Ferozepur News

ਸੋਲਿਡ ਵੇਸਟ ਦੇ ਵੱਖ-ਵੱਖ ਪਹਿਲੂਆਂ ਤਹਿਤ ਕੀਤੀ ਗਈ ਮੀਟਿੰਗ 

ਫਿਰੋਜ਼ਪੁਰ ਸ਼ਹਿਰ ਨੂੰ ਸਾਫ-ਸੁਥਰਾ ਅਤੇ ਕੱਚਰਾ ਮੁਕਤ ਬਣਾਉਣ ਲਈ ਸ਼ਹਿਰ ਵਾਸੀ ਦੇਣ ਸਹਿਯੋਗ  

ਸੋਲਿਡ ਵੇਸਟ ਦੇ ਵੱਖ-ਵੱਖ ਪਹਿਲੂਆਂ ਤਹਿਤ ਕੀਤੀ ਗਈ ਮੀਟਿੰਗ 

ਸੋਲਿਡ ਵੇਸਟ ਦੇ ਵੱਖ-ਵੱਖ ਪਹਿਲੂਆਂ ਤਹਿਤ ਕੀਤੀ ਗਈ ਮੀਟਿੰਗ

ਸੋਲਿਡ ਵੇਸਟ ਦੇ ਹਰ ਪਹਿਲੂ ਦੀਆਂ ਹਦਾਇਤਾਂ ਸਬੰਧੀ ਸ਼ਹਿਰ ਵਾਸੀਆਂ ਨੂੰ ਕੀਤਾ ਜਾਵੇਗਾ ਜਾਗਰੂਕ

ਫਿਰੋਜ਼ਪੁਰ ਸ਼ਹਿਰ ਨੂੰ ਸਾਫ-ਸੁਥਰਾ ਅਤੇ ਕੱਚਰਾ ਮੁਕਤ ਬਣਾਉਣ ਲਈ ਸ਼ਹਿਰ ਵਾਸੀ ਦੇਣ ਸਹਿਯੋਗ

ਫਿਰੋਜ਼ਪੁਰ, 27 ਦਸੰਬਰ, 2022 2022.                                                                                                                                                                       ਨਗਰ ਕੌਂਸਲ ਫਿਰੋਜ਼ਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ ( ਜ ) ਸ੍ਰੀ ਸਾਗਰ ਸੇਤੀਆ ਵੱਲੋਂ ਹੋਈਆਂ ਹਦਾਇਤਾਂ ਅਨੁਸਾਰ ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਬਾਂਸਲ ਜੀ ਦੀ ਪ੍ਰਧਾਨਗੀ ਹੇਠ ਸਮੂਹ ਸੈਨੀਟੇਸ਼ਨ ਅਧਿਕਾਰੀ/ਕਰਮਚਾਰੀਆਂ ਨਾਲ ਸੋਲਿਡ ਵੇਸਟ ਮੈਂਨਜ਼ਮੇਂਟ, ਸਵੱਛ ਭਾਰਤ ਮਿਸ਼ਨ ਸਵੱਛਤਾ ਸਰਵੇਖਣ 2023 ਅਤੇ ਵਾਟਰ ਅਤੇ ਗਾਰਬੈਜ਼ ਫਰੀ ਸਿਟੀ ਸਬੰਧੀ ਹੋਣ ਵਾਲੇ ਸਰਵੇ ਅਤੇ ਆਉਣ ਵਾਲੇ ਸਮੇਂ ਵਿੱਚ ਪ੍ਰਾਪਤ ਕਰਨ ਵਾਲੇ ਟੀਚਿਆਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕਰਨ ਲਈ ਇੱਕ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੌਰਾਨ ਸ਼੍ਰੀ ਗੁਰਿੰਦਰ ਸਿੰਘ ਸੁਪਰਡੰਟ ਸੈਨੀਟੇਸ਼ਨ ਅਤੇ ਸ਼੍ਰੀ ਸੁਖਪਾਲ ਸਿੰਘ ਸੈਨਟਰੀ ਇੰਸਪੈਕਟਰ ਵੱਲੋਂ ਸਾਝੇ ਤੋਰ ਤੇ ਸਮੂਹ ਸੈਨੀਟੇਸ਼ਨ ਵਰਕਰਾਂ ਨੂੰ ਫਿਰੋਜ਼ਪੁਰ ਸ਼ਹਿਰ ਦੇ ਸੋਲਿਡ ਵੇਸਟ ਨੂੰ ਸੋਲਿਡ ਵੇਸਟ ਮੈਂਨਜ਼ਮੇਂਟ ਰੂਲ 2016 ਅਨੁਸਾਰ ਨਿਪਟਾਰਾ ਕਰਨ ਲਈ ਵੱਖ-ਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਡੋਰ ਟੂ ਡੋਰ ਕੱਚਰੇ ਦੀ ਕੂਲੇਕਸ਼ਨ ਹਰ ਘਰ ਵਿੱਚੋਂ ਕੀਤੀ ਜਾਣੀ ਲਾਜ਼ਮੀ ਹੈ।  ਇਸ ਕੱਚਰੇ ਦੀ ਕੂਲੇਕਸ਼ਨ ਵਿੱਚ 100 % ਸੈਗਰੀਗੇਸ਼ਨ ( ਗਿੱਲਾ,ਸੁੱਕਾ,ਸੈਨਟਰੀ ਵੇਸਟ ਅਤੇ ਡੋਮੇਸਟਿਕ ਹਜ਼ਾਰਡੋਜ ਵੇਸਟ ) ਵੱਖਰੇ-ਵੱਖਰੇ ਤੋਰ ਤੇ ਇੱਕਠਾ ਕੀਤਾ ਜਾਣਾਂ ਜਰੂਰੀਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਕਿਚਨ ਵੇਸਟ ਤੋਂ ਘਰ ਅੰਦਰ ਹੀ ਖਾਦ ਤਿਆਰ ਕੀਤੀ ਜਾਵੇ ਅਤੇ ਜੋ ਅਦਾਰਾ 10 ਕਿਲੋਗ੍ਰਾਮ ਪ੍ਰਤੀ ਦਿਨ ਤੋਂ ਵੱਧ ਕੱਚਰਾ ਪੈਦਾ ਕਰਦਾ ਹੈ ਉਹ ਰੂਲਾਂ ਅਨੁਸਾਰ ਆਪਣੇ ਕੱਚਰੇ ਨੂੰ ਆਪਣੇ ਪੱਧਰ ਤੇ ਹੀ ਨਿਪਟਾਰਾ ਕਰੇਗਾ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ 130 ਕੰਪੋਸਟ ਬਣੀਆ ਹੋਈਆ ਹਨ ਜਿਹਨਾਂ ਵਿੱਚ ਘਰਾਂ ਤੋਂ ਇਕੱਠੇ ਕੀਤੇ ਗਿੱਲੇ ਕੱਚਰੇ  ਤੋਂ ਖਾਦ ਤਿਆਰ ਹੋ ਰਹੀ ਹੈ ਹੀ  ਉੱਥੇ ਸੁੱਕੇ ਕੱਚਰੇ ( ਰੀਸਾਇਕਲਿੰਗ ਵੇਸਟ )  ਲਈ 2 ਸਥਾਨਾਂ ਤੇ ਐਮ.ਆਰ.ਐਫ ਚੱਲ ਰਹੇ ਹਨ। ਉਹਨਾਂ ਦੱਸਿਆ ਕਿ ਪਲਾਸਟਿਕ ਮੈਂਨਜ਼ਮੇਟ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਨਵੇ ਨੋਟੀਫਿਕੇਸ਼ਨ ਅਨੁਸਾਰ 100 ਗ੍ਰਾਮ ਤੋਂ ਲੈ ਕੇ 5 ਕਿਲੋ ਤੱਕ ਜੇਕਰ ਕਿਸੇ ਥੋਕ ਜਾਂ ਪਰਚੂਨ ਵਾਲੀ ਦੁਕਾਨ ਤੋਂ ਸਿੰਗਲ ਯੂਜ਼ ਪਲਾਸਟਿਕ/ ਪੋਲੀਥੀਨ ਪਾਇਆ ਜਾਦਾ ਹੈ ਤਾਂ ਰੂਲ ਅਨੁਸਾਰ 2 ਹਜ਼ਾਰ  ਤੋਂ 20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਇਸ ਸਬੰਧੀ ਉਨ੍ਹਾਂ ਦੱਸਿਆ ਕਿ ਨਗਰ ਕੌਂਸਲਲ ਫਿਰੋਜ਼ਪੁਰ ਵੱਲੋ ਸੀ.ਐਡ.ਡੀ ਵੇਸਟ ਪਲਾਂਟ ਲਈ ਗੋਲਬਾਗ ਵਿਖੇ ਜਗ੍ਹਾ ਨਿਰਧਿਰਤ ਕੀਤੀ ਗਈ ਹੈ ਅਤੇ ਸ਼ਹਿਰ ਅੰਦਰੋਂ ਮਲ੍ਹਬਾ  ਚੁਕਵਾਉਣ ਲਈ ਹੈਲਪਲਾਇਨ ਨੰ.79731-42175 ਜਾਰੀ ਕੀਤਾ ਜਾ ਚੁੱਕਾ ਹੈ ਇਸ ਨੰਬਰ ਤੇ ਕੋਈ ਵੀ ਵਿਅਕਤੀ ਸਪੰਰਕ ਕਰਕੇ ਨਗਰ ਕੌਂਸਲ ਫਿਰੋਜ਼ਪੁਰ ਨੂੰ ਯੂਜ਼ਰ ਫੀਸ ਅਦਾ ਕਰਨ ਉਪਰੰਤ ਆਪਣਾ ਵੇਸਟ ਮਲ੍ਹਬਾ ਚੁਕਵਾ ਸਕਦਾ ਹੈ ਜਾਂ ਤਾਂ ਨਿਰਧਾਰਿਤ ਜਗ੍ਹਾ ਤੇ ਸੁੱਟ ਸਕਦਾ ਹੈ। ਨਗਰ ਕੌਂਸਲ ਵੱਲੋਂ ਸੋਲਿਡ ਵੇਸਟ ਨੂੰ ਸੋਲਿਡ ਵੇਸਟ ਮੈਂਨਜ਼ਮੇਂਟ ਰੂਲ 2016 ਅਨੁਸਾਰ ਸ਼ਹਿਰ ਦੇ ਕਮਰਸ਼ੀਅਲ ਏਰੀਏ ਅੰਦਰ ਨਾਇਟ ਸਵਪਿੰਗ ਅਤੇ ਮਕੈਨੀਕਲ ਸਵੀਪਿੰਗ ਕਰਵਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਆਪਣੇ ਪੁਰਾਣੇ ਲਿਜੈਸੀ ਵੇਸਟ ਨੂੰ ਰੈਮੀਡੇਸ਼ਨ ਕੀਤਾ ਜਾ ਚੁੱਕਾ ਹੈ। ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਸਵੱਛਤਾ ਅਤੇ ਸੋਲਿਡ ਵੇਸਟ ਮੈਂਨਜ਼ਮੈਂਟ ਦੇ ਹਰ ਪਹਿਲੂ ਤੋਂ ਵੱਖ-ਵੱਖ ਤਰੀਕਿਆਂ ਨਾਲ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀ ਨਗਰ ਕੌਂਸਲ ਨੂੰ ਆਪਣਾਂ ਸਹਿਯੋਗ ਦੇ ਸਕਣ।

ਇਸ ਮੋਕੇ ਸ਼੍ਰੀ ਸਿਮਰਨਜੀਤ ਸਿੰਘ ਅਤੇ ਸ਼੍ਰੀ ਅਮਨਦੀਪ ਪ੍ਰੋਗਰਾਮ ਕੁਆਡੀਨੇਟਰ ਤੋਂ ਇਲਾਵਾ ਸਮੂਹ ਮੋਟੀਵੇਟਰ ਅਤੇ ਸੁਪਰਵਾਇਜ਼ਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button