Ferozepur News

ਸੈਂਟਰ ਖਾਈ ਫੇਮੇ ਕੀ, ਦੀਆਂ ਹੋਈਆਂ ਖੇਡਾਂ

Ferozepur, September 7,2017 : (FNB): ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜਿੱਥੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। 

ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸੈਂਟਰ ਖਾਈ ਫੇਮੇ ਕੀ, ਬਲਾਕ ਫਿਰੋਜ਼ਪੁਰ 3 ਦੇ ਸੈਂਟਰ ਹੈਡ ਅਧਿਆਪਕ ਸ਼੍ਰੀ ਰਾਜੇਸ਼ ਕੁਮਾਰ ਨੇ ਅੱਜ ਸੈਂਟਰ ਪੱਧਰ ਦੀਆਂ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੂਬਾ ਕਾਹਨ ਚੰਦ ਵਿਖੇ ਹੋਇਆ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਡੇ ਹੋਏ ਕੀਤਾ। ਇਹਨਾਂ ਖੇਡਾਂ ਵਿੱਚ ਸੈਂਟਰ ਦੇ ਸਾਰੇ ਸਕੂਲਾਂ ਨੇ ਵਿਦਿਆਰਥੀਆਂ ਨੇ ਉਤਸਾਹ ਨਾਲ ਭਾਗ ਲਿਆ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਲੰਬੀ ਛਾਲ ਮੁਡੀਆ ਵਿੱਚ ਲਖਵਿੰਦਰ ਸਿੰਘ(ਦੁਲੇ ਵਾਲਾ) ਪਹਿਲੇ ਅਤੇ ਰਿਹਾਨ (ਖਿਲਚੀ ਜਦੀਦ) ਦੂਜੇ ਨੰਬਰ ਤੇ ਰਹੇ। ਲੰਬੀ ਛਾਲ ਕੁੜੀਆਂ ਵਿਚ ਮਨਜਿੰਦਰ ਕੌਰ (ਕਰੀਆ ਪਹਿਲਵਾਨ) ਅਤੇ ਨਵਜੋਤ (ਲੁਥੜ) ਪਹਿਲੇ ਅਤੇ ਰੇਖਾ (ਸੂਬਾ ਕਾਹਨ ਚੰਦ) ਦੂਜੇ ਨੰਬਰ ਤੇ ਰਹੀ। ਕੁਸਤੀਆ 25 ਕਿਲੋ ਵਿੱਚ ਕ੍ਰਿਸ (ਸੂਬਾ ਕਾਹਨ ਚੰਦ) ਪਹਿਲੇ ਤੇ ਦਿਲਪ੍ਰੀਤ (ਬਾਬਾ ਨੰਦ ਸਿੰਘ ਸਕੂਲ) ਦੂਜੇ ਨੰਬਰ ਤੇ 30 ਕਿਲੋ ਵਿੱਚ ਜੋਨਸਨ (ਲੂਥੜ) ਪਹਿਲੇ ਤੇ ਸੰਜੂ (ਸੂਬਾ ਕਾਹਨ ਚੰਦ) ਦੂਜੇ ਨੰਬਰ ਤੇ ਰਹੇ। 100 ਮੀਟਰ ਦੌੜਾਂ ਵਿੱਚ ਜਸਪ੍ਰੀਤ ਸਿੰਘ (ਪੀਰੂ ਵਾਲਾ) ਪਹਿਲੇ ਤੇ ਕਿਹਰ (ਸੂਬਾ ਕਾਹਨ ਚੰਦ) ਦੂਜੇ ਨੰਬਰ ਤੇ ਰਹੇ। 200 ਮੀਟਰ ਵਿੱਚ ਜਸਪ੍ਰੀਤ ਸਿੰਘ (ਪੀਰੂ ਵਾਲਾ) ਪਹਿਲੇ ਤੇ ਅਮਿਤ (ਲੂਥੜ) ਦੂਜੇ ਨੰਬਰ ਤੇ ਰਹੇ। 100 ਮੀਟਰ ਕੁੜੀਆਂ ਦੀ ਦੌੜਾਂ ਵਿੱਚ ਮੈਰੀ  (ਸੂਬਾ ਕਾਹਨ ਚੰਦ) ਪਹਿਲੇ ਤੇ ਪਾਇਲ  (ਸੂਬਾ ਕਾਹਨ ਚੰਦ) ਦੂਜੇ ਨੰਬਰ ਤੇ ਰਹੀਆਂ। 200 ਮੀਟਰ ਵਿੱਚ ਮੀਨਾਕਸ਼ੀ (ਲੂਥੜ) ਪਹਿਲੇ ਤੇ ਸ਼ਮੀਨਾ ਪੁਰੀ (ਬਾਬਾ ਨੰਦ ਸਿੰਘ ਸਕੂਲ) ਦੂਜੇ ਨੰਬਰ ਤੇ ਰਹੀਆਂ। 

ਇਸ ਮੌਕੇ ਨੀਰਜ ਯਾਦਵ ਨੇ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਰੈਫਰੀ ਵਜੋਂ ਅਹਿਮ ਭੂਮਿਕਾ ਨਿਭਾਈ। ਪੰਕਜ ਯਾਦਵ ਬੀ ਐਮ ਟੀ ਨੇ ਇਸ ਮੌਕੇ ਜੇਤੂ ਵਿਦਿਆਰਥੀਆਂ ਤੇ ਉਹਨਾਂ ਦੇ ਆਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਕਪਿਲ ਦੇਵ, ਅਮਰਜੀਤ ਸਿੰਘ, ਰਾਜੇਸ਼, ਤਰਲੋਕ ਭੱਟੀ, ਦੀਪਕ ਪਾਸੀ, ਰਾਜਨ, ਰਿੰਪਲ , ਬਾਬਾ ਨੰਦ ਸਿੰਘ ਸਕੂਲ ਦਾ ਸਟਾਫ, ਕਪਿਲ (ਦੂਲੇ ਵਾਲਾ), ਮਨਜਿੰਦਰ ਕੌਰ, ਮੀਨੂੰ, ਪਰਮਜੀਤ ਕੌਰ, ਸੰਦੀਪ ਕੌਰ, ਆਦਿ ਹਾਜ਼ਰ ਸਨ। 

Related Articles

Back to top button