ਹਜ਼ਾਰਾ ਸਿੰਘ ਵਾਲਾ ਤੋ ਗੱਟੀ ਰਾਜੋ ਕੀ ਵਿਚਕਾਰ ਦਰਿਆ ਸਤੱਲੁਜ ਦੀ ਕਰੀਕ (ਫਾਟ) ਤੇ 5 ਕਰੋੜ ਦੀ ਲਾਗਤ ਨਾਲ ਕਿ:ਮੀ 3.90 ਤੇ ਬਣੇਗਾ ਨਵਾਂ ਪੁੱਲ— ਖਰਬੰਦਾ
ਫਿਰੋਜ਼ਪੁਰ 30 ਮਾਰਚ (ਮਦਨ ਲਾਲ ਤਿਵਾੜੀ) ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਵੱਲੋਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਲਈ ਜਾਰੀ ਕੀਤੀ ਗਈ 13.50 ਕਰੋੜ ਰੁਪਏ ਦੀ ਰਾਸ਼ੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ 5 ਕਰੋੜ ਰੁਪਏ ਦੀ ਲਾਗਤ ਨਾਲ ਹਜ਼ਾਰਾਂ ਸਿੰਘ ਵਾਲਾ ਅਤੇ ਗੱਟੀ ਰਾਜੋ ਕੀ ਦੇ ਦਰਮਿਆਨ ਦਰਿਆ ਸਤੱਲੁਜ ਦੀ ਕਰੀਕ (ਫਾਟ) ਤੇ ਕਿ:ਮੀ 3.90 ਤੇ ਪੁੱਲ ਦੀ ਉਸਾਰੀ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਤੋ ਪਹਿਲਾਂ ਕਿ:ਮੀ 2.60 ਨੇੜੇ ਪਿੰਡ ਹਜ਼ਾਰਾ ਸਿੰਘ ਵਾਲਾ ਦਰਿਆ ਸਤੱਲੁਜ ਉੱਪਰ ਮਹਿਕਮਾ ਗਰਿੱਫ ਵੱਲੋਂ ਪੁੱਲ ਦੀ ਉਸਾਰੀ ਕੀਤੀ ਗਈ ਸੀ ਤੇ ਹੁਣ 5 ਕਰੋੜ ਦੀ ਲਾਗਤ ਨਾਲ ਹਜ਼ਾਰਾ ਸਿੰਘ ਵਾਲਾ ਤੋ ਗੱਟੀ ਰਾਜੋ ਕੀ ਕਿ:ਮੀ 3.90 ਤੇ ਦਰਿਆ ਦੀ ਕਰੀਕ ਉੱਪਰ ਨਵੇਂ ਪੁਲ ਦੀ ਉਸਾਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋ ਇਲਾਵਾ ਮੁੱਖ ਮੰਤਰੀ ਵੱਲੋਂ ਪ੍ਰਵਾਨ ਕੀਤੇ ਗਏ 13.50 ਕਰੋੜ ਰੁਪਏ ਵਿਚੋਂ 5.50 ਕਰੋੜ ਰੁਪਏ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੇ ਇਤਿਹਾਸਕ ਸ਼ਹੀਦੀ ਯਾਦਗਾਰ ਨੂੰ ਨਵਿਆਉਣ ਲਈ ਰੱਖੇ ਗਏ ਹਨ ਜਦਕਿ ਆਡੀਟੋਰੀਅਮ ਲਈ ਦੋ ਕਰੋੜ ਰੁਪਏ, ਸਮਾਧੀ ਤੋਂ ਗੱਟੀ ਰਾਜੋ ਕੀ ਪਿੰਡ ਤੱਕ 4.22 ਕਿੱਲੋਮੀਟਰ ਸੜਕ ਦੇ ਨਿਰਮਾਣ ਲਈ ਇੱਕ ਕਰੋੜ ਰੁਪਏ ਰੱਖੇ ਗਏ ਹਨ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਛੇਤੀ ਤੋਂ ਛੇਤੀ ਸੜਕ ਤੇ ਪੁਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਸਾਰੇ ਪ੍ਰਾਜੈਕਟ ਮੌਜੂਦਾ ਵਿੱਤੀ ਸਾਲ 2015-16 ਦੌਰਾਨ ਮੁਕੰਮਲ ਕੀਤੇ ਜਾਣਗੇ।