Ferozepur News

ਇਨਕਲਾਬੀ ਲੋਕ ਮੋਰਚਾ ਪੰਜਾਬ ਵਲੋਂ ਸ਼ਹੀਦੀ ਸਮਾਗਮ ਕਰਵਾਇਆ ਗਿਆ 

ਗੁਰੂਹਰਸਹਾਏ, 29 ਮਾਰਚ (ਪਰਮਪਾਲ ਗੁਲਾਟੀ)- ਇਨਕਲਾਬੀ ਲੋਕ ਮੋਰਚਾ ਪੰਜਾਬ ਵਲੋਂ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸੱਭਿਆਚਾਰਕ ਸਮਾਗਮ ਬੀਤੀ ਰਾਤ ਪਿੰਡ ਮੋਹਨ ਕੇ ਹਿਠਾੜ ਵਿਖੇ ਮਨਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਚ ਸਮੂਹ ਲੋਕਾਂ ਵਲੋਂ  2 ਮਿੰਟ ਦਾ ਮੋਨ ਧਾਰ ਕੇ ਝੰਡਾ ਨਿਵਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਨਕਲਾਬੀ ਮੋਰਚਾ ਪੰਜਾਬ ਦੇ ਪ੍ਰਧਾਨ ਲਾਲ ਵਲੋਂ ਝੰਡਾ ਉਚਾ ਚੁੱਕਦਿਆ ਹੀ ਪੰਡਾਲ ਵਿਚ ਲੋਕਾਂ ਵਲੋਂ ਇਨਕਲਾਬ ਜਿੰਦਾਬਾਦ, ਸਮਰਾਜਵਾਦ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿੱਆ। ਇਸ ਸਮੇਂ ਲੋਕਾਂ ਵਲੋਂ ਪ੍ਰਣ ਕੀਤਾ ਗਿਆ ਕਿ ਸ਼ਹੀਦਾਂ ਦੇ ਰਸਤੇ ਤੇ ਚਲਦੇ ਹੋਏ ਬਰਾਬਰਤਾ ਦਾ ਸਮਾਜ ਸਿਰਜਨ ਲਈ ਪੂਰਾ ਜੋਰ ਲਗਾਵਾਂਗੇ।
ਸਮਾਗਮ ਦੌਰਾਨ ਲੋਕ ਸੰਗੀਤ ਮੰਡਲੀ ਜੀਦਾ ਵਲੋਂ ਪ੍ਰਣਾਮ ਸ਼ਹੀਦਾਂ ਨੂੰ ਗੀਤ ਰਾਹੀਂ ਸ਼ੁਰੂਆਤ ਕਰਦੇ ਹੋਏ ਵਿਅੰਗਆਤਮਿਕ ਬੋਲੀਆਂ, ਗੀਤਾਂ ਰਾਹੀਂ ਲੋਕਾਂ ਨੂੰ ਕੀਲ ਕੇ ਰੱਖਿਆ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਜ਼ਿੰਦਗੀ ਦੇ ਆਧਾਰਤ ਨਾਟਕ 'ਛਿਪਣ ਤੋਂ ਪਹਿਲਾਂ, ਭਗਤ ਸਿੰਘ ਦੀ ਘੋੜੀ ਅਤੇ ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉਜੜ ਗਈ' ਐਕਸ਼ਨ ਗੀਤ ਪੇਸ਼ ਕੀਤੇ ਗਏ ਜਿਸਨੂੰ ਲੋਕਾਂ ਨੇ ਨੀਝ ਲਗਾ ਕੇ ਦੇਖਿਆ।
ਸ਼ਹੀਦੀ ਸਮਾਗਮ ਦੌਰਾਨ ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਲਾਲ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਦਲਵਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੁੱਚੇ ਭਾਰਤ ਅੰਦਰ ਸਾਡੇ ਹਾਕਮਾਂ ਵਲੋਂ ਲੋਕ ਵਿਰੋਧੀ ਨਵੀਆਂ ਆਰਥਿਕ, ਸਨਅਤੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਇਸ ਕਾਰਨ ਮਹਿਗਾਈ, ਬੇ-ਰੁਜਗਾਰੀ, ਨਾ-ਇਨਸਾਫੀ, ਭ੍ਰਿਸ਼ਟਾਚਾਰਕ, ਫਿਰਕਾਪ੍ਰਸਤੀ, ਨਸ਼ਾਖੋਰੀ, ਗੁੰਡਾਗਰਦੀ ਵੱਧ ਫੁੱਲ ਰਹੀ ਹੈ ਜਿਸ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ ਅਤੇ ਲੋਕ ਸੜਕਾਂ ਤੇ ਆ ਰਹੇ ਹਨ। ਇਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਨਹੀਂ ਹੈ ਅਤੇ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਨਾਉਂਦੇ, ਬਰਾਬਰਤਾ ਦਾ ਸਮਾਜ ਸਿਰਜਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹੋ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਨਰੇਸ਼ ਸੇਠੀ, ਸ਼ਿੰਗਾਰ ਚੰਦ ਨੇ ਬਾਖੂਬੀ ਨਿਭਾਈ।

Related Articles

Back to top button