Ferozepur News

ਫਿਰੋਜ਼ਪੁਰ ਵਾਸੀਆ ਨੂੰ ਵੱਧੀਆ ਮਿਲਣਗੀਆ ਸਿਹਤ ਸਹੂਲਤਾ:ਡਾ: ਨਰੇਸ਼ ਕਾਂਸਲਾ ਡਾਇਰੈਕਟਰ, ਸਿਹਤ ਸੇਵਾਵਾਂ ਵੱਲੋ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਸਿਹਤ ਵਿਭਾਗ ਪੰਜਾਬ ਦੇ ਡਾਇਰੇਕਟਰ, ਸਿਹਤ ਸੇਵਾਵਾਂ , ਪਰਿਵਾਰ ਭਲਾਈ ਪੰਜਾਬ ਚੰਡੀਗੜ ੍ਹਵੱਲੋ ਸਿਹਤ ਸਟਾਫ ਨਾਲ ਫਿਰੋਜ਼ਪੁਰ ਵਿਖੇ ਕੀਤੀ ਵਿਸ਼ੇਸ਼ ਮੀਟਿੰਗ ।

ਫਿਰੋਜ਼ਪੁੁਰ 9 ਅਗਸਤ (Manish Bawa ) ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ, ਸਿਹਤ ਸੇਵਾਵਾਂ ਪਰਿਵਾਰ ਭਲਾਈ,ਡਾ: ਨਰੇਸ਼ ਕਾਂਸਰਾ ਵੱਲੋ  ਦਫਤਰ ਸਿਵਲ ਸਰਜਨ,ਫਿਰੋਜ਼ਪੁਰ ਵਿਖੇ ਜ਼ਿਲ੍ਹੇ ਦੀਆ ਸਮੂਹ ਸੰਸਥਾਵਾ ਦੇ ਇੰਚਾਰਜ਼ ਸੀਨੀਅਰ ਮੈਡੀਕਲ ਅਫਸਰਾਂ ,ਪ੍ਰੋਗਰਾਮ ਅਫਸਰਾਂ ਅਤੇ ਹੋਰ ਸਟਾਫ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਮਹੀਨਾ ਮਈ ਅਤੇ ਜੂਨ 2018ਦੌਰਾਨ ਚਲਾਈ ਗਈ ਖਸਰਾ ਅਤੇ ਰੁਬੈਲਾ ਟੀਕਾਕਰਨ ਮੁਹਿੰਮ ਦਾ ਰੀਵੀਊ ਕੀਤਾ ਗਿਆ ।ਇਸ ਮੌਕੇ ਉਹਨਾ ਕਿਹਾ ਸਿਹਤ ਸੰਸਥਾਵਾ ਵਿਖੇ ਆਉਣ ਵਾਲੇ ਮਰੀਜ਼ਾ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਸਰਕਾਰ ਦੁਆਰਾ ਦਿੱਤੀਆ ਜਾਂ ਰਹੀਆ ਮੁਫਤ ਸਿਹਤ ਸੇਵਾਵਾਂ ਦਾ ਲਾਭ ਵੱਧ ਤੋ ਵੱਧ ਲੋਕਾ ਨੂੰ ਦਿੱਤਾ ਜਾਵੇ ਉਹਨਾ ਕਿਹਾ ਕਿ ਸਰਕਾਰ ਦੁਆਰਾ ਸ਼ੁਰੂ ਕੀਤੀਆ ਸਕੀਮਾ ਦਾ ਲਾਭ ਵੀ ਵੱਧ ਤੋ ਵੱਧ ਲੋਕਾ ਨੂੰ ਦਿੱਤਾ ਜਾਵੇ ਜਿਵੇ ਕਿ ਸਰਕਾਰੀ ਹਸਪਤਾਲਾ ਵਿੱਚ ਜਣੇਪੇ ਬਿਲਕੁੱਲ ਮੁਫਤ ਕੀਤੇ ਜਾਦੇ ਹਨ ਅਤੇ ਜਣੇਪੇ ਲਈ ਆਉਣ ਵਾਲੀਅ ਾਔਰਤਾ ਨੂੰ ਖਾਣਾਵੀ ਮੁਫਤ ਦਿੱਤਾ ਜਾਦਾ ਹੈ  ਅਤੇ ਗਰੀਬੀ ਰੇਖਾ ਤੋ ਥੱਲੇ  ਜਾਂ ਅਨੁਸੂਚਿਤ ਸ਼੍ਰੇਣੀ ਦੀਆ ਪੇਡੂ ਖੇਤਰ ਦੀਆ ਔਰਤਾ ਨੂੰ 700 ਰੁਪਏ ਅਤੇ ਸ਼ਹਿਰੀ ਖੇਤਰ ਦੀਆ ਔਰਤਾ ਨੂੰ 600 ਰੁਪਏ ਦੀ ਸਹਾਇਤਾ ਵੀ ਦਿੱਤੀ ਜਾਦੀ ਹੈ ਉਹਨਾ ਸਟਾਫ ਨੂੰ ਹਦਾਇਤ ਕੀਤੀ ਕਿ ਸਾਰੀਆ ਗਰਭਵਰਤੀ ਔਰਤਾ ਦੀ ਸਮੇ ਸਿਰ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਸਾਰੇ ਜਣੇਪੇ ਹਸਪਤਾਲਾਂ ਵਿੱਚ ਹੀ ਕਰਵਾਏ ਜਾਣ । ਉਹਨਾ ਕਿਹਾ ਕਿ ਸਾਰੇ ਬੱਚਿਆ ਦਾ ਮੁਕੰਮਲ ਟੀਕਾਕਰਨ ਸਮੇ ਸਿਰ ਕਰਨਾ ਯਕੀਨੀ ਬਣਾਇਆ ਜਾਵੇ । 
ਇਸ ਮੌਕੇ ਡਾ: ਸੁਰਿੰਦਰ ਕੁਮਾਰ ਸਿਵਲ ਸਰਜਨ,ਫਿਰੋਜ਼ਪੁਰ ਨ ੇਦੱਸਿਆ ਕਿ ਡਾਕਟਰਾ ਅਤੇ ਸਟਾਫ ਦੀ ਘਾਟਹੋਣ ਦੇ ਬਾਵਜੂਦ ਵੀ ਲੋਕਾ ਨੂੰ ਚੰਗੀਆ ਸਿਹਤ ਸੇਵਾਵਾ ਉਪਲਬੰਧ ਕਰਵਾਈਆ ਜਾਂ ਰਹੀਆ ਹਨਅਤੇ ਇਹਨਾ ਸੇਵਾਵਾਂ ਦਾ ਮਿਆਰ ਹੋਰ ਉੱਚਾ ਚੁੱਕਿਆ ਜਾਵੇਗਾ ।ਇਸ ਮੀਟਿੰਗ ਵਿੱਚ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਤੋ ਇਲਾਵਾ ਡਾ: ਸੰਜੀਵ ਗੁਪਤਾ, ਸਹਾਇਕ ਸਿਵਲ ਸਰਜਨ,ਡਾ:ਰਾਜਕਰਨੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ:ਮੀਨਾਕਸ਼ੀ ਧੀਗੜਾ ਜ਼ਿਲ੍ਹਾ ਟੀਕਾਕਰਨ ਅਫਸਰ,ਜ਼ਿਲ੍ਹੇ ਦੀਆ ਸਮੂਹ ਐਲ.ਐਚ.ਵੀ. ਅਤੇ ਏ.ਐਨ.ਐਮ ਅਤੇ ਹੋਰ ਫੀਲਡ ਸਟਾਫ ਨੇ ਭਾਗਲਿਆ । 
ਡਾ: ਨਰੇਸ਼ ਕਾਸਰਾਂ ਵੱਲੋ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਵੀ ਕੀਤਾ ਗਿਆ ਅਤੇ ਦਿੱਤੀਆ ਜਾ ਰਹੀਆ ਸਿਹਤ ਸੇਵਾਵਾਂ ਦਾ ਨਿਰੀਖਣ ਕਰਨ ਉਪਰੰਤ ਤਸੱਲੀ ਪ੍ਰਗਟਾਈ ਗਈ।

Related Articles

Back to top button