Ferozepur News

ਜ਼ਲ•ਾ ਬਾਲ ਸੁਰੱਖਿਆ ਯੂਨਿਟ ਨੇ ਪਿੰਡ ਗੱਟੀ ਰਾਜੋ ਕੇ ਨੂੰ ਲਿਆ ਗੋਦ

ਫ਼ਿਰੋਜ਼ਪੁਰ 01 ਜੂਨ 2017(  )  ਜ਼ਿਲ•ਾ ਬਾਲ ਸੁਰੱਖਿਆ ਯੂਨਿਟ ਫਿਰੋਜਪੁਰ ਵੱਲੋਂ ਪ੍ਰਿੰਸੀਪਲ  ਡਾ: ਸਤਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਸਹਿਯੋਗ ਨਾਲ ਪਿੰਡ ਗੱਟੀ ਰਾਜੋ ਕੇ ਨੂੰ ਗੋਦ ਲਿਆ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ. ਮੱਖਣ ਸਿੰਘ, ਸਰਪੰਚ ਸ. ਬਲਵੀਰ ਸਿੰਘ, ਆਂਗਣਵਾੜੀ ਸ੍ਰੀਮਤੀ ਰਾਜ ਕੌਰ, ਸ੍ਰੀਮਤੀ ਸਤਵੀਰ ਕੌਰ, ਸ. ਸੁੱਚਾ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਸ. ਗੁਰਨਾਮ ਸਿੰਘ ਚੇਅਰਮੈਨ ਸਰਕਾਰੀ ਸਕੂਲ ਹਾਜ਼ਰ ਸਨ।  
 ਇਸ ਮੌਕੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ  ਕਿਹਾ ਕਿ ਇਸ ਪਿੰਡ ਨੂੰ ਬਾਲ ਸੁਰੱਖਿਆ ਦੇ ਖੇਤਰ ਵਿੱਚ ਇੱਕ ਮਾਡਲ ਪਿੰਡ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਉਨ•ਾਂ ਗੱਟੀ ਰਾਜੋ ਕੇ ਪਿੰਡ ਨੂੰ ਬਾਲ ਸੁਰੱਖਿਆ ਦੇ ਖੇਤਰ ਵਿੱਚ ਮਾਡਲ ਪਿੰਡ ਬਣਾਉਣ ਲਈ ਪਿੰਡ ਨਿਵਾਸੀਆਂ ਨੂੰ ਵੀ ਇਸ ਵਿੱਚ ਸਹਿਯੋਗ ਕਰਨ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਸਕੂਲ ਦੇ ਲੈਕਚਰਾਰ ਸੀ ਸੁਖਵਿੰਦਰ ਸਿੰਘ ਨੇ ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਆਪਣੇ ਵਿਚਾਰ ਰੱਖੇ। ਉਨ•ਾਂ ਬੱਚਿਆਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ•ਾਂ ਨੂੰ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। 
 ਇਸ ਮੌਕੇ ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਹਿਮਾਂਸ਼ੂ ਗੁਪਤਾ ਵੱਲੋਂ ਪੰਜਾਬ ਦੇ ਹੋਰ ਜਿੱਲਿ•ਆਂ ਵਿੱਚ ਬਾਲ ਸੁਰੱਖਿਆ ਸੰਬੰਧੀ ਹੋ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ•ਾਂ ਆਏ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਇਲਾਵਾ ਜ਼ਿਲ•ਾ ਬਾਲ ਸੁਰੱਖਿਆ ਯੂਨਿਟ ਦੇ ਮੈਂਬਰ ਸ. ਸਤਨਾਮ ਸਿੰਘ ਨੇ ਬਾਲ ਸੁਰੱਖਿਆ ਯੂਨਿਟ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ ਆਪ ਦੇ ਧਿਆਨ ਵਿੱਚ ਕੋਈ ਵੀ ਬੱਚਾ ਮੁਸੀਬਤ ਵਿੱਚ ਫਸਿਆ ਹੋਇਆ ਨਜ਼ਰ ਆਉਂਦਾ ਹੈ ਜਾਂ ਇਸ ਸਬੰਧੀ ਕਿਸੇ ਵੀ ਪ੍ਰਕਾਰ ਦੀ ਹੋਰ ਜਾਣਕਾਰੀ ਲਈ ਦਫ਼ਤਰ ਦੇ ਫ਼ੋਨ ਨੰਬਰ 01632-242520, 70870-78677 ਜਾਂ ਟੋਲ ਫ਼ਰੀ ਨੰਬਰ 1098 ਤੇ ਸੰਪਰਕ ਕੀਤਾ ਜਾ ਸਕਦਾ ਹੈ।

Converted from S

Related Articles

Back to top button