Ferozepur News

ਜ਼ਮੀਨੀ ਰਸਤੇ ਦੇ ਝਗੜੇ ਨੂੰ ਲੈ ਕੇ ਵਿਅਕਤੀ ਦੀ ਕੁੱਟਮਾਰ

quarrelਫਿਰੋਜ਼ਪੁਰ 25 ਨਵੰਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਪਿੰਡ ਮਸਤਾ ਗੱਟੀ 2 ਵਿਖੇ ਜ਼ਮੀਨ ਦੇ ਰਸਤੇ ਨੂੰ ਲੈ ਕੇ ਹੋਏ ਲੜਾਈ ਝਗੜੇ ਵਿਚ ਇਕ ਵਿਅਕਤੀ ਨੂੰ ਜ਼ਖਮੀਂ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮਮਦੋਟ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ 324, 323 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪਿੰਡ ਮਸਤਾ ਗੱਟੀ 2 ਦੇ ਰਹਿਣ ਵਾਲੇ ਕੁਲਦੀਪ ਸਿੰਘ ਖੁੰਗਰ ਨੇ ਦੱÎਸਿਆ ਕਿ ਉਨ•ਾਂ ਦਾ ਇਸੇ ਹੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਜ਼ਮੀਨ ਦੇ ਰਸਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸੇ ਝਗੜੇ ਦੇ ਚੱਲਦਿਆਂ 18 ਨਵੰਬਰ 2015 ਦੀ ਸ਼ਾਮ ਨੂੰ ਸੁਰਜੀਤ ਸਿੰਘ ਪੁੱਤਰ ਬੂੜ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਤੇ ਜ਼ਖਮੀਂ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਕੁਲਦੀਪ ਸਿੰਘ ਦੇ ਬਿਆਨਾਂ ਤੇ ਸੁਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button