Ferozepur News

ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੁਣ  ਗੁਰੂ ਹਰਸਹਾਏ ਤੋਂ ਰਿਸ਼ਤੇਦਾਰ ਲਿਆ ਕੇ ਕੱਠੀਆਂ ਕਰਨਗੇ ਫਿਰੋਜ਼ਪੁਰ ਵਿੱਚ ਵੋਟਾਂ  

ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੁਣ  ਗੁਰੂ ਹਰਸਹਾਏ ਤੋਂ ਰਿਸ਼ਤੇਦਾਰ ਲਿਆ ਕੇ ਕੱਠੀਆਂ ਕਰਨਗੇ ਫਿਰੋਜ਼ਪੁਰ ਵਿੱਚ ਵੋਟਾਂ  
ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੁਣ  ਗੁਰੂ ਹਰਸਹਾਏ ਤੋਂ ਰਿਸ਼ਤੇਦਾਰ ਲਿਆ ਕੇ ਕੱਠੀਆਂ ਕਰਨਗੇ ਫਿਰੋਜ਼ਪੁਰ ਵਿੱਚ ਵੋਟਾਂ
30 ਹਜ਼ਾਰ ਦੇ ਕਰੀਬ ਫਿਰੋਜ਼ਪੁਰ ਵਿੱਚ ਰਹ ਰਹੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਜਾ ਕੇ ਗੁਰੂਹਰਸਹਾਏ ਦੇ ਲੋਕ ਅਕਾਲੀ ਦਲ ਨੂੰ ਵੋਟਾਂ ਪਾਉਣ ਲਈ ਕਰਣਗੇ  ਅਪੀਲ — ਮੋਂਟੂ ਵੋਹਰਾ
ਅਕਾਲੀ ਦਲ ਵੱਲੋਂ ਐਲਾਨੇ 13 ਨੁਕਾਤੀ ਪ੍ਰੋਗਰਾਮ  ਪਿਆ ਹੁਣ  ਠੰਡੇ ਬਸਤੇ ਵਿਚ
ਗੌਰਵ ਮਾਣਿਕ
ਫਿਰੋਜ਼ਪੁਰ 10 ਫਰਵਰੀ  2022 —  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਮੋਂਟੂ ਵੋਹਰਾ ਹੁਣ  ਗੁਰੂ ਹਰਸਹਾਏ ਤੋਂ ਲੋਕਾਂ ਨੂੰ  ਕੱਠੇ ਕਰ ਕੇ ਫਿਰੋਜ਼ਪੁਰ ਰਿਸ਼ਤੇਦਾਰੀਆਂ ਦੇ ਰਾਹੀਂ ਹੁਣ ਵੋਟਾਂ ਮੰਗਣ ਦੀ ਤਰਕੀਬ ਘੜ ਰਹੇ ਨੇ  ਇਸ ਬਾਬਤ ਬਕਾਇਦਾ ਉਨ੍ਹਾਂ ਵੱਲੋਂ ਗੁਰੂਹਰਸਹਾਏ ਵਿਚ ਇਕ ਪ੍ਰੋਗਰਾਮ ਵੀ ਕੀਤਾ  ਗਿਆ ਹੈ ,
  ਜਿਸ ਵਿੱਚ ਮੋਂਟੂ ਵੋਹਰਾ ਵੱਲੋਂ  ਦਾਅਵਾ ਕੀਤਾ ਕਿ ਉਨ੍ਹਾਂ ਦੇ ਸਮਰਥਕਾਂ ਦੇ ਕਰੀਬ ਤੀਹ ਹਜ਼ਾਰ ਦੇ ਕਰੀਬ ਰਿਸ਼ਤੇਦਾਰ ਫ਼ਿਰੋਜ਼ਪੁਰ ਵਿੱਚ ਰਹਿੰਦੇ ਹਨ ਜੋ ਘਰ ਘਰ ਜਾ ਕੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਤਿਆਰ ਕਰਨਗੇ ,   ਅਤੇ ਕੱਲ੍ਹ ਤੋਂ ਹੀ ਇਹ ਪ੍ਰੋਗਰਾਮ ਸ਼ੁਰੂ ਹੋ ਜਾਏਗਾ ,  ਜ਼ਿਕਰਯੋਗ ਹੈ ਕਿ ਰੋਹਿਤ ਕੁਮਾਰ ਮੋਂਟੂ ਵੋਹਰਾ ਦਾ ਵਿਰੋਧ ਪਹਿਲਾਂ ਬਾਹਰੀ ਉਮੀਦਵਾਰ ਹੋਣ ਕਰਕੇ ਵੀ ਖ਼ੁਦ ਅਕਾਲੀ ਦਲ ਦੇ ਅੰਦਰੋਂ ਹੀ ਹੁੰਦਾ ਰਿਹਾ ਹੈ  ਅਤੇ ਹੁਣ ਉਨ੍ਹਾਂ ਨੂੰ ਗੁਰੂ ਹਰਸਹਾਏ ਦੇ ਲੋਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਕਿ ਉਹ ਚੱਲ ਕੇ ਆਪਣੇ ਰਿਸ਼ਤੇਦਾਰੀਆਂ ਨੂੰ ਕਹਿਣ ਤੇ ਉਨ੍ਹਾਂ ਨੂੰ ਵੋਟਾਂ ਪੁਆਉਣ ।
ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਅਕਾਲੀ ਦਲ ਉਮੀਦਵਾਰ ਮੋਂਟੂ ਵੋਹਰਾ ਹਰ ਉਹ ਹੀਲਾ ਅਪਨਾਉਣ ਲਈ ਤਿਆਰ ਹਨ ਜਿਸ ਨਾਲ ਉਨ੍ਹਾਂ ਨੂੰ ਵੋਟਾਂ ਮਿਲ ਸਕਣ , ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਆਪਣਾ ਤੇਰਾਂ ਨੁਕਾਤੀ ਏਜੰਡਾ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉੱਤਰੀ ਸੀ ਕਿ  ਪੰਜਾਬ ਦੇ ਲੋਕ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪਾ ਕੇ ਜਿਤਾਉਣ ਤਾਂ ਉਹ  ਲੋਕਾਂ ਲਈ ਕੰਮ ਕਰਨਗੇ , ਪਰ ਅਕਾਲੀ ਦਲ ਦੇ ਹੁਣ ਉਮੀਦਵਾਰ ਆਪਣੇ ਉਸੇ ਏਜੰਡੇ ਤੋਂ ਪਾਸੇ ਹਟਦੇ ਹੋਏ  ਰਿਸ਼ਤੇਦਾਰੀਆਂ ਦੇ ਸਿਰ ਤੇ ਵੋਟਾਂ ਹਾਸਲ ਕਰਨ ਲਈ ਤਰਲੋ ਮੱਛੀ ਹੋਏ ਪਏ ਨੇ

Related Articles

Leave a Reply

Your email address will not be published. Required fields are marked *

Check Also
Close
Back to top button