ਸੀ.ਪੀ.ਆਈ ਅਤੇ ਜਥੇਬੰਦੀਆਂ ਵਲੋਂ ਥਾਣੇ ਅੱਗੇ ਪੁਲਸ ਪ੍ਰਸ਼ਾਸਨ ਵਿਰੁੱਧ ਧਰਨਾ
– ਮਾਮਲਾ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦਾ
ਸੀ.ਪੀ.ਆਈ ਅਤੇ ਜਥੇਬੰਦੀਆਂ ਵਲੋਂ ਥਾਣੇ ਅੱਗੇ ਪੁਲਸ ਪ੍ਰਸ਼ਾਸਨ ਵਿਰੁੱਧ ਧਰਨਾ
– ਗੁਰੂਹਰਸਹਾਏ ਪੁਲਸ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀ – ਛਾਂਗਾ ਰਾਏ, ਪਿਆਰਾ ਮੇਘਾ
ਗੁਰੂਹਰਸਹਾਏ, 25 ਮਈ (ਪਰਮਪਾਲ ਗੁਲਾਟੀ)- ਇਕ ਮਜ਼ਦੂਰ ਪਰਿਵਾਰ ਤੇ ਜਾਨਲੇਵਾ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਅੱਜ ਭਾਰਤੀ ਕਮਿਊਨਿਸਟ ਪਾਰਟੀ, ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਪੁਲਸ ਪ੍ਰਸ਼ਾਸਨ ਵਿਰੁੱਧ ਥਾਣੇ ਅੱਗੇ ਰੋਸ ਧਰਨਾ ਲਗਾਇਆ ਗਿਆ। ਇਸ ਪ੍ਰਦਰਸ਼ਨ ਇਲਾਕੇ ਭਰ ਵਿਚੋਂ ਸੈਂਕੜੇ ਪਾਰਟੀ ਵਰਕਰਾਂ, ਨੋਜਵਾਨਾ-ਵਿਦਿਆਰਥੀਆਂ ਅਤੇ ਨਰੇਗਾ ਮਜ਼ਦੂਰਾਂ ਨੇ ਹਿਸੱਾ ਲਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੀ.ਪੀ. ਆਈ. ਦੇ ਬਲਾਕ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜਿਲ•ਾ ਪ੍ਰਧਾਨ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ•ਾ ਪ੍ਰਧਾਨ ਪਿਆਰਾ ਸਿੰਘ ਮੇਘਾ ਨੇ ਕੀਤੀ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਪਿਆਰਾ ਸਿੰਘ ਮੇਘਾ ਰਾਏ ਨੇ ਗੁਰੂਹਰਸਹਾਏ ਪੁਲਸ ਪ੍ਰਸ਼ਾਸਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਇਲਾਕੇ ਵਿਚ ਸ਼ਰੇਆਮ ਗੁੰਡਾ ਅਨਸਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਉਹ ਬੇਖੌਫ ਗੁਨਾਹ ਕਰ ਰਹੇ ਹਨ ਪਰ ਉਹਨਾ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਕਾਮਰੇਡ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਸ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਕਾਮਰੇਡ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੇ ਵਰ•ਦਿਆਂ ਕਿਹਾ ਕਿ ਗੁਰੂਹਰਸਹਾਏ ਪੁਲਸ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ਤੇ ਚਲਦੀ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਭਗਵਾਨ ਦਾਸ ਬਹਾਦਰ ਕੇ ਅਤੇ ਸ਼ਹਿਰੀ ਆਗੂ ਦੀਪਕ ਵਧਾਵਨ ਨੇ ਕਿਹਾ ਕਿ ਪਿੰਡ ਜੀਵਾਂ ਅਰਾਈ ਵਿਚ ਗੁੰਡਾਂ ਅਨਸਰਾਂ ਨੇ ਇਕ ਮਜ਼ਦੂਰ ਪਰਿਵਾਰ ਤੇ ਹਮਲਾ ਕਰਕੇ ਸਾਰੇ ਪਰਿਵਾਰ ਨੂੰ ਬੁਰੀ ਤਰਾਂ ਹਮਲਾ ਕਰ ਦਿੱਤਾ ਸੀ ਪਰ ਛੇ ਮਹੀਨੇ ਬੀਤਣ ਤੇ ਵੀ ਉਕਤ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਸ ਵਲੋਂ ਅਜੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਪਾਰਟੀ ਦਾ ਵਫਦ ਕਈ ਵਾਰ ਡੀ.ਐਸ.ਪੀ. ਗੁਰੂਹਰਸਹਾਏ ਨੂੰ ਮਿਲ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਹਿ ਚੁੱਕਾ ਹੈ ਪਰ ਪੁਲਸ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਥਾਨਾ ਅਮੀਰ ਖਾਸ ਵਿਚ ਇਕ ਪੁਲਸ ਮੁਲਾਜਮ ਵਲੋਂ ਦਾਰੂ ਪੀ ਕੇ ਪਾਰਟੀ ਦੇ ਆਗੂ ਨਾਲ ਦੁਰ ਵਿਹਾਰ ਕੀਤਾ ਗਿਆ ਸੀ ਪਰ ਪੁਲਸ ਦੇ ਉਚ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਉਕਤ ਦੋਸ਼ੀ ਮੁਲਾਜਮ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਅੰਤ ਵਿਚ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਪਾਰਟੀ ਵਲੋਂ ਗੁਰੂਹਰਸਹਾਏ ਪੁਲਸ ਪ੍ਰਸ਼ਾਸਨ ਖਿਲਾਫ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।
ਇਸ ਧਰਨੇ ਨੂੰ ਹੋਰਾਂ ਤੋਂ ਇਲਾਵਾ ਜਿਲਾ ਕੌਂਸਲ ਮੈਂਬਰ ਵਿਕਟਰ ਵਿੱਕੀ, ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਜੰਗੀਰ ਸਿੰਘ ਰਹਿਮੇਸ਼ਾਹ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਤੇਜਾ ਸਿੰਘ ਅਮੀਰ ਖਾਸ, ਰਾਜੂ ਛਿੱਲੀਆਂ, ਚਿਮਨ ਗੋਬਿੰਦਗੜ•, ਕਰਨੈਲ ਲਖਮੀਰਪੁਰਾ, ਬਜਿੰਦਰ ਵਧਾਵਨ, ਕਾਮਰੇਡ ਮਾਹਗਾ ਰਾਮ, ਸੰਜੇ ਮੰਡਲ, ਮਲਕੀਤ ਨੂਰੇ ਕੇ, ਰਾਜੇਸ਼ ਪੁੱਗਲ, ਸ਼ਿੰਗਾਰਾ ਜੀਵਾਂ ਅਰਾਈ, ਜੱਜ ਛਿੱਲੀਆਂ, ਪਰਮਜੀਤ ਕੌਰ ਪ੍ਰਧਾਨ ਪੰਜਾਬ ਆਦਿ ਸ਼ਾਮਲ ਸਨ।
ਉਧਰ ਪੁਲਸ ਪ੍ਰਸ਼ਾਸਨ ਨੇ ਕਾਮਰੇਡਾਂ ਦੇ ਭਰਪੂਰ ਰੋਹ ਨੂੰ ਦੇਖਦੇ ਹੋਏ ਆਖਿਰਕਾਰ ਇੱਕ ਹਮਲਾਵਰ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਧਰਨੇ ਵਿਚ ਪਹੁੰਚ ਕੇ ਪੱਤਰਕਾਰਾਂ ਸਾਹਮਣੇ ਧਰਨਾਕਾਰੀਆਂ ਨੂੰ ਥਾਣਾ ਮੁਖੀ ਛਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਇੱਕ ਦੋਸ਼ੀ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਕਾਮਰੇਡਾਂ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਵੀ ਕੈਂਸਲ ਕਰ ਦਿੱਤਾ ਗਿਆ।