ਜ਼ਿਲ•ੇ ਵਿੱਚ ਖੇਤੀ ਹਾਦਸਿਆਂ ਦੇ 296 ਪੀੜਤਾਂ ਨੂੰ 261ਲੱਖ 30 ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ-ਖਰਬੰਦਾ
ਫਿਰੋਜਪੁਰ 17 ਮਾਰਚ (M.L.Tiwari) ਜ਼ਿਲ•ੇ ਵਿੱਚ ਮੰਡੀ ਬੋਰਡ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਖੇਤੀ ਹਾਦਸਿਆਂ ਦੇ ਪੀੜਤ ੨੯੬ ਕਿਸਾਨਾਂ/ਖੇਤੀ ਮਜਦੂਰਾਂ ਨੂੰ ੨੬੧ ਲੱਖ ੩੦ ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਮਜਦੂਰਾਂ ਨੂੰ ਬਿਜਲੀ ਦਾ ਕਰੰਟ ਲੱਗਣ, ਦਵਾਈ ਦੀ ਸਪਰੇਅ ਚੜ•ਨ, ਥਰੈਸ਼ਰ, ਕੰਬਾਇਨਾਂ ਤੇ ਟਰੈਕਟਰ ਟਰਾਲੀਆਂ ਨਾਲ ਖੇਤਾਂ ਵਿੱਚ ਹੋਏ ਹਾਦਸੇ ਦੌਰਾਨ ਅਪਾਹਜ ਹੋਣ ਆਦਿ ਕੇਸਾਂ ਵਿੱਚ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿੱਚੋਂ ਮੌਤ ਦੀ ਸੂਰਤ ਵਿੱਚ 2 ਲੱਖ ਰੁਪਏ, ਹੱਥ ਦੀ ਇੱਕ ਉਂਗਲ ਕੱਟੇ ਜਾਣ ਦੀ ਸੂਰਤ ਵਿੱਚ 10 ਹਜਾਰ ਰੁਪਏ ਅਤੇ ਚਾਰ ਉਂਗਲਾਂ ਜਾਂ ਪੂਰਾ ਹੱਥ ਕੱਟ ਜਾਣ ਦੀ ਸੂਰਤ ਵਿੱਚ 40 ਹਜਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਜ਼ਿਲ•ਾ ਮੰਡੀ ਅਫਸਰ ਸ.ਮਨਜੀਤ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2012-13 ਦੌਰਾਨ ਜ਼ਿਲ•ੇ ਵਿੱਚ ੧੧੦ ਕੇਸਾਂ 'ਚ ੭੮ ਲੱਖ ੪੦ ਹਜਾਰ ਰੁਪਏ ਖੇਤੀ ਹਾਦਸਿਆਂ ਦੇ ਪੀੜ•ਤਾਂ ਨੂੰ ਦਿੱਤੇ ਗਏ , ਜਿਨ•ਾਂ ਵਿੱਚੋਂ ਮਾਰਕੀਟ ਕਮੇਟੀ ਫਿਰੋਜਪੁਰ ਵੱਲੋਂ ੯ ਕੇਸਾਂ ਵਿੱਚ ੧੨ ਲੱਖ ੨੦ ਹਜਾਰ ਰੁਪਏ, ਮਾਰਕੀਟ ਕਮੇਟੀ ਫਿਰੋਜਪੁਰ ਛਾਉਣੀ ਵੱਲੋਂ ੧੦ ਕੇਸਾਂ ਵਿੱਚ ੧੦ ਲੱਖ ੬੦ ਹਜਾਰ ਰੁਪਏ, ਮਾਰਕੀਟ ਕਮੇਟੀ ਮਮਦੋਟ ਵੱਲੋਂ ੧ ਕੇਸ ਵਿੱਚ ੨ ਲੱਖ ਰੁਪਏ, ਮਾਰਕੀਟ ਕਮੇਟੀ ਗੁਰੂਹਰਸਹਾਏ ਵੱਲੋਂ ੨੨ ਕੇਸਾਂ ਵਿੱਚ ੧੩ ਲੱਖ ੨੦ ਹਜਾਰ ਰੁਪਏ, ਮਾਰਕੀਟ ਕਮੇਟੀ ਤਲਵੰਡੀ ਭਾਈ ਵੱਲੋਂ ੨੦ ਕੇਸਾਂ ਵਿੱਚ ੮ ਲੱਖ ੮੦ ਹਜਾਰ ਰੁਪਏ, ਮਾਰਕੀਟ ਕਮੇਟੀ ਜ਼ੀਰਾ ਵੱਲੋਂ ੨੬ ਕੇਸਾਂ ਵਿੱਚ ੧੩ ਲੱਖ ੮੦ ਹਜਾਰ ਰੁਪਏ, ਮਾਰਕੀਟ ਕਮੇਟੀ ਮੱਖੂ ਵੱਲੋਂ ੧੨ ਕੇਸਾਂ ਵਿੱਚ ੧੩ ਲੱਖ ੧੦ ਹਜਾਰ ਰੁਪਏ ਅਤੇ ਮਾਰਕੀਟ ਕਮੇਟੀ ਮੱਲਾਵਾਲਾ ਵੱਲੋਂ ੧੦ ਕੇਸਾਂ ਵਿੱਚ ੪ ਲੱਖ ੭੦ ਹਜਾਰ ਰੁਪਏ, ਦੀ ਮਾਲੀ ਸਹਾਇਤਾ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2013-14 ਦੌਰਾਨ ੭੮ ਕੇਸਾਂ ਵਿੱਚ ੮੩ ਲੱਖ ੪੫ ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ , ਜਿਸ ਵਿੱਚੋਂ ਮਾਰਕੀਟ ਕਮੇਟੀ ਫਿਰੋਜ਼ਪੁਰ ਵੱਲੋਂ ਖੇਤੀ ਹਾਦਸਿਆਂ ਦੇ ਸ਼ਿਕਾਰ ਹੋਏ ੧੮ ਕੇਸਾਂ ਵਿੱਚ ੧੮ ਲੱਖ ੮੦ ਹਜਾਰ ਰੁਪਏ, ਮਾਰਕੀਟ ਕਮੇਟੀ ਫਿਰੋਜਪੁਰ ਛਾਉਣੀ ਵੱਲੋਂ ੭ ਕੇਸਾਂ ਵਿੱਚ ੬ ਲੱਖ ੧੫ ਹਜਾਰ ਰੁਪਏ, ਮਾਰਕੀਟ ਕਮੇਟੀ ਮਮਦੋਟ ਵੱਲੋਂ ੩ ਕੇਸਾਂ ਵਿੱਚ ੬ ਲੱਖ ਰੁਪਏ, ਮਾਰਕੀਟ ਕਮੇਟੀ ਤਲਵੰਡੀ ਭਾਈ ਵੱਲੋਂ ੯ ਕੇਸਾਂ ਵਿੱਚ ੧੦ ਲੱਖ ੪੦ ਹਜਾਰ ਰੁਪਏ, ਮਾਰਕੀਟ ਕਮੇਟੀ ਜ਼ੀਰਾ ਵੱਲੋਂ ੧੪ ਕੇਸਾਂ ਵਿੱਚ ੧੧ ਲੱਖ ੪੦ ਹਜਾਰ ਰੁਪਏ, ਮਾਰਕੀਟ ਕਮੇਟੀ ਗੁਰੂਹਰਸਹਾਏ ਵੱਲੋਂ ੧੦ ਕੇਸਾਂ ਵਿੱਚ ੧੧ ਲੱਖ ਰੁਪਏ, ਮਾਰਕੀਟ ਕਮੇਟੀ ਮੱਖੂ ਵੱਲੋਂ ੧੨ ਕੇਸਾਂ ਵਿੱਚ ੧੭ ਲੱਖ ੬੦ ਹਜਾਰ ਰੁਪਏ ਅਤੇ ਮਾਰਕੀਟ ਕਮੇਟੀ ਮੱਲਾਵਾਲਾ ਵੱਲੋਂ ੫ ਕੇਸਾਂ ਵਿੱਚ ੨ ਲੱਖ ੧੦ ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2014-15 ਦੌਰਾਨ ੧੦੮ ਕੇਸਾਂ ਵਿੱਚ ੯੯ ਲੱਖ ੪੫ ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ , ਜਿਸ ਵਿੱਚੋਂ ਮਾਰਕੀਟ ਕਮੇਟੀ ਫਿਰੋਜ਼ਪੁਰ ਵੱਲੋਂ ਖੇਤੀ ਹਾਦਸਿਆਂ ਦੇ ਸ਼ਿਕਾਰ ਹੋਏ ੭ ਕੇਸਾਂ ਵਿੱਚ ੧੧ਲੱਖ ਰੁਪਏ, ਮਾਰਕੀਟ ਕਮੇਟੀ ਫਿਰੋਜਪੁਰ ਛਾਉਣੀ ਵੱਲੋਂ ੬ ਕੇਸਾਂ ਵਿੱਚ ੫ ਲੱਖ ੬੦ ਹਜਾਰ ਰੁਪਏ, ਮਾਰਕੀਟ ਕਮੇਟੀ ਮਮਦੋਟ ਵੱਲੋਂ ੮ ਕੇਸਾਂ ਵਿੱਚ ੯ ਲੱਖ ਰੁਪਏ, ਮਾਰਕੀਟ ਕਮੇਟੀ ਤਲਵੰਡੀ ਭਾਈ ਵੱਲੋਂ ੨੩ ਕੇਸਾਂ ਵਿੱਚ ੧੯ ਲੱਖ ੭੫ ਹਜਾਰ ਰੁਪਏ, ਮਾਰਕੀਟ ਕਮੇਟੀ ਜ਼ੀਰਾ ਵੱਲੋਂ ੧੪ ਕੇਸਾਂ ਵਿੱਚ ੧੧ ਲੱਖ ਰੁਪਏ, ਮਾਰਕੀਟ ਕਮੇਟੀ ਗੁਰੂਹਰਸਹਾਏ ਵੱਲੋਂ ੨੩ ਕੇਸਾਂ ਵਿੱਚ ੧੪ ਲੱਖ ੮੦ ਹਜਾਰ ਰੁਪਏ, ਮਾਰਕੀਟ ਕਮੇਟੀ ਮੱਖੂ ਵੱਲੋਂ ੧੬ ਕੇਸਾਂ ਵਿੱਚ ੧੮ ਲੱਖ ੫੦ ਹਜਾਰ ਰੁਪਏ ਅਤੇ ਮਾਰਕੀਟ ਕਮੇਟੀ ਮੱਲਾਵਾਲਾ ਵੱਲੋਂ ੧੧ ਕੇਸਾਂ ਵਿੱਚ ੯ ਲੱਖ ੮੦ ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ।