Ferozepur News

ਜ਼ਿਲ•ਾ ਪੱਧਰੀ ਕਿਸਾਨ ਸਿਖਲਾਈ ਕੈਂਪ 28 ਮਾਰਚ ਨੂੰ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ

farmerਫਿਰੋਜ਼ਪੁਰ 24  ਮਾਰਚ  (ਏ. ਸੀ. ਚਾਵਲਾ):ਖੇਤੀਬਾੜੀ ਵਿਭਾਗ ਵੱਲੋਂ ਜ਼ਿਲ•ਾ ਪੱਧਰੀ ਕਿਸਾਨ ਸਿਖਲਾਈ ਕੈਂਪ 28 ਮਾਰਚ 2015 ਨੂੰ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ•ਾ ਖੇਤੀਬਾੜੀ ਅਫ਼ਸਰ ਡਾ. ਬਲਕਾਰ ਸਿੰਘ ਮੱਲੀ ਨੇ ਦੱਸਿਆ ਕਿ ਇਸ ਕੈਂਪ ਦੇ ਮੁੱਖ ਮਹਿਮਾਨ ਸ੍ਰੀ. ਕਮਲ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ ਜਦ ਕਿ ਜਥੇਦਾਰ ਹਰੀ ਸਿੰਘ ਐਮ.ਐਲ.ਏ ਹਲਕਾ ਜ਼ੀਰਾ ਅਤੇ ਸ੍ਰ.ਜੋਗਿੰਦਰ ਸਿੰਘ ਜਿੰਦੂ ਐਮ.ਐਲ.ਏ (ਦਿਹਾਤੀ) ਫਿਰੋਜ਼ਪੁਰ ਇਸ ਕੈਂਪ ਦੇ ਮੁੱਖ ਮਹਿਮਾਨ ਹੋਣਗੇ। Àਨ•ਾਂ ਕਿਹਾ ਕਿ ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਕਰਨਗੇ।  ਉਨ•ਾਂ  ਕਿਹਾ ਕਿ ਕੈਂਪ ਦੀ ਪ੍ਰਧਾਨਗੀ ਡਾਇਰੈਕਟਰ ਖੇਤੀਬਾੜੀ ਸ: ਮੰਗਲ ਸਿੰਘ ਕਰਨਗੇ। ਡਾ.ਬਲਕਾਰ ਸਿੰਘ ਮੱਲੀ ਨੇ ਦੱਸਿਆ ਕਿ ਇਸ ਕੈਂਪ ਵਿਚ ਰਜਿਸਟ੍ਰੇਸ਼ਨ ਸਵੇਰੇ 10:00 ਵਜੇ ਸ਼ੁਰੂ ਹੋਵੇਗੀ ਅਤੇ ਤਕਨੀਕੀ ਸੈਸ਼ਨ ਸਵੇਰੇ 11:30 ਵਜੇ ਸ਼ੁਰੂ ਹੋਵੇਗਾ। ਉਨ•ਾਂ ਨੇ ਜ਼ਿਲ•ੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੰਖਿਆ ਵਿਚ ਇਸ ਕੈਂਪ ਵਿਚ ਪੁੱਜਣ ਦਾ ਸੱਦਾ ਦਿੰਦਿਆ ਕਿਹਾ ਕਿ ਇਸ ਕੈਂਪ ਵਿਚ ਕਿਸਾਨਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

Related Articles

Back to top button