Ferozepur News

ਸਿੱਖਿਆ ਸਕੱਤਰ ਨਾਲ ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ 17 ਨੂੰ

Ferozepur, August 16, 2017 : ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਵਲੋਂ ਕੀਤੇ ਗਏ ਸੰਘਰਸ਼ ਸਦਕਾ ਜੁਲਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਮੰਨਿਆ ਗਈਆਂ ਮੰਗਾਂ ਤੇ ਸਰਕਾਰ ਵੱਲੋਂ ਤੇਜੀ ਨਾਲ ਕੰਮ ਕਰਦੇ ਹੋਏ ਲਗਾਤਾਰ ਪੱਤਰ ਜਾਰੀ ਹੋ ਰਹੇ ਹਨ। ਪਰ ਬਾਕੀ ਰਹਿੰਦੇ ਮਸਲਿਆਂ ਤੇ ਅੱਜ ਦੇ ਸਮੇਂ ਵਿੱਚ ਪੈਦਾ ਹੋਏ ਕੁੱਝ ਨਵੇਂ ਮਸਲਿਆਂ ਦੇ ਹੱਲ ਲਈ ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦੀ ਮੀਟਿੰਗ ਸਿੱਖਿਆ ਸਕੱਤਰ ਨਾਲ 17 ਅਗਸਤ ਨੂੰ ਸਮਾਂ 2 ਵਜੇ ਦੁਪਹਿਰ ਨੂੰ  ਹੋਣ ਜਾ ਰਹੀ ਹੈ। 

   ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਦੱਸਿਆ ਕਿ ਭਾਵੇਂ ਕਿ ਯੂਨੀਅਨ ਦੇ ਸੰਘਰਸ਼ ਸਦਕਾ 4-9-14 ਸਕੀਮ ਲਾਗੂ ਹੋ ਗਈ,ਰਾਜਨੀਤਿਕ ਬਦਲੀਆਂ ਦੀ ਜਾਂਚ ਸ਼ੁਰੂ ਹੋ ਗਈ, ਉਚੇਰੀ ਸਿੱਖਿਆ ਅਤੇ ਪਰੋਬੇਸ਼ਨ ਤੇ ਕਨਫਰਮੈਸਨ ਕੇਸਾਂ ਦੀ ਪ੍ਰਵਾਨਗੀ ਡੀ ਡੀ ਓ ਪੱਧਰ ਤੇ ਆ ਗਈ, ਹੈਡ ਟੀਚਰ ਤੇ ਸੈਂਟਰ ਹੈਡ ਟੀਚਰ ਦੀਆਂ ਪ੍ਰਮੋਸ਼ਨਾ ਸ਼ੁਰੂ ਹੋ ਗਈਆਂ, ਬੀ. ਪੀ. ਇ. ਓ ਪ੍ਰਮੋਸ਼ਨਾ ਦੇ ਕੇਸ ਮੰਗ ਲਏ ਗਏ, 2016 ਤੋਂ ਪੈਂਡਿੰਗ ਮਾਸਟਰ ਕੈਡਰ ਪ੍ਰਮੋਸ਼ਨਾ ਹੋ ਗਈਆਂ ਆਦਿ ਕਈ ਅਹਿਮ ਮੰਗਾਂ ਪੂਰੀਆਂ ਹੋਇਆ ਹਨ ਪਰ ਅਜੇ ਵੀ ਕਈ ਅਹਿਮ ਮੰਗਾਂ ਪੂਰੀਆਂ ਹੋਣੀਆਂ ਬਾਕੀ ਹਨ। ਜਿਨ੍ਹਾਂ ਦੇ ਹੱਲ ਲਈ ਤੇ ਇਹਨਾਂ ਮੰਗਾਂ ਤੇ ਸਰਕਾਰ ਵੱਲੋਂ ਚੱਲ ਰਹੀ ਕਰਵਾਈ ਬਾਰੇ ਜਾਣਕਾਰੀ ਲੈਣ ਲਈ ਯੂਨੀਅਨ ਦੀ ਅਹਿਮ ਮੀਟਿੰਗ ਸਿੱਖਿਆ ਸਕੱਤਰ ਨਾਲ ਹੋਣ ਜਾ ਰਹੀ ਹੈ। 

  ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਿੱਖਿਆ ਸਕੱਤਰ ਨਾਲ 17 ਅਗਸਤ ਨੂੰ ਹੋਣ ਵਾਲੀ ਮੀਟਿੰਗ ਇਸ ਕਰਕੇ ਵੀ ਕਾਫੀ ਅਹਿਮ ਹੈ ਕਿਉਂਕਿ ਸਰਕਾਰ ਵੱਲੋਂ ਮੰਨਿਆ ਗਈਆਂ ਮੰਗਾਂ ਨੂੰ ਸਿੱਖਿਆ ਵਿਭਾਗ ਵਿੱਚ ਲਾਗੂ ਕਰਵਾਉਣਾ ਸਿੱਖਿਆ ਸਕੱਤਰ ਦੇ ਅਧਿਕਾਰ ਖੇਤਰ ਵਿੱਚ ਅਉਦਾ ਹੈ। 15 ਦਿਨਾਂ ਤੋਂ ਘੱਟ ਮੈਡੀਕਲ ਛੁੱਟੀ ਦੇਣ ਦਾ ਪੱਤਰ ਜਾਰੀ ਕਰਵਾਉਣਾ, ਨਵ-ਨਿਯੁਕਤ ਅਧਿਆਪਕਾਂ ਦੇ ਪਰਖਕਾਲ ਸਮੇਂ ਨੂੰ ਮੁੜ 2 ਸਾਲ ਕਰਵਾਉਣਾ, ਨਗਰ ਕੌਂਸਲ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਨੂੰ 4-9-14 ਸਕੀਮ ਦਾ ਲਾਭ ਦਿਵਾਉਣਾ, 25 % ਸਿੱਧੀ ਪ੍ਰਮੋਸ਼ਨਾ ਕਰਵਾਉਣਾ,  ਰੈਸ਼ਨੇਲਾੲੀਜੇਸ਼ਨ ਸਬੰਧੀ, ਪ੍ਰੀ-ਪ੍ਰਾਇਮਰੀ ਜਮਾਤਾਂ ਜਲੱਦ ਸ਼ੁਰੂ ਕਰਵਾਉਣਾ, ਈ. ਟੀ. ਟੀ ਤੋਂ ਮਾਸ਼ਟਰ ਕੇਡਰ ਪ੍ਰਮੋਸ਼ਨਾ ਕਰਵਾਉਣਾ, ਪ੍ਰਾਇਮਰੀ ਕੈਡਰ ਤੋਂ ਇੰਗਲਿਸ਼ ਵਿਸ਼ੇ ਦੀਆਂ ਪ੍ਰਮੋਸ਼ਨਾ ਕਰਵਾਉਣਾ, ਪਾ੍ਇਮਰੀ ਕਲੱਸਟਰ ਸਕੂਲਾਂ ਵਿੱਚ ਕੰਪਿਊਟਰ ਉਪਰੇਟਰਾ ਦੀ ਮੰਗ, ਬੀ. ਪੀ. ਇ. ਓ ਦਫਤਰਾਂ ਵਿੱਚ ਕਲਰਕਾਂ ਦੀ ਮੰਗ, ਵੱਖ-ਵੱਖ ਪ੍ਰੋਜੈਕਟਾਂ ਅਤੇ ਸਕੀਮਾਂ ਵਿੱਚ ਕੰਮ ਕਰਦੇ ਸਾਰੇ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਨੂੰ ਤੁਰੰਤ ਸਿੱਖਿਆ ਵਿਭਾਗ ਵਿੱਚ ਪੱਕੇ ਕਰਵਾਉਣ ਦੀ ਮੰਗ, 7654/3442 ਅਧਿਆਪਕਾਂ ਨੂੰ ਪੱਕੇ ਕਰਨ ਦੇ ਆਡਰ ਜਾਰੀ ਕਰਵਾਉਣਾ, ਬਾਹਰਲੀਆਂ ਯੂਨੀਵਰਸਿਟੀ ਵਾਲੇ ਅਧਿਆਪਕਾਂ ਦੇ ਆਡਰ ਜਾਰੀ ਕਰਵਾਉਣ ਦੀ ਮੰਗ, ਸੀ ਐਸ ਐਸ ਅਧਿਆਪਕਾਂ ਦੇ ਆਡਰ ਜਾਰੀ ਕਰਨ ਦੀ ਮੰਗ,  ਈ-ਪੰਜਾਬ ਪੋਰਟਲ ਨਾਲ ਹੁੰਦੀ ਅਧਿਆਪਕਾਂ ਦੀ ਖੱਜਲ ਖੁਆਰੀ ਨੂੰ ਖਤਮ ਕਰਨ ਦੀ ਮੰਗ, ਮੈਡੀਕਲ ਰਿਬਰਸਮੈਟ ਅਤੇ ਜੀ ਪੀ ਐਫ ਕੇਸ ਕਲੀਅਰ ਕਰਨ ਦੀ ਸ਼ਕਤੀਆਂ ਡੀ ਡੀ ਓ ਪੱਧਰ ਤੇ ਕਰਵਾਉਣ, ਬਿਜਲੀ ਦੇ ਬਿੱਲਾਂ ਦਾ ਭੁਗਤਾਨ ਸਰਕਾਰ ਵੱਲੋਂ ਸਿੱਧਾ ਬਿਜਲੀ ਵਿਭਾਗ ਨੂੰ ਕਰਨ, ਇੰਗਲਿਸ਼ ਅਧਿਆਪਕ ਦੀ ਪੋਸਟ ਹਰ ਪਾ੍ਇਮਰੀ ਸਕੂਲ ਨੂੰ ਦੇਣ ਦੀ ਮੰਗ ਆਦਿ ਕਈ ਮੰਗਾਂ ਤੇ ਇਸ ਮੀਟਿੰਗ ਵਿੱਚ ਚਰਚਾ ਹੋਣ ਤੇ ਉਨ੍ਹਾਂ ਤੇ ਤੁਰੰਤ ਕਾਰਵਾਈ ਦੀ ਉਮੀਦ ਹੈ। 

  ਗੌਰਵ ਮੁੰਜਾਲ, ਸੰਜੀਵ ਟੰਡਨ, ਬਲਵਿੰਦਰ ਸਿੰਘ ਚੱਬਾ, ਸੰਦੀਪ ਟੰਡਨ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਨੇ ਜਿੱਥੇ ਆਧਿਆਪਕਾਂ ਦੀਆਂ ਕਾਫ਼ੀ ਮੰਗਾਂ ਨੂੰ ਸਰਕਾਰ ਤੋਂ ਪੂਰਾ ਕਰਵਾਇਆ ਹੈ, ਇਸ ਮੀਟਿੰਗ ਤੋਂ ਵੀ ਯੂਨੀਅਨ ਅਧਿਆਪਕਾਂ ਦੀ ਜਾਇਜ ਮੰਗਾਂ ਨੂੰ ਪੂਰਾ ਕਰਵਾਏਗੀ। 

ਇਸ ਮੌਕੇ ਭੁਪਿੰਦਰ ਸਿੰਘ ਜੀਰਾ, ਸੰਜੀਵ ਹਾਂਡਾ, ਬਲਵਿੰਦਰ ਸਿੰਘ ਮਲੋ ਕੇ,  ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਰਾਜਾ, ਸਹਿਨਾਜ, ਬਲਵਿੰਦਰ ਬਹਿਲ, ਕ੍ਰਿਸ਼ਨ ਚੌਪੜਾ, ਰਾਜਵੀਰ ਸਿੰਘ, ਅਮਿਤ ਸ਼ਰਮਾ, ਤਰਲੋਕ ਭੱਟੀ, ਅਮਿਤ ਸੋਨੀ, ਸੁਰਿੰਦਰ ਨਰੂਲਾ ਆਦਿ ਹਾਜ਼ਰ ਸਨ

Related Articles

Back to top button