Ferozepur News

ਜ਼ਿਲ੍ਹੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ &#39ਚ 08 ਮਾਡਲ ਪੋਲਿੰਗ ਬੂਥ ਹੋਣਗੇ ਸਥਾਪਿਤ -ਜ਼ਿਲ੍ਹਾ ਚੋਣ ਅਫ਼ਸਰ

ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲੇ ਨਵੇਂ ਵੋਟਰਾਂ ਨੂੰ 'ਜੀ ਆਇਆਂ ਨੂੰ' ਕਹਿਣ ਅਤੇ ਵੋਟਰਾਂ ਦੀ ਸੁਵਿਧਾ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਪੋਲਿੰਗ ਬੂਥਾਂ 'ਤੇ ਮਾਡਲ ਪੋਲਿੰਗ ਬੂਥ ਸਥਾਪਿਤ ਕੀਤੇ ਜਾ ਰਹੇ ਹਨ। ਜਿੱਥੇ ਵੋਟਰਾਂ ਨੂੰ ਜਾਣਕਾਰੀ ਦੇਣ ਅਤੇ ਵੋਟਰਾਂ ਦੀ ਸੁਵਿਧਾ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ। 

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 08 ਮਾਡਲ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਾਡਲ ਪੋਲਿੰਗ ਬੂਥ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਜਾਵੇਗਾ। ਜਿੱਥੇ ਪੀਣ ਵਾਲੇ ਪਾਣੀ, ਬੈਠਣ ਅਤੇ ਬਿਜਲੀ ਦੇ ਪ੍ਰਬੰਧ ਹੋਣਗੇ। ਇਸ ਦੇ ਨਾਲ ਹੀ ਇਨ੍ਹਾਂ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹਾਇਤਾ ਲਈ ਸਕਾਊਟ ਗਾਈਡ ਆਪਣੀ ਪੂਰੀ ਡਰੈੱਸ ਵਿਚ ਤਾਇਨਾਤ ਰਹਿਣਗੇ। ਇਨ੍ਹਾਂ ਪੋਲਿੰਗ ਬੂਥਾਂ 'ਤੇ ਵੱਖ ਵੱਖ ਕਾਊਂਟਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਾਡਲ ਪੋਲਿੰਗ ਬੂਥ 'ਤੇ ਫ਼ਸਟ ਏਡ ਦੀ ਸਹੂਲਤ ਵੀ ਦਿੱਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 75-ਜ਼ੀਰਾ ਵਿਖੇ ਪੋਲਿੰਗ ਬੂਥ ਨੰ: 102 ਅਤੇ 103 ਜੀ.ਐਸ.ਐਸ.ਐਸ ਸਾਹਿਬਜ਼ਾਦਾ ਸੰਤ ਸਿੰਘ ਮਲਸੀਆਂ, 76-ਫਿਰੋਜ਼ਪੁਰ(ਸ਼ਹਿਰੀ) ਵਿਖੇ ਬੂਥ ਨੰ: 46 ਅਤੇ 47 ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਛਾਉਣੀ, 77-ਫਿਰੋਜ਼ਪੁਰ(ਦਿਹਾਤੀ) ਵਿਖੇ ਬੂਥ ਨੰ: 38 ਜੀ.ਪੀ.ਐਸ. ਵਰਿਆਮ ਵਾਲਾ ਅਤੇ 91,92 ਸ਼ਹੀਦ ਭਗਤ ਸਿੰਘ ਟੈਕਨੀਕਲ ਕੈਂਪਸ ਮੋਗਾ ਰੋਡ ਫ਼ਿਰੋਜ਼ਪੁਰ ਛਾਉਣੀ ਅਤੇ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਵਿਖੇ ਬੂਥ ਨੰ:45 ਸ.ਪ.ਸ ਚੱਕ ਮੋਬੈਨ ਹਰਦੋ ਢੰਡੀ (ਲਾਲਚੀਆਂ) ਫਿਰੋਜ਼ਪੁਰ-ਫਾਜਿਲਕਾ ਰੋਡ ਅਤੇ ਬੂਥ ਨੰ: 26 ਸ.ਪ.ਸ. ਹਾਮਦ (ਖੱਬਾ) ਫਿਰੋਜ਼ਪੁਰ-ਫਾਜਿਲਕਾ ਰੋਡ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲ ਪੋਲਿੰਗ ਸਟੇਸ਼ਨਾਂ ਤੇ ਨਵੇਂ ਬਣੇ ਵੋਟਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ। 

 

Related Articles

Back to top button