Ferozepur News

ਫਲੱਸ਼ ਵਾਲੇ ਟੈਂਕ 'ਚ ਡਿੱਗਣ ਨਾਲ 6 ਸਾਲਾਂ ਬੱਚੇ ਦੀ ਮੌਤ

ਫਲੱਸ਼ ਵਾਲੇ ਟੈਂਕ &#39ਚ ਡਿੱਗਣ ਨਾਲ 6 ਸਾਲਾਂ ਬੱਚੇ ਦੀ ਮੌਤ

ਗੁਰੂਹਰਸਹਾਏ, 7 ਅਪ੍ਰੈਲ (ਪਰਮਪਾਲ ਗੁਲਾਟੀ)- ਨਜ਼ਦੀਕੀ ਪਿੰਡ ਹਾਜੀ ਬੇਟੂ ਵਿਖੇ ਇਕ 6 ਸਾਲਾਂ ਬੱਚੇ ਦੀ ਫਲੱਸ਼ ਵਾਲੇ ਟੈਂਕ ਵਿਚ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਤਿਲਕ ਰਾਜ ਪੁੱਤਰ ਕਸ਼ਮੀਰ ਲਾਲ ਵਾਸੀ ਜਲਾਲਾਬਾਦ ਦੀ ਪਤਨੀ ਪੂਜਾ ਰਾਣੀ ਜੋ ਕਿ ਆਪਣੇ ਪੇਕੇ ਪਿੰਡ ਹਾਜੀ ਬੇਟੂ ਵਿਖੇ ਆਪਣੇ ਬੇਟੇ ਸਨੀ ਨਾਲ ਮਿਲਣ ਲਈ ਆਈ ਹੋਈ ਸੀ। ਲੜਕਾ ਸਨੀ ਜਦੋਂ ਘਰ ਦੇ ਵਿਹੜੇ ਵਿਚ ਖੇਡ ਰਿਹਾ ਸੀ ਤਾਂ ਘਰ &#39ਚ ਬਣੇ ਫਲੱਸ਼ ਵਾਲੇ ਟੈਂਕ ਜਿਸ ਦਾ ਢੱਕਣ ਨਹੀਂ ਸੀ ਅਤੇ ਇਕ ਬੋਰੀ ਨਾਲ ਢਕਿਆ ਹੋਇਆ ਸੀ, ਵਿਚ ਜਾ ਡਿੱਗਿਆ। ਜਿਸ ਵਿਚ ਡਿੱਗ ਕੇ ਡੁੱਬਣ ਨਾਲ ਲੜਕੇ ਸਨੀ (6 ਸਾਲ) ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਬੱਚੇ ਨੂੰ ਹੁਸੈਨੀਵਾਲਾ ਦਰਿਆ &#39ਚ ਜਲ ਪ੍ਰਵਾਹ ਕਰ ਦਿੱਤਾ ਗਿਆ।

Related Articles

Back to top button