Ferozepur News

ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਤੇ ਬੀ.ਐਸ.ਐਨ.ਐਲ ਦੀ ਅਨੋਖੀ ਪਹਿਲ ਕਦਮੀ ਤਹਿਤ ਹੁਣ ਰਿੰਗ ਟੋਨ ਤੇ ਮਿਲੇਗਾ “ਬੇਟੀ ਬਚਾਓ, ਬੇਟੀ ਪੜਾਓ” ਦਾ ਸੁਨੇਹਾ

bsnlਫਿਰੋਜ਼ਪੁਰ 29 ਮਈ (ਏ.ਸੀ.ਚਾਵਲਾ) ਅੱਜ ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਤੇ ਬੀ.ਐਸ.ਐਨ.ਐਲ ਵੱਲੋਂ “ਬੇਟੀ ਬਚਾਓ ਬੇਟੀ ਪੜਾਓ” ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੀ ਪ੍ਰੇਰਨਾ ਸਦਕਾ ਵੱਡੀ ਪਹਿਲ ਕਦਮੀ ਤਹਿਤ ਫਿਰੋਜ਼ਪੁਰ ਵਿਚ ਬੀ.ਐਸ.ਐਨ.ਐਲ ਦੇ ਫੋਨ ਨੰਬਰਾਂ ਤੇ ਕਾਲ ਕਰਨ ਵਾਲਿਆ ਲਈ ਰਿੰਗ ਟੋਨ ਦੀ ਥਾਂ ਤੇ “ਬੇਟੀ ਬਚਾਓ ਬੇਟੀ ਪੜਾਓ” ਦਾ ਸੁਨੇਹਾ ਮਿਲੇਗਾ। ਇਸ ਪ੍ਰੇਰਨਾ ਦਾਇਕ ਤੇ ਜਾਗਰੂਕਤਾ ਕੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਸ੍ਰ.ਅਜੀਤ ਸਿੰਘ ਕੋਹਾੜ, ਸ੍ਰੀ ਕਮਲ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ, ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਉਨ•ਾਂ ਪ੍ਰਸ਼ਾਸਨ ਦੀ ਇਸ ਪਹਿਲ ਕਦਮੀ ਤੇ ਜਾਗਰੂਕਤਾ ਸੁਨੇਹੇ ਨੂੰ ਫੈਲਾਉਣ ਦੇ ਉੱਦਮਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਸ੍ਰੀ.ਖਰਬੰਦਾ ਨੇ ਕਿਹਾ ਕਿ ਇਸ ਸੁਨੇਹੇ ਨਾਲ ਪੰਜਾਬ ਸਰਕਾਰ ਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ “ਬੇਟੀ ਬਚਾਓ, ਬੇਟੀ ਪੜਾਓ” ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ।

Related Articles

Back to top button