Ferozepur News

ਸੁਵਾਮੀ ਨਾਥਨ ਰਿਪੋਰਟ ਲਾਗੂ ਕਰਕੇ ਕਿਰਸਾਨੀ ਨੂੰ ਬਣਾਵਾਂਗੇ ਲਾਭਕਾਰੀ ਕਿੱਤਾ : ਕੇਜਰੀ ਵਾਲ

20 ਮਾਰਚ ਨੂੰ ਬਣਾ ਰਹੇ ਹਾਂ ਪੰਜਾਬ 'ਚ ਆਮ ਲੋਕਾਂ ਦੀ ਸਰਕਾਰ

ਸੁਚਿੰਤ ਥਿੰਦ, ਗੁਰੂਹਰਸਹਾਏ, 19 ਜਨਵਰੀ : ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਮ ਪਾਰਟੀ ਦੇ ਚੋਣ ਵਾਅਦੇ ਦੀ ਨਕਲ ਕਰਕੇ ਪੰਜਾਬ ਦੇ ਕਿਸਾਨਾਂ ਦੇ ਕਰਜੇ ਮੁਆਫ਼ ਕਰਨ ਦਾ ਵਾਅਦਾ ਕਰਨ ਤੋਂ ਪਹਿਲਾਂ ਹਿਮਾਚਲ, ਕਰਨਾਟਕ ਅਤੇ ਦੇਸ਼ ਦੇ ਹੋਰ ਕਾਂਗਰਸ ਪਾਰਟੀ ਸਾਸ਼ਿਤ ਰਾਜਾਂ ਵਿਚ ਪਹਿਲਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਬਾਅਦ ਫਿਰ ਪੰਜਾਬ ਦੇ ਵੋਟਰਾਂ ਕੋਲ ਜਾਵੇ। ਇਹ ਗੱਲ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀ ਵਾਲ ਮੁੱਖ ਮੰਤਰੀ ਦਿੱਲੀ ਨੇ ਗੁਰੂਹਰਸਹਾਏ ਵਿਖੇ ਆਪ ਉਮੀਦਵਾਰ ਨੇ ਗੁਰੂਹਰਸਹਾਏ ਵਿਖੇ ਆਪ ਉਮੀਦਵਾਰ ਮਲਕੀਤ ਥਿੰਦ ਦੇ ਹੱਕ ਵਿਚ ਹੋਈ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਹੁਣ ਤੱਕ ਝੂਠੇ ਵਾਅਦੇ ਕਰਕੇ ਹੀ ਰਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ 'ਤੇ ਡੇਢ ਤੋਂ 2 ਸਾਲ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਬਾਅਦ ਪੰਜਾਬ ਅੰਦਰ ਸੁਆਮੀ ਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਵੱਲੋਂ ਆਉਂਦੀ ਲਾਗਤ ਵਿਚ 50 ਪ੍ਰਤੀਸ਼ਤ ਲਾਭ ਸ਼ਾਮਲ ਕਰਕੇ ਜਿਨਸਾਂ ਦੀ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਮੁਕਤ ਕੀਤਾ ਜਾਵੇਗਾ। ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਨਾਲ ਹੀ ਅਜਿਹਾ ਸਖਤ ਕਾਨੂੰਨ ਬਣਾਇਆ ਜਾਵੇਗਾ ਕਿ ਕੋਈ ਅਜਿਹਾ ਕਰਨ ਬਾਰੇ ਸੋਚੇ ਹੀ ਨਾ। ਕਾਂਗਰਸ ਪਾਰਟੀ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਸ ਦੇ ਪੁੱਤਰ ਰਣਇੰਦਰ ਸਿੰਘ ਅਤੇ ਪਤਨੀ ਪ੍ਰਨੀਤ ਕੌਰ ਦੇ ਨਾਮ ਉਪਰ ਅਤੇ ਤਿੰਨ ਫਰਜੀ ਕੰਪਨੀਆਂ ਦੇ ਨਾਮ 'ਤੇ ਸਵਿੱਸ ਬੈਂਕ ਵਿਚ ਖਾਤੇ ਖੁਲਵਾ ਕੇ ਲੁੱਟ ਅਰਬਾਂ ਰੁਪਏ ਵਿਦੇਸ਼ਾਂ ਵਿਚ ਜਮ੍ਹਾ ਕਰਵਾਏ ਗਏ। ਪੰਜਾਬ ਅੰਦਰ ਅੰਤਰਰਾਸ਼ਟਰੀ ਡਰੱਗ ਮਾਫੀਆ ਨਸ਼ੇ ਦੀ ਸਪਲਾਈ ਕਰਦਾ ਹੈ ਜਿਸ ਦੀ ਸਰਪ੍ਰਸੱਤੀ ਬਿਕਰਮਜੀਤ ਸਿੰਘ ਮਜੀਠੀਆ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 15 ਅਪ੍ਰੈਲ ਤੱਕ ਬਿਕਰਮ ਸਿੰਘ ਮਜੀਠੀਆ ਅਤੇ ਉਸ ਦੇ ਸਾਥੀ ਜੇਲ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ 6 ਮਹੀਨੇ ਨਸ਼ਾ ਮੁਕਤੀ ਕਲਿਨਕਾਂ ਵਿਚ ਰੱਖ ਕੇ ਉਨ੍ਹਾਂ ਨੂੰ ਫਿਰ ਤੰਦਰੁਸਤੀ ਮਿਲਣ ਬਾਅਦ ਨਵੇਂ ਸਥਾਪਤ ਕੀਤੇ ਜਾਣ ਵਾਲੇ ਐਗਰੋ ਪ੍ਰੋਸੈਸਿੰਗ ਪਲਾਂਟਾਂ ਵਿਚ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਬਿਰਧ, ਵਿਧਵਾ ਅਤੇ ਆਪੰਗ ਲੋਕਾਂ ਦੀ ਪੈਨਸ਼ਨ 2500 ਰੁਪਏ ਕਰ ਦਿੱਤੇ। ਬਿਜਲੀ ਜੋ ਕੇ ਦਿੱਲੀ ਦੀ ਕਾਂਗਰਸ ਸ਼ੀਲਾ ਦੀਕਸ਼ਤ ਸਰਕਾਰ ਮੌਕੇ ਸਭ ਤੋਂ ਮਹਿੰਗੀ ਸੀ, ਉਸ ਨੂੰ ਅੱਜ ਸਭ ਤੋਂ ਸਸਤੀ ਕਰ ਦਿੱਤਾ। ਪੰਜਾਬ ਵਿਚ ਅੱਜ ਦੇਸ਼ ਭਰ ਵਿਚੋਂ ਬਿਜਲੀ ਸਭ ਤੋਂ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ 117 ਉਮੀਦਵਾਰ ਸਾਡੀ ਕਸੌਟੀ 'ਤੇ ਪੂਰੇ ਖਰੇ ਉਤਰੇ ਹਨ। ਪਰ ਜੇਕਰ ਫਿਰ ਵੀ ਕੋਈ ਮੰਤਰੀ ਜਾ ਵਿਧਾਇਕ ਭ੍ਰਿਸ਼ਟਾਚਾਰ ਕਰੇਗਾ ਤਾਂ ਉਸ ਨੂੰ ਦੁੱਗਣੀ ਸਜਾ ਮੈਂ ਖੁਦ ਦਿਵਾਵਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਉਮੀਦਵਾਰਾਂ ਕੋਲ ਵੀ ਚੋਣ ਲੜਨ ਲਈ ਫੰਡ ਨਹੀਂ ਹੈ, ਪਰ ਸਭ ਤੋਂ ਵੱਡੀ ਗੱਲ ਸਾਡੇ ਕੋਲ ਸਚਾਈ ਹੈ, ਇਮਾਨਦਾਰੀ ਹੈ ਅਤੇ ਸੇਵਾ ਕਰਨ ਦਾ ਜਜਬਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲਾ ਉਪ ਮੁੱਖ ਮੰਤਰੀ ਦਲਿਤ ਸਮਾਜ ਵਿਚੋਂ ਬਣਾਵਾਂਗੇ। ਇਸ ਤੋਂ ਪਹਿਲਾਂ ਉਮੀਦਵਾਰ ਮਲਕੀਤ ਥਿੰਦ, ਜਸਕੀਰਤ ਕੌਰ ਮਾਨ, ਖੁਸ਼ਮੀਤ ਸਿੱਧੂ ਨਿਊਜੀਲੈਂਡ, ਗੁਰਮੀਤ ਸਿੰਘ ਬਰਾੜ, ਰਾਜੂ ਸੁੱਲਾ, ਮੋਹਣ ਸਿੰਘ ਫਲੀਆਂ ਵਾਲਾ, ਨਿਰਮਲ ਸਿੱਧੂ, ਛਿੰਦਾ ਸ਼ੌਕੀ, ਸੁਖਦੇਵ ਸਿੰਘ ਖਾਲਸਾ, ਜੱਸੀ ਜਸਰਾਜ, ਲਾਹੌਰਾ ਸਿੰਘ, ਸੋਨਾ ਸਿੰਘ, ਰਾਹੁਲ ਪਿੰਡੀ, ਤਿਲਕ ਰਾਜ ਕੰਬੋਜ਼, ਮੁਖਤਿਆਰ ਚੰਦ, ਅਮਰਜੀਤ ਸਿੰਘ ਚੁੱਘਾ, ਕੁਲਵਿੰਦਰ ਕੰਵਲ, ਬਚਿੱਤਰ ਧਾਲੀਵਾਲ, ਜੋਗਿੰਦਰ ਛਾਂਗਾ, ਤਰਸੇਮ ਸਰਪੰਚ, ਵੇਦ ਪ੍ਰਕਾਸ਼ ਸਰਪੰਚ, ਜਸਵੰਤ ਸਿੰਘ, ਗੁਰਮੀਤ ਸਿੰਘ ਸੋਢੀ, ਸੁਰਿੰਦਰ ਪੱਪਾ, ਰਣਜੀਤ ਸਿੰਘ, ਦਿਵਾਨ ਚੰਦ ਮਰੋਕ, ਸਤਨਾਮ ਕਚੂਰਾ, ਮੰਗੋ ਬਾਈ, ਨਰਿੰਦਰ ਕੌਰ, ਬਲਜੀਤ ਕੌਰ, ਚਮਕੌਰ ਸਿੰਘ, ਧੀਰਜ਼ ਸ਼ਰਮਾ, ਪੰਕਜ ਰੰਗਾ, ਬਲਰਾਜ, ਗੁਰਚਰਨ ਗਾਮੂ ਵਾਲਾ, ਸਰਬਜੀਤ ਥਿੰਦ, ਸੁਸ਼ੀਲ ਬੱਟੀ, ਸਾਜਨ ਸੰਧੂ, ਦਿਲਖੁਸ਼ ਥਿੰਦ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ।
ਕੈਪਸ਼ਨ : ਇਕੱਠ ਨੂੰ ਸੰਬੋਧਨ ਕਰਦੇ ਅਰਵਿੰਦ ਕੇਜਰੀ ਵਾਲ ਨਾਲ ਹਨ, ਮਲਕੀਤ ਥਿੰਦ ਅਤੇ ਹੋਰ ਲੀਡਰਸ਼ਿਪ ਅਤੇ ਵੱਡੇ ਇਕੱਠ ਦਾ ਦ੍ਰਿਸ਼। ਫ਼ੋਟੋ : ਸੁਚਿੰਤ ਥਿੰਦ
 

Related Articles

Back to top button