Ferozepur News

ਦੋ ਦਿਨਾਂ ਦੀ ਹਡ਼ਤਾਲ ਕਾਰਨ ਕਰੋੜਾਂ ਰੁਪਏ ਦਾ ਕੰਮਕਾਜ ਹੋਇਆ ਪ੍ਰਭਾਵਿਤ 

ਦੋ ਦਿਨਾਂ ਦੀ ਹਡ਼ਤਾਲ ਕਾਰਨ ਕਰੋੜਾਂ ਰੁਪਏ ਦਾ ਕੰਮਕਾਜ ਹੋਇਆ ਪ੍ਰਭਾਵਿਤ 

ਦੋ ਦਿਨਾਂ ਦੀ ਹਡ਼ਤਾਲ ਕਾਰਨ ਕਰੋੜਾਂ ਰੁਪਏ ਦਾ ਕੰਮਕਾਜ ਹੋਇਆ ਪ੍ਰਭਾਵਿਤ

ਰਾਸ਼ਟਰੀ ਟਰੇਡ ਯੂਨੀਅਨ ਦੇ ਸੱਦੇ ਤੇ  ਫ਼ਿਰੋਜ਼ਪੁਰ ਛਾਉਣੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਵੱਡੀ ਗਿਣਤੀ ਵਿੱਚ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੀਤਾ  ਜ਼ੋਰਦਾਰ ਪ੍ਰਦਰਸ਼ਨ ਕੀਤਾ

ਇਹ ਹੜਤਾਲ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਕਾਲੇ ਲੇਬਰ ਕਾਨੂੰਨਾਂ ਵਿਰੁੱਧ ਪਬਲਿਕ ਸੈਕਟਰ  ਦੇ ਖ਼ਾਤਮੇ ਖ਼ਿਲਾਫ਼ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਹੜਤਾਲ  — ਜਤਿੰਦਰ ਸਿੰਘ

ਫਿਰੋਜ਼ਪੁਰ 29 ਮਾਰਚ  2022 —   ਬੈਂਕਿੰਗ ਸੇਵਾਵਾਂ ਅੱਜ ਦੂਜੇ ਦਿਨ ਯਾਨੀ  ਮੰਗਲਵਾਰ ਨੂੰ  ਵੀ  ਪ੍ਰਭਾਵਿਤ ਰਹਿਣਗੀਆਂ। ਇਸ ਦਾ ਕਾਰਨ 2 ਰੋਜ਼ਾ  ਹੜਤਾਲ ਹੈ। ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਸੀ । ਹੜਤਾਲ ਕਾਰਨ ਕਰਜ਼ਾ ਮਨਜ਼ੂਰੀ, ਚੈੱਕ ਕਲੀਅਰਿੰਗ ਵਰਗੇ ਕੰਮ ਠੱਪ ਰਹਿਣਗੇ ।   ਬੈਂਕ,  ਰੋਡਵੇਜ਼, ਟਰਾਂਸਪੋਰਟ, ਬਿਜਲੀ, ਟੈਲੀਕਾਮ, ਡਾਕ, ਇਨਕਮ ਟੈਕਸ ਅਤੇ ਬੀਮਾ ਸਮੇਤ ਹੋਰ ਸੈਕਟਰਾਂ ਦੇ ਕਰਮਚਾਰੀ ਵੀ ਹੜਤਾਲ ਵਿੱਚ ਹਿੱਸਾ ਲੈ ਰਹੇ ਹਨ,   ਟਰੇਡ ਯੂਨੀਅਨ ਦੇ ਮੈਂਬਰਾਂ ਨੇ ਸੋਮਵਾਰ ਨੂੰ    ਵੀ ਹੜਤਾਲ ਕਰਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਅੱਜ ਦੂਜੇ ਦਿਨ ਵੀ ਬੈਂਕਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ

ਜ਼ਿਕਰਯੋਗ ਹੈ ਕਿ ਐਸਬੀਆਈ  ਨੂੰ ਛੱਡ ਕੇ, ਲਗਭਗ ਸਾਰੇ ਜਨਤਕ ਖੇਤਰ ਦੇ ਬੈਂਕਾਂ ਨੇ ਹੜਤਾਲ ਦਾ ਸਮਰਥਨ ਕੀਤਾ ਹੈ। ਪਹਿਲੇ ਦਿਨ ਸਰਕਾਰੀ ਬੈਂਕਾਂ ਦੇ ਬੰਦ ਹੋਣ ਕਾਰਨ ਕਈ ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ । ਹੜਤਾਲ ਦੌਰਾਨ ਡਾਕਘਰ ਅਤੇ ਐਲਆਈਸੀ ਦਫ਼ਤਰ ਵੀ ਪੂਰੀ ਤਰ੍ਹਾਂ ਬੰਦ ਰਹੇ।  ਅੱਜ  ਮੰਗਲਵਾਰ ਨੂੰ ਵੀ ਜਨਤਕ ਖੇਤਰ ਦੇ ਬੈਂਕਾਂ ਦੇ ਸਾਹਮਣੇ ਯੂਨੀਅਨ ਦੇ ਮੈਂਬਰਾਂ ਵੱਲੋਂ ਰੋਸ ਰੈਲੀ ਕੱਢੀ ਗਈ ਅਤੇ ਪ੍ਰਦਰਸ਼ਨ ਕੀਤਾ ਗਿਆ।

ਹੜਤਾਲ ਦੇ ਅੱਜ ਦੂਜੇ ਦਿਨ  ਫ਼ਿਰੋਜ਼ਪੁਰ ਵਿੱਚ ਵੀ  ਇਸ ਦਾ ਅਸਰ ਵੇਖਿਆ ਗਿਆ ,   ਰਾਸ਼ਟਰੀ ਟਰੇਡ ਯੂਨੀਅਨ ਦੇ ਸੱਦੇ ਤੇ  ਫ਼ਿਰੋਜ਼ਪੁਰ ਛਾਉਣੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਵੱਡੀ ਗਿਣਤੀ ਵਿੱਚ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ  ਜ਼ੋਰਦਾਰ ਪ੍ਰਦਰਸ਼ਨ ਕੀਤਾ ,  ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ  ਯੂਨੀਅਨ ਦੇ ਆਗੂ ਜਤਿੰਦਰ ਸਿੰਘ  ਨੇ ਕਿਹਾ ਕਿ ਇਹ ਹੜਤਾਲ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਕਾਲੇ ਲੇਬਰ ਕਾਨੂੰਨਾਂ ਵਿਰੁੱਧ ਪਬਲਿਕ ਸੈਕਟਰ  ਦੇ ਖ਼ਾਤਮੇ ਖ਼ਿਲਾਫ਼ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਹੜਤਾਲ ਕੀਤੀ ਗਈ ਹੈ ।

ਉਨ੍ਹਾਂ ਨੇ ਕਿਹਾ ਕਿ ਬੈਂਕ ਯੂਨੀਅਨਾਂ ਵੱਲੋਂ  ਸਰਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਸਰਕਾਰੀ ਬੈਂਕਾਂ ਦਾ ਨਿਜੀਕਰਨ ਰੋਕਣ  ਜਮ੍ਹਾਂ ਵਿਆਜ ਦੀਆਂ ਦਰਾਂ ਵਿਚ ਵਾਧਾ ਕਰਨ ਬੈਂਕ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਤੇ  ਕਰਜ਼ੇ ਦੀ ਰਿਕਵਰੀ ਬੈਂਕ ਖਾਤਾਧਾਰਕਾਂ ਦੇ ਲਗਾਏ ਸਰਵਿਸ ਚਾਰਜਾਂ ਵਿੱਚ ਕਟੌਤੀ ਕਰਨ ਬੈਂਕਾਂ ਵਿੱਚ ਭਰਤੀ ਵਧਾਉਣ ਪੁਰਾਣੀ ਪੈਨਸ਼ਨ ਫਿਰ ਤੋਂ ਮੁੜ ਬਹਾਲ ਕਰਨ  ਅਤੇ ਕਰਮਚਾਰੀਆਂ ਨੂੰ ਪੱਕਾ ਕਰਨ  ਦੀ ਮੰਗ ਕੀਤੀ ਹੈ

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ  ਲੋਕ ਹਿੱਤਾਂ ਦੀ ਅਣਦੇਖੀ ਕਰਕੇ  ਦੇਸ਼ ਨੂੰ ਇੱਕ ਵੱਡੇ ਆਰਥਿਕ ਸੰਕਟ ਵੱਲ ਧੱਕ ਰਹੀ ਹੈ ।

ਉਨ੍ਹਾਂ ਕਿਹਾ ਕਿ ਇਹ ਹੜਤਾਲ ਦੇਸ਼ ਦੇ ਲੋਕਾਂ ਨੂੰ  ਜਾਗਰੂਕ ਕਰਨ ਆਰਥਿਕ ਮੁਸੀਬਤਾਂ ਤੋਂ ਬਚਾਉਣ  ਲਈ ਕੀਤੀ ਗਈ ਹੈ  ਇਸ ਮੌਕੇ ਕਾਮਰੇਡ ਅਸ਼ੋਕ ਯਾਦਵ  ,  ਸੁਖਪਾਲ ਸਿੰਘ , ਨਰੇਸ਼ ਕਸ਼ਯਪ , ਦਰਸ਼ਨ ਸਿੰਘ , ਗੁਰਲਾਲ ਸਿੰਘ , ਚਰਨਜੀਤ ਸਿੰਘ , ਜਤਿੰਦਰ ਸਿੰਘ  , ਬਲਜੀਤ ਸਿੰਘ , ਤਜਿੰਦਰਪਾਲ ਸਿੰਘ ,  ਨਿਸ਼ਾਨ ਸਿੰਘ , ਬੱਲੀ ਬਾਦਲ , ਪੂਰਨ ਚੰਦ , ਕਵਿਤਾ , ਗੀਤਾਂਸ਼ੂ , ਗਗਨਦੀਪ ਸਿੰਘ , ਜੁਗਰਾਜ ਸਿੰਘ , ਮਨਪ੍ਰੀਤ ਸਿੰਘ , ਸੁਰਿੰਦਰ ਚੌਹਾਨ  ਸਮੇਤ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ  ਬੈਂਕਾਂ ਦੇ  ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button