Ferozepur News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮੋਹਨ ਕੇ ਹਿਠਾੜ ਵਿਖੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ

ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰ ਪੂਰਬ: ਰਾਣਾ ਸੋਢੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮੋਹਨ ਕੇ ਹਿਠਾੜ ਵਿਖੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ

ਕੈਂਪ ਦੌਰਾਨ 550 ਯੂਨਿਟ ਖ਼ੂਨਦਾਨ ਕੀਤਾ ਗਿਆ ਇਕੱਤਰ

ਫਿਰੋਜ਼ਪੁਰ 8 ਫਰਵਰੀ 2019

ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਮੋਹਨ ਕੇ ਹਿਠਾੜ ਦੇ  ਸ਼ਹੀਦ ਊਧਮ ਸਿੰਘ ਕਾਲਜ ਵਿਖੇ  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਨੂੰ ਸਮਰਪਿਤ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਲਜ ਦੀ ਗਰਾਊਂਡ ਵਿਖੇ ਬੂਟਾ ਲਗਾ ਕੇ ਪਿੰਡਾਂ ਵਿੱਚ 550 ਬੂਟੇ ਲਗਾਉਣ ਸਬੰਧੀ ਸੰਦੇਸ਼ ਵੀ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਗੁਰੂਹਰਸਹਾਏ ਸ੍ਰੀ ਕੁਲਦੀਪ ਬਾਵਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੂਰਬ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਿੱਥੇ ਰਾਜ ਦੇ ਹਰੇਕ ਪਿੰਡ ਵਿੱਚ 550 ਬੂਟੇ ਲਗਾਏ ਜਾ ਰਹੇ ਹਨ ਉੱਥੇ ਅੱਜ ਮੋਹਨ ਕੇ ਹਿਠਾੜ ਦੇ ਸ਼ਹੀਦ ਊਧਮ ਸਿੰਘ ਕਾਲਜ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾ ਕੇ 550 ਯੂਨਿਟ ਖ਼ੂਨਦਾਨ  ਇਕੱਤਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਜ਼ਿਲ੍ਹੇ ਨਾਲ ਸਬੰਧਿਤ ਰੈੱਡ ਰਿਬਨ ਕਲੱਬਾਂ, ਕੌਮੀ ਸੇਵਾ ਯੋਜਨਾ ਯੂਨਿਟਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ 550 ਯੂਨਿਟ ਖ਼ੂਨ ਇਕੱਠਾ ਕਰਕੇ ਲੋੜਵੰਦ ਮਰੀਜ਼ਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਖ਼ੂਨ ਦਾ ਕੋਈ ਹੋਰ ਜ਼ਰੀਆ ਮੌਜੂਦ ਨਹੀਂ ਹੈ, ਦਾਨੀਆਂ ਵੱਲੋਂ ਦਿੱਤੇ ਗਏ ਇਸ ਖ਼ੂਨ ਨਾਲ ਜਿੱਥੇ ਲੋੜਵੰਦ ਰੋਗੀ ਨੂੰ ਤਾਂ ਨਵੀਂ ਜ਼ਿੰਦਗੀ ਮਿਲੇਗੀ ਹੀ ਉੱਥੇ ਉਸ ਦੇ ਪਰਿਵਾਰ ਨੂੰ ਵੀ ਇਕ ਤਰ੍ਹਾਂ ਨਾਲ ਨਵਾਂ ਜੀਵਨ ਮਿਲੇਗਾ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਥੇ ਕੈਂਪ ਵਿੱਚ 70 ਲੜਕੀਆਂ ਨੇ ਖ਼ੂਨਦਾਨ ਕੀਤਾ ਹੈ ਉਥੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਨੇ ਵੀ ਖ਼ੂਨਦਾਨ ਕਰਕੇ ਹੋਰਨਾਂ ਲਈ ਇਕ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਨੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਜਗਜੀਤ ਸਿੰਘ ਚਾਹਲ ਵੱਲੋਂ ਹੁਣ ਤੱਕ ਕੁਲ 68 ਵਾਰ ਦਿੱਤੇ ਗਏ ਖ਼ੂਨਦਾਨ ਦੀ ਵੀ ਸ਼ਲਾਘਾ ਕੀਤੀ। 

ਇਸ ਦੌਰਾਨ ਕੈਬਨਿਟ ਮੰਤਰੀ ਨੇ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਕਬੱਡੀ ਟੂਰਨਾਮੈਂਟ ਸਬੰਧੀ 2 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਜ ਦੇ ਵਿੱਚ ਇੰਡੋਰ ਸਟੇਡੀਅਮ ਬਣਾਉਣ, ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੀ ਘੋਸ਼ਣਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕਲੱਬਾਂ ਨੂੰ ਜ਼ਰੂਰਤ ਅਨੁਸਾਰ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।  

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਨੇਕ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਕਾਲਜ ਦੇ ਪ੍ਰਿੰਸੀਪਲ ਡਾ. ਬੀ.ਐਨ. ਸ਼ਰਮਾ, ਨੋਡਲ ਅਫ਼ਸਰ ਮੈਡਮ ਸਿਮਰਨਜੀਤ ਕੌਰ, ਡਾ. ਪਰਮਿੰਦਰ ਸਿੰਘ, ਪੀ.ਏ. ਸ੍ਰੀ ਅੰਮ੍ਰਿਤਪਾਲ ਸਿੰਘ,  ਸ੍ਰੀ ਹਰੀਸ਼ ਬੱਟੀ, ਸਰਪਚਜ ਸ੍ਰੀ ਹਰਬੰਸ ਲਾਲ ਸ੍ਰੀ ਸ਼ੁਭਾਸ ਪਿੰਡੀ, ਸਾਬਕਾ ਸਰਪੰਚ ਸ੍ਰੀ ਇਕਬਾਲ ਚੰਦ ਪਾਲਾ ਬੱਟੀ, ਸ੍ਰੀ ਭੀਮ ਕੰਬੋਜ, ਸਰਪੰਚ ਵਿਨੋਦ, ਸਰਪੰਚ ਸ੍ਰੀ ਬਲਦੇਵ ਸਿੰਘ, ਸਰਪੰਚ ਸ੍ਰੀ ਸੰਦੀਪ, ਸ੍ਰੀ ਜਸਵੀਰ ਸਿੰਘ, ਸ੍ਰੀ ਹੰਸਰਾਜ ਬੱਟੀ, ਸਰਪੰਚ ਕੁਲਵਿੰਦਰ ਮਾਹਲਾ, ਸ੍ਰੀ ਹਰੀਸ਼ ਕੁਮਾਰ, ਸ੍ਰੀ ਜਸਵਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਕਲੱਬਾਂ ਦੇ ਮੈਂਬਰ ਵੀ ਭਾਰੀ ਸੰਖਿਆਂ ਵਿੱਚ ਮੌਜੂਦ ਸਨ।  

Related Articles

Back to top button