Ferozepur News

ਹਲਕਾ ਗੁਰੂਹਰਸਹਾਏ &#39ਚ ਸਿਆਸੀ ਪਾਰਟੀਆਂ ਨਹੀਂ ਖੇਡਣਗੀਆਂ ਬਰਾਦਰੀਵਾਦ ਦਾ ਪੱਤਾ

ਹਲਕਾ ਗੁਰੂਹਰਸਹਾਏ &#39ਚ ਸਿਆਸੀ ਪਾਰਟੀਆਂ ਨਹੀਂ ਖੇਡਣਗੀਆਂ ਬਰਾਦਰੀਵਾਦ ਦਾ ਪੱਤਾ
– &#39ਆਪ&#39 ਦੇ ਸਰਗਰਮ ਆਗੂ ਗੁਰਮੀਤ ਬਰਾੜ ਦੀ ਸਮੂਹ ਬਰਾਦਰੀਆਂ &#39ਚ ਖੁੰਡ ਚਰਚਾ ਨੇ ਅਕਾਲੀ-ਕਾਂਗਰਸੀਆਂ ਵਿਚ ਮਚਾਈ ਖਲਬਲੀ
– ਬਰਾਦਰੀਵਾਦ ਵੋਟ ਬੈਂਕ ਇਕੋ ਪਾਰਟੀ ਨੂੰ ਭੁਗਤਦੇ ਨਹੀਂ ਆ ਰਹੇ ਨਜ਼ਰ

Sodhi Brar Maanਗੁਰੂਹਰਸਹਾਏ, 24 ਸਤੰਬਰ (ਪਰਮਪਾਲ ਗੁਲਾਟੀ)-
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਜਾਣ &#39ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਲਭਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹਲਕਾ ਗੁਰੂਹਰਸਹਾਏ ਵਿਖੇ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ਼ ਵਰਦੇਵ ਸਿੰਘ ਮਾਨ ਅਤੇ ਕਾਂਗਰਸ ਵਲੋਂ ਮੋਜੂਦਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਆਪੋ-ਆਪਣੀ ਪਾਰਟੀ ਦੀ ਟਿਕਟ &#39ਤੇ ਚੋਣ ਲੜਨ ਦੀ ਤਿਆਰੀ ਵਿਚ ਹਨ। ਉਧਰ ਨਵੀਂ ਉਭਰ ਰਹੀ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਗੁਰਮੀਤ ਸਿੰਘ ਬਰਾੜ ਜਿਨ੍ਹਾਂ ਵਲੋਂ ਪਾਰਟੀ ਦਾ ਝੰਡਾ ਗੁਰੂਹਰਸਹਾਏ &#39ਚ ਚੁੱਕਿਆ ਹੋਇਆ ਹੈ, ਉਹਨਾਂ ਵਲੋਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ। ਵੈਸੇ ਪੁਰਾਣੇ ਆਗੂ ਡਾ. ਮਲਕੀਤ ਥਿੰਦ ਨੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਸੀ ਅਤੇ ਹੁਣ ਵੀ ਆਪਣੇ ਪੱਧਰ &#39ਤੇ ਲੋਕਾਂ ਨਾਲ ਮੇਲ ਮਿਲਾਪ ਕਰ ਰਹੇ ਹਨ।
&#39ਆਪ&#39 ਦੇ ਸਰਗਰਮ ਆਗੂ ਗੁਰਮੀਤ ਬਰਾੜ ਵਲੋਂ ਰੋਜ਼ਾਨਾ ਹੀ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਉਹਨਾਂ ਵਲੋਂ ਬਣਾਈਆਂ ਆਪ ਦੀਆਂ ਟੀਮਾਂ ਵੀ 20 ਪਿੰਡ ਰੋਜ਼ਾਨਾ ਕਵਰ ਕਰ ਰਹੀਆਂ ਹਨ, ਜਿਸਦੇ ਨਾਲ ਆਪ ਪਾਰਟੀ ਦਾ ਆਧਾਰ ਹਲਕਾ ਗੁਰੂਹਰਸਹਾਏ ਅੰਦਰ ਇਕਦਮ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸ. ਬਰਾੜ ਦੀ ਸਰਗਰਮੀ ਅੱਗੇ ਆਪ ਪਾਰਟੀ ਦਾ ਕੋਈ ਵੀ ਹੋਰ ਆਗੂ ਉਹ ਦਮ ਨਹੀਂ ਦਿਖਾ ਸਕਿਆ, ਬਰਾੜ ਵਲੋਂ ਪਿਛਲੇ ਦੋ ਮਹੀਨਿਆਂ &#39ਚ ਬਾਰਡਰ ਪੱਟੀ &#39ਤੇ ਰਾਏ-ਸਿੱਖ ਬਰਾਦਰੀ ਵਿਚ ਵੱਡੇ ਹਿਮਾਇਤੀ ਖੜ੍ਹੇ ਕਰ ਲੈਣ ਨਾਲ ਵਿਰੋਧੀ ਪਾਰਟੀਆਂ &#39ਚ ਖਲਬਲੀ ਮੱਚੀ ਹੋਈ ਹੈ। ਉਧਰ ਇਹ ਵੀ ਜਾਣਕਾਰੀ ਹੈ ਕਿ ਪਾਰਟੀ ਜਲਦੀ ਹੀ ਟਿਕਟਾਂ ਦੇ ਐਲਾਨ ਕਰਨ ਦੇ ਰੌਂਅ &#39ਚ ਹੈ ਅਤੇ ਜਾਰੀ ਹੋਣ ਵਾਲੀ ਲਿਸਟ &#39ਚ ਗੁਰਮੀਤ ਸਿੰਘ ਬਰਾੜ ਦਾ ਨਾਂਅ ਸਭ ਤੋਂ ਅੱਗੇ ਹੈ। ਵੈਸੇ ਡਾ. ਮਲਕੀਤ ਥਿੰਦ ਸਮੇਤ ਦੋ ਹੋਰ ਵਿਅਕਤੀ ਵੀ ਕਤਾਰ &#39ਚ ਦੱਸੇ ਜਾ ਰਹੇ ਹਨ।
ਲੋਕਾਂ ਦੀ ਖੁੰਡ-ਚਰਚਾ ਅਨੁਸਾਰ ਇਹ ਵੀ ਸਾਹਮਣੇ ਆਇਆ ਕਿ ਗੁਰਮੀਤ ਸਿੰਘ ਬਰਾੜ ਕਾਂਗਰਸ ਅਤੇ ਅਕਾਲੀ ਦਲ ਨੂੰ ਗੁਰੂਹਰਸਹਾਏ  ਤੋਂ ਵੱਡੀ ਟੱਕਰ ਦੇਣ ਦੇ ਸਮਰੱਥ ਮੰਨੇ ਜਾ ਰਹੇ ਹਨ ਬਾਕੀ ਪਾਰਟੀ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ ਇਸਦਾ ਪਤਾ ਤਾਂ ਪੱਕੀ ਲਿਸਟ ਜਾਰੀ ਹੋਣ &#39ਤੇ ਲੱਗੇਗਾ। ਪਿਛਲੇ 30 ਸਾਲਾਂ ਤੋਂ ਗੁਰਮੀਤ ਬਰਾੜ ਵਲੋਂ ਖੇਡਾਂ ਦੇ ਖੇਤਰ ਵਿਚ ਵੱਡਾ ਖੇਡ ਪ੍ਰਬੰਧਕ ਹੋਣਾ ਉਨ੍ਹਾਂ ਦੀ ਪੰਜਾਬ &#39ਚ ਨਿਵੇਕਲੀ ਪਛਾਣ ਹੈ ਅਤੇ ਸਹਿਕਾਰੀ ਖੇਤੀਬਾੜੀ ਦੇ ਉਚ-ਅਹੁਦੇ &#39ਤੇ  ਗੁਰਮੀਤ ਬਰਾੜ ਵਲੋਂ ਸਾਫ- ਸੁਥਰੀ ਕੀਤੀ ਨੌਕਰੀ ਉਨ੍ਹਾਂ ਦੀ ਦਾਅਵੇਦਾਰੀ ਨੂੰ ਹੋਰ ਪੱਕਾ ਕਰ ਰਹੀ ਹੈ। ਲੰਮੇ ਸਮੇਂ ਤੋਂ ਉਚ-ਅਹੁਦੇ &#39ਤੇ  ਕੰਮ ਕਰਨਾ ਪ੍ਰਸ਼ਾਸ਼ਕੀ ਤਜਰਬਾ ਵੀ ਚੋਣ ਪ੍ਰਚਾਰਾਂ, ਚੋਣ ਪ੍ਰਬੰਧਾਂ ਤੇ ਉਨ੍ਹਾਂ ਦੀ ਪ੍ਰਪੱਖਤਾ ਨੂੰ ਮਜਬੂਤ  ਕਰਦਾ ਹੈ। ਜੇ ਪਾਰਟੀ ਬਰਾੜ ਨੂੰ ਇਥੇ ਉਮੀਦਵਾਰ ਬਣਾਉਂਦੀ ਹੈ ਚੋਣਾਂ ਦੌਰਾਨ ਵੱਡੀ ਗਿਣਤੀ &#39ਚ ਐਨ.ਆਰ.ਆਈ ਵੀਰਾਂ ਦੀ ਆਮਦ ਵੀ ਵੇਖਣ ਨੂੰ ਮਿਲ ਸਕਦੀ ਹੈ ਜੋ ਪਾਰਟੀ ਲਈ ਲਾਹੇਵੰਦ ਹੋਵੇਗੀ। ਜਿਥੇ ਬਰਾੜ ਆਮ ਆਦਮੀ ਪਾਰਟੀ ਲਈ ਸਖ਼ਤ ਮਿਹਨਤ ਨਾਲ ਕੰਮ ਕਰਕੇ ਅੱਗੇ ਵਧ ਰਹੇ ਹਨ।
ਉਧਰ ਬਰਾਦਰੀਵਾਦ ਨੂੰ ਲੈ ਕੇ ਕੰਬੋਜ਼ ਭਾਈਚਾਰੇ ਦੇ ਵੋਟ ਬੈਂਕ ਦੀ ਸੋਚ ਲਗਾਈ ਬੈਠੇ ਬੁੱਧੀਜੀਵੀਆਂ ਅਨੁਸਾਰ ਗੁਰੂਹਰਸਹਾਏ ਹਲਕੇ &#39ਚ ਇਕ ਵੱਡਾ ਹਿੱਸਾ ਕੰਬੋਜ ਸਿੱਖ ਵੋਟਰ ਵੀ ਹਨ ਜੋ ਕਿ ਬਰਾਦਰੀਵਾਦ ਵਿਚ ਭੁਗਤਦਾ ਨਜ਼ਰ ਨਹੀਂ ਆ ਰਿਹਾ। ਜੇਕਰ ਕੰਬੋਜ ਸਿੱਖ ਤੇ ਕੰਬੋਜ ਚੌਧਰੀ ਵੋਟਾਂ ਨੂੰ ਅਲੱਗ=ਅਲੱਗ ਕਰਕੇ ਦੇਖਿਆ ਜਾਵੇ ਤਾਂ ਇਸ ਹਲਕੇ &#39ਚ ਵਾਲਮੀਕਿ ਭਾਈਚਾਰੇ ਦਾ ਵੋਟ ਬੈਂਕ ਤੀਜੇ ਨੰਬਰ &#39ਤੇ ਹੈ, ਜਦਕਿ ਹਲਕਾ ਗੁਰੂਹਰਸਹਾਏ ਅੰਦਰ ਬਹੁਸੰਮਤੀ ਨਾਲ ਰਾਏ ਸਿੱਖ ਬਿਰਦਾਰੀ ਵੋਟ ਬੈਂਕ &#39ਚ ਪਹਿਲੇ ਸਥਾਨ ਅਤੇ ਜੱਟ ਸਿੱਖ ਵੋਟ ਬੈਂਕ ਦਾ ਦੂਜਾ ਨੰਬਰ ਹੈ। ਜਿਆਦਾਤਰ ਵੋਟਾਂ ਦਾ ਸਮੀਕਰਣ ਜੱਟ ਸਿੱਖ ਵੋਟ ਤੇ ਰਾਏ ਸਿੱਖ ਵੋਟ ਕਿਸ ਆਗੂ ਪਸੰਦ ਕਰਦੀ ਹੈ ਉਹ ਉਨ੍ਹਾਂ &#39ਤੇ ਨਿਰਭਰ ਕਰਦਾ ਹੈ। ਇਥੇ ਇਹ ਵੀ ਵਰਣਨਯੋਗ ਹੈ ਰਵਾਇਤੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੇ ਕਦੇ ਵੀ ਕੰਬੋਜ ਬਰਾਦਰੀ ਨੂੰ ਹਲਕਾ ਗੁਰੂਹਰਸਹਾਏ ਤੋਂ ਟਿਕਟ ਨਹੀਂ ਦਿੱਤੀ। ਫਿਲਹਾਲ ਟਿਕਟ ਪ੍ਰਾਪਤੀ &#39ਚ ਆਮ ਆਦਮੀ ਪਾਰਟੀ ਵਲੋਂ ਗੁਰਮੀਤ ਸਿੰਘ ਬਰਾੜ ਦਾ ਨਾਮ ਅੱਗੇ ਹੈ ਅਤੇ ਲੋਕਾਂ &#39ਚ ਚਰਚਾ ਹੈ ਕਿ ਜੇਕਰ ਬਰਾੜ ਉਮੀਦਵਾਰ ਬਣਦੇ ਹਨ ਤਾਂ ਹਲਕਾ ਗੁਰੂਹਰਸਹਾਏ ਤੋਂ ਨਵੇਂ ਸਮੀਕਰਨ ਵੇਖੇ ਜਾ ਸਕਦੇ ਹਨ।

Related Articles

Back to top button