Ferozepur News

ਦਫਤਰੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਪੰਜਾਬ ਨੂੰ   Get Well Soon  ਦੇ ਗ੍ਰੀਟਿੰਗ ਕਾਰਡ ਤੇ ਕਾਹੜੇ ਦੇ ਪੈਕਟ ਭੇਜ ਕੇ ਪੰਜਾਬ ਸਰਕਾਰ ਦੀ ਤੰਦਰੁਸਤੀ ਦੀ ਕਾਮਨਾ ਕੀਤੀ

15 ਸਾਲਾਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਤੇ ਮੁਲਾਜ਼ਮਾਂ ‘ਚ ਰੋਸ

Get Well Soon  ਪੰਜਾਬ ਸਰਕਾਰ

ਦਫਤਰੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਪੰਜਾਬ ਨੂੰ   Get Well Soon  ਦੇ ਗ੍ਰੀਟਿੰਗ ਕਾਰਡ ਤੇ ਕਾਹੜੇ ਦੇ ਪੈਕਟ ਭੇਜ ਕੇ ਪੰਜਾਬ ਸਰਕਾਰ ਦੀ ਤੰਦਰੁਸਤੀ ਦੀ ਕਾਮਨਾ ਕੀਤੀ

15 ਸਾਲਾਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਤੇ ਮੁਲਾਜ਼ਮਾਂ ‘ਚ ਰੋਸ

ਦਫਤਰੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਪੰਜਾਬ ਨੂੰ   Get Well Soon  ਦੇ ਗ੍ਰੀਟਿੰਗ ਕਾਰਡ ਤੇ ਕਾਹੜੇ ਦੇ ਪੈਕਟ ਭੇਜ ਕੇ ਪੰਜਾਬ ਸਰਕਾਰ ਦੀ ਤੰਦਰੁਸਤੀ ਦੀ ਕਾਮਨਾ ਕੀਤੀ

ਮਿਤੀ 05-08-2020( ਫਿਰੋਜ਼ਪੁਰ) Get Well Soon ਸ਼ਬਦ ਅਸੀ ਅਕਸਰ ਹੀ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਲਈ ਵਰਤਿਆ ਜਾਦਾ ਹੈ। ਹੁਣ ਇਹ ਸ਼ਬਦ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਵਰਤਿਆ ਜਾ ਰਿਹਾ ਹੈ ਕਿਉਕਿ ਪੰਜਾਬ ਦੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਬਿਮਾਰ ਹੈ ਅਤੇ ਇਕਾਂਤਵਾਸ ਵਿਚ ਹੈ। ਇਕਾਂਤਵਾਸ ਸ਼ਬਦ ਮੋਜੂਦਾ ਸਮੇਂ ਵਿਚ ਵਿਚ ਅਸੀ ਅਕਸਰ ਹੀ ਸੁਣ ਰਹੇ ਹਾਂ ਤੇ ਜਿਸ ਵੀ ਵਿਅਕਤੀ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਉਨ 14 ਦਿਨ ਬਾਅਦ ਤੰਦਰੁਸਤ ਹੋ ਕੇ ਮੁੜ ਕੰਮ ਤੇ ਪਰਤ ਰਿਹਾ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਸਾਢੇ ਤਿੰਨ ਸਾਲਾਂ ਤੋਂ ਇਕਾਂਤਵਾਸ ਵਿਚ ਚੱਲ ਰਹੀ ਹੈ।ਇਸ ਲਈ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਵੱਲੋਂ ਕੀਤੇ ਫੈਸਲੇ ਅਨੁਸਾਰ ਅੱਜ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ  ਮੁੱਖ ਮੰਤਰੀ ਪੰਜਾਬ ਨੂੰ  Get Well Soon  ਦੇ ਕਾਰਡ ਅਤੇ ਕਾਹੜੇ ਦੇ ਪੈਕਟ ਭੇਜ ਕੇ ਅਰਦਾਸ ਕੀਤੀ ਤਾਂ ਜੋ ਉਹ ਠੀਕ ਹੋ ਕੇ ਮੁਲਾਜ਼ਮਾਂ ਦੀ ਗੱਲ ਸੁਣ ਸਕਣ।ਕਿਉਕਿ ਕਾਹੜਾ ਨਾਲ ਬਿਮਾਰ ਤੇ ਕਮਜ਼ੋਰ  ਸਰੀਰ ਅਕਸਰ ਹੀ ਠੀਕ ਹੋ ਜਾਦਾ ਹੈੇ ਮੁਲਾਜ਼ਮ ਸੋਚਦੇ ਹਨ ਕਿ ਉਨਾਂ ਵੱਲੋਂ ਭੇਜੇ ਕਾਹੜੇ ਦਾ ਸੇਵਨ ਕਰਕੇ ਮੁੱਖ ਮੰਤਰੀ ਅਤੇ ਮੰਤਰੀ ਠੀਕ ਹੋ ਸਕਣਗੇ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ,ਜਨਕ ਸਿੰਘ, ਵਰਿੰਦਰ ਸਿੰਘ ਰਜਿੰਦਰ ਸਿੰਘ ਸੰਧਾ ਸੁਨੀਲ ਕੁਮਾਰ ਕੁਲਨਾਇਕ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2018 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕਾ ਕਰ ਦਿੱਤਾ ਸੀ ਪ੍ਰੰਤੂ ਅਧਿਆਪਕਾਂ ਤੋਂ ਪਹਿਲਾ ਕੰਮ ਕਰ ਰਹੇ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਗਿਆ ਸੀ।ਆਗੂਆ ਨੇ ਕਿਹਾ ਕਿ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ ਮੰਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਰ ਉਸਦੇ ਬਾਵਜੂਦ ਵੀ ਸਰਕਾਰ ਸਮਾਂ ਟਪਾ ਰਹੀ ਹੈ।ਆਗੂਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕਈ ਵਾਰ ਐਲਾਨ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਦੇ ਐਲਾਨ ਸਿਰਫ ਅਖਬਾਰੀ ਬਿਆਨਾਂ ਤੱਕ ਹੀ ਸੀਮਿਤ ਰਹਿ ਗਏ ਹਨ।
ਆਗੂਆ ਨੇ ਕਿਹਾ ਕਿ ਉਨਾਂ ਨੂੰ ਲਗਦਾ ਹੈ ਕਿ ਪੰਜਾਬ ਸਰਕਾਰ ਬਿਮਾਰੀ ਕਰਕੇ ਆਪਣਾ ਕਿਹਾ ਹੀ ਭੁੱਲ ਰਹੀ ਹੈ ਅਤੇ ਲਗਾਤਾਰ ਮੁਲਾਜ਼ਮਾਂ ਦਾ ਸੋਸ਼ਣ ਕਰ ਰਹੀ ਹੈ। ਆਗੂਆ ਨੇ ਕਿਹਾ ਕਿ ਪਿਛਲੇ ਸਮੇਂ ਦੋਰਾਨ ਮੁਲਾਜ਼ਮ ਕਈ ਮੰਤਰੀਆ ਨੂੰ ਮਿਲ ਚੁੱਕੇ ਹਨ ਜਿਸ ਵਿਚ ਖਾਸ ਤੋਰ ਤੇ ਬੀਤੇ ਦਿਨੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਜਿਸ ਦੋਰਾਨ ਉਨਾਂ ਕਿਹਾ ਕਿ ਸਰਕਾਰ ਦੇ ਹਾਲਾਤ ਠੀਕ ਨਹੀ ਹਨ ਜਿਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸਰਕਾਰ ਠੀਕ ਨਹੀ ਹੈ। ਮੁਲਾਜ਼ਮਾਂ ਨੇ Get Well Soon ਅਤੇ ਕਾਹੜੇ ਦੇ ਪੈਕਟਾਂ ਨਾਲ ਮੀਡੀਆ ਰੇ ਰੂਬਰੂ ਹੋਣ ਉਪਰੰਤ ਇਹ ਕਾਰਡ ਤੇ ਕਾਹੜੇ ਦੇ ਪੈਕਟ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਭੇਜੇ ਅਤੇ ਮੁਲਾਜ਼ਮਾਂ ਵੱਲੋਂ ਸਪੱਸ਼ਟ ਐਲਾਨ ਕੀਤਾ ਗਿਆ ਕਿ ਜੇਕਰ ਜਲਦ ਹੀ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਮੁਲਾਜ਼ਮ ਸਘੰਰਸ਼ ਨੂੰ ਹੋਰ ਵਧਾਉਣਗੇ।ਇਸ ਮੌਕੇ ਪਰਵੀਨ ਕੁਮਾਰ, ਪਵਨ ਮੈਦਾਨ, ਲਵਦੀਪ ਸੁਖਦੇਵ ਸਿੰਘ, ਚਰਨਪਾਲ ਸਿੰਘ, ਰਾਜ ਪੁਰੀ, ਦਲਜਿੰਦਰ ਸਿੰਘ ਆਦਿ ਮੈਂਬਰ ਮੋਜੂਦ ਸਨ।

Related Articles

Leave a Reply

Your email address will not be published. Required fields are marked *

Check Also
Close
Back to top button