Ferozepur News

14 ਮਾਰਚ ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਲਈ ਵੱਖ-ਵੱਖ ਬੈਂਚਾਂ ਦਾ ਗਠਨ–ਡਿਪਟੀ ਕਮਿਸ਼ਨਰ

dcfਫਿਰੋਜਪੁਰ 11 ਮਾਰਚ (ਏ. ਸੀ. ਚਾਵਲਾ) ਜਿਲ•ਾ ਮੈਜਿਸਟ੍ਰੇਟ ਫਿਰੋਜਪੁਰ-ਕਮ-ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ 14 ਮਾਰਚ ਨੂੰ ਡੀ.ਸੀ. ਦਫਤਰ ਵਿਖੇ ਲਗਾਈ ਜਾਣ ਵਾਲੀ ਲੋਕ ਅਦਾਲਤ ਲਈ ਵੱਖ-ਵੱਖ ਕਿਸਮ ਦੇ ਕੇਸਾਂ ਲਈ 9 ਬੈਂਚਾਂ ਦੀ ਸਥਾਪਨਾਂ ਕੀਤੀ ਹੈ। ਇਸ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ  (ਜਨ) ਸਟੈਂਪ ਐਕਟ ਦੇ ਕੇਸਾਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਰੇਗਾ, ਉਪ ਮੰਡਲ ਮੈਜਿਸਟ੍ਰੇਟ ਫਿਰੋਜਪੁਰ, ਜੀਰਾ, ਗੁਰੂ ਹਰਸਹਾਏ ਵੱਲੋਂ ਮਾਲ ਅਦਾਲਤੀ ਕੇਸਾਂ, ਭੌਂ-ਪ੍ਰਾਪਤੀ ਕੇਸਾਂ ਆਦਿ, ਜਿਲ•ਾ ਮਾਲ ਅਫਸਰ ਵੱਲੋਂ ਐਨ.ਆਰ.ਆਈ, ਮਾਲ ਅਦਾਲਤੀ ਕੇਸਾਂ, ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਬੀ.ਪੀ.ਐਲ ਕਾਰਡ, ਬੀ.ਪੀ.ਐਲ ਕਾਰਡ ਦੇ ਝਗੜੇ ਸਬੰਧੀ ਕੇਸਾਂ, ਕਾਮਨ ਲੈਂਡ  ਆਦਿ ਕੇਸਾਂ, ਡੀ.ਆਰ. ਕੋਅਪਰੇਟਿਵ ਸੁਸਾਇਟੀ ਵੱਲੋਂ ਸਹਿਕਾਰਤਾ ਸਬੰਧੀ ਕੇਸਾਂ, ਸਿਵਲ ਸਰਜਨ/ਕਾਰਜ ਸਾਧਕ ਅਫਸਰ ਫਿਰੋਜਪੁਰ ਵੱਲੋਂ ਜਨਮ ਤੇ ਮੌਤ ਨਾਲ ਸਬੰਧਿਤ ਕੇਸਾਂ, ਡੀ.ਐਸ.ਐਫ.ਸੀ ਫਿਰੋਜਪੁਰ ਵੱਲੋਂ ਆਧਾਰ ਕਾਰਡ ਦੇ ਮਾਮਲਿਆਂ ਸਬੰਧੀ, ਤਹਿਸੀਲਦਾਰ ਫਿਰੋਜਪੁਰ, ਜੀਰਾ, ਮਮਦੋਟ, ਗੁਰੂ ਹਰਸਹਾਏ, ਮੱਖੂ ਵੱਲੋਂ ਮਾਲ ਅਦਾਲਤੀ ਕੇਸਾਂ ਆਦਿ ਦੀ ਸੁਣਵਾਈ ਕੀਤੀ ਜਾਵੇਗੀ। ਸਕੱਤਰ ਮੁੱਫਤ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਸ੍ਰੀ ਮਦਦ ਲਾਲ ਵੀ ਇਨ•ਾਂ ਅਦਾਲਤਾਂ ਵਿਚ ਸ਼ਿਰਕਤ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 14 ਮਾਰਚ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਪ੍ਰਧਾਨਗੀ ਅਫਸਰ ਵਜੋਂ ਆਪਣੇ-ਆਪਣੇ ਦਫਤਰਾਂ ਵਿਚ ਆਪਣੇ ਸਬੰਧਤ ਸਟਾਫ ਸਮੇਤ ਸਵੇਰੇ 9:30 ਵਜੇ ਤੋ ਸ਼ਾਮ 4:30 ਵਜੇ ਤੱਕ ਬੈਠ ਕੇ ਉਨ•ਾਂ ਦੇ ਨਾਲ ਸਬੰਧਤ ਕੇਸਾਂ ਦਾ ਨਿਪਟਾਰਾਂ ਕਰਨਗੇ, ਇਸ ਤੋ ਇਲਾਵਾ ਉਹ ਆਪਣੇ ਨਾਲ ਇੱਕ ਸ਼ੋਸ਼ਲ ਵਰਕਰ ਨੂੰ ਵੀ ਬਤੌਰ ਮੈਂਬਰ ਆਪਣੇ ਨਾਲ ਰੱਖਣਗੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਕੇਸਾਂ ਸਬੰਧੀ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਕੋਲ ਆਪਣੇ ਕੇਸ ਰੱਖਣ ਤਾਂ ਜੋ ਉਨ•ਾਂ ਦਾ ਜਲਦੀ ਨਿਪਟਾਰਾ ਹੋ ਸਕੇ।

Related Articles

Back to top button