Ferozepur News

ਅਮਨਦੀਪ ਹਸਪਤਾਲ ਦਾ ਨਿਵੇਕਲਾ ਉਪਰਾਲਾ – ਫਿਰੋਜ਼ਪੁਰ ਜ਼ਿਲੇ ਦੇ ਸਪੋਰਟਸ ਟੀਚਰਾਂ ਨੂੰ ਜਾਗਰੂਕ ਕਰਨ ਲਈ ਕਰਵਾਇਆ ਸੇਮੀਨਾਰ

ਫਿਰੋਜ਼ਪੁਰ: ਅਮਨਦੀਪ ਹਸਪਤਾਲ, ਅੰਮ੍ਰਿਤਸਰ ਜੋ ਕਿ ਉੱਤਰੀ ਭਾਰਤ 'ਚ ਟ੍ਰੌਮਾ, ਹੱਡੀਆਂ ਅਤੇ ਜੋੜ ਬਦਲਣ ਵਾਲਾ ਸਭ ਤੋਂ ਪ੍ਰਸਿਧ ਕੇਂਦਰ ਹੈ, ਵੱਲੋਂ ਆਪਣੇ ਸਮਾਜਿਕ ਸਰੋਕਾਰਾਂ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਸਮਾਜ  ਦੇ ਵੱਖ ਵੱਖ ਵਰਗਾਂ ਨੂੰ ਜਾਗਰੂਕ ਕਰਾਉਣ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ 9 ਇਸੇ ਲੜੀ ਦੇ ਤਹਿਤ, ਜ਼ਿਲਾ ਸਿਖਿਆ ਅਧਿਕਾਰੀ (ਸਕੈਂਡਰੀ) ਨੇਕ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਜ਼ਿਲੇ ਦੇ ਸਮੂਹ ਖੇਡ-ਅਧਿਆਪਕਾਂ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਫਿਰੋਜ਼ਪੁਰ 'ਚ ਕਰਵਾਇਆ  ਗਿਆ, ਜਿਸ ਵਿੱਚ, ਉੱਪ-ਜ਼ਿਲਾ ਸਿਖਿਆ ਅਧਿਕਾਰੀ ਪਰਗਟ ਸਿੰਘ ਬਰਾੜ, ਜ਼ਿਲਾ ਸਹਾਇਕ ਸਿਖਿਆ ਅਧਿਕਾਰੀ (ਖੇਡਾਂ), ਗੁਰਿੰਦਰ ਸਿੰਘ, ਕੈੰਟ ਬੋਰਡ ਫ਼ਿਰੋਜ਼ਪੁਰ ਦੇ ਵਾਈਸ-ਪ੍ਰੇਸੀਡੇੰਟ ਸਪਨਾ ਤਾਇਲ, ਹਰਿੰਦਰ ਸਿੰਘ ਖੋਸਾ- ਉਘੇ ਸਿਆਸਤਦਾਨ,  ਉਘੇ ਸਮਾਜ ਸੇਵਕ ਅਤੇ ਅਭਿਸ਼ੇਕ ਅਰੋੜਾ, ਦੀਸ਼ ਅਰੋੜਾ, ਰਾਹੁਲ ਸ਼ਰਮਾ, ਸਾਹਿਲ, ਸੌਰਵ ਅਤੇ ਪ੍ਰਿੰਸ ਤੋਂ ਇਲਾਵਾ ਜ਼ਿਲੇ ਭਰ ਦੇ 200 ਤੋਂ ਵੀ ਵਧ ਸਪੋਰਟਸ ਟੀਚਰ ਸ਼ਾਮਿਲ ਹੋਏ | ਸੈਮੀਨਾਰ ਨੂੰ ਕੁੱਲ ਦੋ ਭਾਗਾਂ 'ਚ ਵੰਡਿਆ ਗਿਆ |

ਸਭ ਤੋਂ ਪਹਿਲਾਂ ਡਾ. ਅਮਨਦੀਪ ਕੌਰ (ਐਚਓਡੀ ਫ਼ਿਜ਼ਿਓਥੈਰੇਪੀ ਵਿਭਾਗ, ਅਮਨਦੀਪ ਹਸਪਤਾਲ) ਨੇ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀ ਦੇ ਮੁਲਾਂਕਣ ਅਤੇ ਜਾਂਚ ਵਿਸ਼ੇ ਦੀ ਜਾਣਕਾਰੀ ਦਿੱਤੀ ਅਤੇ ਖੇਡਾਂ ਦੌਰਾਨ ਸੱਟ ਲੱਗਣ ਤੋਂ ਬਚਾਓ ਵਿਸ਼ੇ 'ਤੇ ਚਾਨਣ ਪਾਇਆ |

ਇਸ ਤੋਂ ਬਾਅਦ ਡਾ. ਇੰਦਰਦੀਪ ਸਿੰਘ, ਜੋ ਕਿ ਕੌਮਾਂਤਰੀ ਪ੍ਰਸਿਧੀ ਦੇ ਸਪੋਰਟਸ ਸਰਜਨ ਹਨ, ਨੇ ਖੇਡਾਂ ਦੌਰਾਨ ਲੱਗੀਆਂ ਸੱਟਾਂ ਦੇ ਇਲਾਜ਼ ਅਤੇ ਇਸ ਦੌਰਾਨ ਕੀ-ਕੀ ਕਰਨਾ ਚਾਹਿਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਵਿਸ਼ੇ 'ਤੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ  ਅਤੇ ਸੱਟ ਲੱਗਣ ਕਾਰਣ ਮੈਦਾਨ ਤੋਂ ਬਾਹਰ ਹੋਏ ਖਿਡਾਰੀ ਨੂੰ ਕਿਵੇਂ ਮਾਨਸਿਕ ਤੌਰ 'ਤੇ ਮੁੜ ਤਿਆਰ ਕੀਤਾ ਜਾਵੇ ਵਿਸ਼ੇ 'ਤੇ ਜਾਣਕਾਰੀ ਦਿੱਤੀ |

ਅਖੀਰ 'ਚ ਮੁੱਖ ਮਹਿਮਾਨ ਅਨਿਰੁਧ ਗੁਪਤਾ, ਸੀਈਓ, ਡੀਸੀਐਮ ਗਰੁੱਪ ਆਫ਼ ਸਕੂਲਜ਼ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਅਮਨਦੀਪ ਹਸਪਤਾਲ ਵੱਲੋਂ ਕੀਤੀ ਗਈ ਇਸ ਨਿਵੇਕਲੀ ਪਹਿਲ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਤੋਂ ਸਾਰੇ ਖੇਡ ਅਧਿਆਪਕਾਂ ਨੂੰ ਜਰੂਰ ਲਾਭ ਹੋਵੇਗਾ ਅਤੇ ਉਹ ਆਪਣੇ ਖਿਡਾਰੀਆਂ ਦਾ ਹੋਰ ਵੀ ਬਿਹਤਰ ਢੰਗ ਨਾਲ ਧਿਆਨ ਰੱਖ ਸਕਣਗੇ  ਨਾਲ ਹੀ ਉਨ•ਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਅਮਨਦੀਪ ਹਸਪਤਾਲ ਵੱਲੋਂ ਭਵਿੱਖ 'ਚ ਵੀ ਇਹੋ ਜਿਹੇ ਸੈਮੀਨਾਰ ਸਰਕਾਰੀ ਅਧਿਆਪਕਾਂ ਲਈ ਲਗਾਏ ਜਾਂਦੇ ਰਹਿਣਗੇ 9 ਅਮਨਦੀਪ ਹਸਪਤਾਲ ਵੱਲੋਂ ਡਾ. ਸ਼ਹਿਬਾਜ਼ ਸਿੰਘ, ਜਨਰਲ ਮੈਨੇਜਰ,

ਅਮਨਦੀਪ ਗਰੁੱਪ ਨੇ ਮੁੱਖ ਮਹਿਮਾਨ ਅਨਿਰੁਧ ਗੁਪਤਾ ਨੂੰ ਉਨ•ਾਂ ਦੇ ਸਿਖਿਆ ਅਤੇ ਖੇਡਾਂ ਦੇ ਖੇਤਰ 'ਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ 9 ਅੰਤ 'ਚ ਸਵਾਲ ਜਵਾਬ ਸੈਸ਼ਨ ਵੀ ਕੀਤਾ ਗਿਆ ਜਿਸ 'ਚ ਹਾਜ਼ਿਰ ਸਰੋਤਿਆਂ ਨੇ ਡਾਕਟਰਾਂ ਤੋਂ ਸਵਾਲ ਪੁਛ ਕੇ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ  

Related Articles

Back to top button