Ferozepur News

ਸੇਵਕ-ਮਾਲਿਕ ਦੇ ਨਾਲ ਸਬੰਧ –ਕਾਲਜ ਵਿੱਚ ਵਿਸ਼ੇਸ਼ ਦਿਨ ਵਜੋਂ ਮਨਾਇਆ ਗਿਆ।

ਸੇਵਕ-ਮਾਲਿਕ ਦੇ ਨਾਲ ਸਬੰਧ –ਕਾਲਜ ਵਿੱਚ ਵਿਸ਼ੇਸ਼ ਦਿਨ ਵਜੋਂ ਮਨਾਇਆ ਗਿਆ।

ਸੇਵਕ-ਮਾਲਿਕ ਦੇ ਨਾਲ ਸਬੰਧ –ਕਾਲਜ ਵਿੱਚ ਵਿਸ਼ੇਸ਼ ਦਿਨ ਵਜੋਂ ਮਨਾਇਆ ਗਿਆ

ਫ਼ਿਰੋਜ਼ਪੁਰ , 28.4.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧ ਰਿਹਾ ਹੈ | ਪਰਮ ਪੂਜਨੀਯ ਭਗਵਾਨ ਦੇਵ-ਆਤਮਾਂ ਦੇ ਉਪਦੇਸ਼ ਅਤੇ ਸਿੱਖਿਆਵਾਂ ਇਸ ਕਾਲਜ ਦੇ ਹਰ ਕਣ ਵਿੱਚ ਸਮੁਈਆ ਹੋਈਆਂ ਹਨ, ਇਸੇ ਕਰਕੇ ਉਨ੍ਹਾਂ ਦੁਆਰਾ ਦੱਸੇ ਗਏ ਵਿਸ਼ੇਸ਼ ਦਿਨ ਇੱਥੇ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਮਾਨਵ ਜਗਤ ਦੇ ਰਿਸ਼ਤਿਆਂ ਨੂੰ ਮਿਠਤ ਅਤੇ ਲਾਹੇਵੰਦ ਬਣਾਉਣ ਲਈ ਭਗਵਾਨ ਦੇਵ-ਆਤਮਾਂ ਨੇ ਸੋਲ੍ਹਾਂ ਯੱਗਾਂ ਜਾਂ ਸੋਲ੍ਹਾਂ ਸੰਬੰਧਾਂ ਦੀ ਵਿਗਿਆਨਕ ਸੋਚ ਬੜੀ ਸਟੀਕਤਾ ਨਾਲ ਦਿੱਤੀ ਹੈ। ਉਨ੍ਹਾਂ ਦੇ ਉਪਦੇਸ਼ ਅਨੁਸਾਰ ਜੇਕਰ ਮਨੁੱਖ ਕਿਸੇ ਤੋਂ ਕਿਸੇ ਵੀ ਤਰ੍ਹਾਂ ਦਾ ਲਾਭ ਜਾਂ ਆਪਣੇ ਸੰਬੰਧਾਂ ਨਾਲ ਹਿੱਤ ਪ੍ਰਾਪਤ ਕਰਦਾ ਹੈ ਤਾਂ ਉਸ ਮਨੁੱਖ ਦਾ ਮੁੱਖ ਕਰੱਤਵ ਬਣ ਜਾਂਦਾ ਹੈ ਕਿ ਉਹ ਲਾਭ ਦੇਣ ਵਾਲੇ ਦਾ ਉਪਕਾਰ ਜਾਹਿਰ ਕਰਦੇ ਹੋਏ ਸੇਵਾਕਾਰੀ ਸਿੱਧ ਹੋਵੇ । ਉਸੇ ਲੜੀ ਵਿੱਚ ਦੇਵ ਸਮਾਜ ਅਧਿਐਨ ਕੇਂਦਰ ਵੱਲੋਂ ਮਿਤੀ 27-04-2023 ਨੂੰ ਕਾਲਜ ਦੇ ਵਿਹੜੇ ਵਿੱਚ ਸੇਵਕ-ਮਾਲਿਕ ਦੇ ਸੰਬੰਧ ਵਿੱਚ ਕਾਲਜ ਦੇ ਕਰਮਚਾਰੀਆਂ ਨੂੰ ਉਪਹਾਰ ਵਜੋਂ ਕੁਝ ਵਸਤੂਆਂ ਭੇਂਟ ਕੀਤੀਆਂ ਗਈਆ ।  ਇਸ ਮੌਕੇ ਡਾ: ਸੰਗੀਤਾ ਨੇ ਇਸ ਵਿਸ਼ੇ ‘ਤੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵਿੱਚੋਂ ਸੇਵਕ-ਮਾਲਕ ਦੇ ਗੁਣਾਂ, ਕਰਤੱਵਾਂ, ਆਪਸੀ ਵਫ਼ਾਦਾਰੀ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਵਿੱਚ ਕਾਲਜ ਮੈਨੇਜਮੈਂਟ ਦੇ ਸੰਯੁਕਤ ਸਕੱਤਰ ਐਡਵੋਕੇਟ ਸ੍ਰੀ ਅਜੇ ਬੱਤਾ ਮੁੱਖ ਤੌਰ ’ਤੇ ਹਾਜ਼ਰ ਸਨ। ਉਹਨਾਂ ਦੱਸਿਆ ਕਿ ਹਰ ਵਿਅਕਤੀ ਨੂੰ ਆਪਣੇ ਫਰਜਾਂ ਨੂੰ ਪਹਿਲ ਦਿੰਦੇ ਹੋਏ ਨਿਰਸਵਾਰਥ ਸੇਵਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਇਸ ਮੌਕੇ 25-30 ਦੇ ਕਰੀਬ ਕਰਮਚਾਰੀਆਂ ਨੂੰ ਤੋਹਫੇ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਕਾਲਜ ਸਟਾਫ਼ ਵੱਲੋਂ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਕੀਤਾ। ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੱਖ ਰੱਖਦਿਆਂ ਦੇਵ ਸਮਾਜ ਦੇ ਮੁਲਾਜ਼ਮਾਂ ਦੀ ਸਮੇਂ-ਸਮੇਂ ’ਤੇ ਮਦਦ ਕੀਤੀ ਜਾਂਦੀ ਹੈ। ਅੰਤ ‘ਚ ਪ੍ਰਿੰਸੀਪਲ ਡਾ: ਸੰਗੀਤਾ ਸ਼ਰਮਾ ਨੇ ਕਿਹਾ ਕਿ ਦੇਸ਼ ‘ਚ ਅਜਿਹੀ ਕੋਈ ਸੰਸਥਾ ਨਹੀਂ ਜਿੱਥੇ ਅਜਿਹੇ ਸਮਾਗਮ ਕਰਵਾਏ ਜਾਂਦੇ ਹੋਣ |

Related Articles

Leave a Reply

Your email address will not be published. Required fields are marked *

Back to top button