘ, ਬੋਹੜ ਸਿੰਘ, ਪਰਮਿੰਦਰ ਹਾਂਡਾ, ਰਾਜੂ, ਮਰਕਸ ਭੱਟੀ, ਵਿਜੇ ਗੋਰੀਆ, ਰਿਸ਼ੀ ਸਰਮਾ ਤੇ ਯਾਕੂਪ ਭੱਟੀ ਵੀ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button