Ferozepur News

ਸੁਖਬੀਰ ਬਾਦਲ ਦੀ ਆਮਦ ਨੇ ਸ਼ਹਿਰੀ ਹਲਕੇ ਦੇ ਵੋਟਰਾਂ ‘ਚ ਭਰਿਆ ਜੋਸ਼ – ਰੋਹਿਤ ਵੋਹਰਾ

ਰੋਹਿਤ ਵੋਹਰਾ ਨੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ

ਸੁਖਬੀਰ ਬਾਦਲ ਦੀ ਆਮਦ ਨੇ ਸ਼ਹਿਰੀ ਹਲਕੇ ਦੇ ਵੋਟਰਾਂ ‘ਚ ਭਰਿਆ ਜੋਸ਼ – ਰੋਹਿਤ ਵੋਹਰਾ

ਸੁਖਬੀਰ ਬਾਦਲ ਦੀ ਆਮਦ ਨੇ ਸ਼ਹਿਰੀ ਹਲਕੇ ਦੇ ਵੋਟਰਾਂ ‘ਚ ਭਰਿਆ ਜੋਸ਼ – ਰੋਹਿਤ ਵੋਹਰਾ

–      ਰੋਹਿਤ ਵੋਹਰਾ ਨੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ

ਫਿਰੋਜ਼ਪੁਰ, 11 ਫਰਵਰੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸਾਂਸਦ ਮੈਂਬਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਨ ਮਗਰੋਂ ਹਲਕੇ ਦੇ ਵੋਟਰਾਂ  ਵਿਚ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸਦਾ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ‘ਚ ਅਹਿਮ ਯੋਗਦਾਨ ਰਹੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਉਮੀਦਵਾਰ ਰੋਹਿਤ ਵੋਹਰਾ ਨੇ ਜਨ ਸਭਾਵਾਂ ਵਿਚ ਸ਼ਾਮਲ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਸ਼ਹਿਰੀ ਹਲਕੇ ਦੇ ਵਾਸੀਆਂ ਵੱਲੋਂ ਵੱਖ-ਵੱਖ ਜਨ ਸਭਾਵਾਂ ਵਿਚ ਦਿੱਤੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤਹਿ ਹੈ। ਉਹਨਾਂ ਕਿਹਾ ਕਿ ਸਭ ਲੋਕ ਜਾਣਦੇ ਹਨ ਕਿ ਬਾਹਰਲੀਆਂ ਪਾਰਟੀਂ ਨੇ ਕਦੇ ਵੀ ਪੰਜਾਬ ਦਾ ਕੁਝ ਵੀ ਨਹੀ ਸਵਰਨਾ ਜੇਕਰ ਕੋਈ ਪਾਰਟੀ ਪੰਜਾਬ ਦੀ ਤਰੱਕੀ ਬਾਰੇ ਸੋਚਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ, ਜਿਸ ਕਰਕੇ ਇਸ ਵਾਰ ਪੰਜਾਬ ਵਾਸੀ ਬਾਹਰਲੀਆਂ ਪਾਰਟੀਆਂ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲੇ । ਉਹਨਾਂ ਕਿਹਾ ਕਿ ਹਲਕਾ ਵਾਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੇ ਜਾ ਰਹੇ ਪਿਆਰ ਸਦਕਾ ਇਸ ਵਾਰ ਹਲਕਾ ਫਿਰੋਜ਼ਪੁਰ ਸ਼ਹਿਰੀ ਦੀ ਸੀਟ  ਵੱਡੀ ਲੀਡ ਨਾਲ ਜਿੱਤ ਕੇ  ਪਾਰਟੀ ਦੀ ਝੋਲੀ ਪਾਈ ਜਾਵੇਗੀ। ਇਸ ਮੌਕੇ ਰੋਹਿਤ ਵੋਹਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਇਲਾਕੇ ਦੀਆਂ ਅਹਿਮ ਮੰਗਾਂ ਬਾਰੇ ਦੱਸਿਆ, ਜਿਸ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਬਣਦਿਆ ਹੀ ਹੱਲ ਕਰਨ ਦਾ ਭਰੋਸਾ ਦਵਾਇਆ।

Related Articles

Leave a Reply

Your email address will not be published. Required fields are marked *

Back to top button