Ferozepur News

ਸਿੱਖਿਅਾ ਦੇ ਖੇਤਰ ਵਿੱਚ ਗੁਣਾਤਮਿਕ ਸਿੱਖਿਅਾ ਅਤੇ ਸੁਧਾਰਾਂ ਲੲੀ ਸਿੱਖਿਅਾ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਅਧਿਅਾਪਕਾਂ ਦੀ ਲਗਾੲੀ ਵਰਕਸ਼ਾਪ 

ਫਿਰੋਜ਼ਪੁਰ 11 ਸਤੰਬਰ (Harish Monga ) ਸਿੱਖਿਆ ਵਿਭਾਗ ਪੰਜਾਬ ਵੱਲੋਂ ਗੁਣਾਤਮਿਕ ਸਿੱਖਿਆ ਅਤੇ ਗਿਣਾਤਮਿਕ ਸੁਧਾਰ ਲਈ ਫਿਰੋਜ਼ਪੁਰ ਤੇ ਮੋਗਾ ਜਿਲ੍ਹੇ ਦੇ ਸੋਹਣੇ ਸਕੂਲਾਂ ਦੇ ਮੁਖੀਆਂ ਲਈ ਮੋਟੀਵੇਸ਼ਨਲ ਵਰਕਸ਼ਾਪ ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਵਿਖੇ ਅਾਯੋਜਿਤ ਕੀਤੀ ਗਈ | ਇਸ ਵਰਕਸ਼ਾਪ ਦੌਰਾਨ ਫਿਰੋਜ਼ਪੁਰ ਅਤੇ ਮੋਗਾ ਜਿਲ੍ਹਿਅਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪਾ੍ਇਮਰੀ ਸਕੂਲਾਂ ਦੇ ਮੁਖੀਆਂ ਦੇ ਨਾਲ ਨਾਲ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪੋ੍ਜੈਕਟ ਤਹਿਤ ਜਿਲ੍ਹਾ ਕੋਅਾਰਡੀਨੇਟਰਾਂ, ਜਿਲ੍ਹਾ ਮੈਂਟਰਾਂ, ਬਲਾਕ ਮਾਸਟਰ ਟਰੇਨਰਾਂ ਅਤੇ ਕਲਸਟਰ ਮਾਸਟਰ ਟਰੇਨਰਾਂ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਸੀ੍ ਕਿ੍ਸ਼ਨ ਕੁਮਾਰ ਨੇ ੳੁਚੇਚੇ ਤੌਰ ਤੇ ਪਹੁੰਚ ਕੇ ਸੰਬੋਧਨ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਸਿੱਖਣ ਪੱਧਰ ਨੂੰ ਮਿਅਾਰੀ ਬਣਾਉਣ ਦੀ ਗੱਲ ਤੇ ਜੋਰ ਦਿੱਤਾ |

ਇਸ ਮੌਕੇ ਉਨ੍ਹਾਂ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ੳੁਤਸ਼ਾਹਿਤ ਕਰਦਿਆਂ ਕਿਹਾ ਕਿ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੰਜਾਬੀ ਅਤੇ ਅੰਗਰੇਜ਼ੀ ਦੀ ਬੋਲਣ ਵਿੱਚ ਮੁਹਾਰਤ ਹਾਸਿਲ ਕਰਵਾਉਣ ਲਈ ਵਿਸ਼ੇਸ਼ ੳੁਪਰਾਲਿਅਾਂ ਦੀ ਜਰੂਰਤ ਹੈ ਜਿਸ ਨਾਲ ਭਾਸ਼ਾ ਨੂੰ ਬੋਲਣ ਦੇ ਨਾਲ ਪੜ੍ਹਨ ਤੇ ਲਿਖਣ ਦੇ ਕੌਸ਼ਲ ਵਿੱਚ ਵੀ ਸੁਧਾਰ ਅਾੳੁਣਾ ਸੁਭਾਵਿਕ ਹੈ| ਇਸ ਤਰ੍ਹਾਂ ਨਾ ਕੇਵਲ ਵਿਦਿਆਰਥੀ ਘੱਟ ਤੋਂ ਘੱਟ ਸਿੱਖਣ ਪੱਧਰ ਦੇ ਟੀਚੇ ਪਾ੍ਪਤ ਕਰਨਗੇ ਹੀ ਸਗੋਂ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਨੂੰ ਹਾਸਿਲ ਕਰ ਸਕਣਗੇ | ਵਰਕਸ਼ਾਪ ਦੌਰਾਨ ਡਾਕਟਰ ਦਵਿੰਦਰ ਬੋਹਾ ਨੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਦੀ ਖੇਡਾਂ ਵਿੱਚ ਰੁਚੀ ਦੇਖਦੇ ਹੋਏ ੳੁਹਨਾਂ ਦੀ ਪਛਾਣ ਕਰਕੇ ਵਧੀਆ ਪ੍ਰਦਰਸ਼ਨ ਕਰਨ ਲਈ ੳੁਤਸ਼ਾਹਿਤ ਕਰਨਾ ਅਧਿਆਪਕ ਦੀ ਜਿੰਮੇਵਾਰੀ ਹੈ | ਇਸ ਖੇਡ ਨੀਤੀ ਤਹਿਤ ਹਰ ਬੱਚੇ ਦੀ ਇੱਕ ਖੇਡ ਜਰੂਰ ਹੋਣੀ ਚਾਹੀਦੀ ਹੈ |

ਇਸ ਸਭ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਅਾਪਕਾਂ, ਬਲਾਕ ਪਾ੍ਇਮਰੀ ਸਿੱਖਿਆ ਅਫਸਰਾਂ, ਜਿਲ੍ਹਾ ਸਿੱਖਿਆ ਅਫਸਰਾਂ ਦੀਆਂ ਸਿਖਲਾਈ ਵਰਕਸ਼ਾਪਾਂਦਾ ਵੀ ਅਾਯੋਜਨ ਸਮੇਂ ਸਮੇਂ 'ਤੇ ਕੀਤਾ ਜਾ ਰਿਹਾ ਹੈ | ਇਹਨਾਂ ਵਰਕਸ਼ਾਪਾਂ ਦੌਰਾਨ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪੋ੍ਜੈਕਟ ਤਹਿਤ ਵਿਦਿਆਰਥੀਆਂ ਦੇ ਸਿੱਖਣ ਪੱਧਰ ਦੀ ਜਾਂਚ ਸਬੰਧੀ, ਸਿੱਖਣ ਸਿਖਾਉਣ ਸਹਾਇਕ ਸਮੱਗਰੀ, ਸਿੱਖਣ ਸਿਖਾਉਣ ਵਿਧੀਅਾਂ ਦੀ ਸਹੀ ਵਰਤੋਂ, ਪੀ੍-ਪਾ੍ਇਮਰੀ ਖੇਡ ਮਹਿਲ ਦੀਅਾਂ ਕਿਰਿਅਾਵਾਂ, ੳੁਸਾਰੂ ਸਾਹਿਤਕ ਪੁਸਤਕਾਂ ਪੜ੍ਹਣ ਲਈ ਰੀਡਿੰਗ ਕਾਰਨਰ ਦੀ ਵਰਤੋਂ,  ਸਿੱਖਿਅਾ ਵਿਭਾਗ ਵਲੋਂ ਸਮੇਂ ਸਮੇਂ 'ਤੇ ਜਾਰੀ ਗੁਣਾਤਮਿਕ ਸਿੱਖਿਆ ਸਬੰਧੀ ਹਦਾਇਤਾਂ ਦਾ ਪਾਲਣ ਕਰਨਾ, ਸਕੂਲਾਂ ਦੇ ਸਰੰਚਨਾਤਮਿਕ ਵਿਕਾਸ ਲਈ ਸਮੁਦਾਇ ਦਾ ਯੋਗਦਾਨ, ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਨੂੰ  ਕਿਰਿਅਾਵਾਂ ਅਧਾਰਿਤ ਗਿਅਾਨ ਵਿਗਿਆਨ ਦੀ ਜਾਣਕਾਰੀ ਲਈ ਗਿਅਾਨ ਪਾਰਕਾਂ ਦੀ ਸਥਾਪਨਾ ਜਿਨ੍ਹਾਂ ਵਿੱਚ ਗਣਿਤ, ਸਾਇੰਸ, ਅੰਗਰੇਜ਼ੀ, ਸਮਾਜਿਕ ਵਿਗਿਆਨ ਪਾਰਕਾਂ, ਅਾਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ |

ਇਸ ਮੌਕੇ ਸਰਕਾਰੀ ਸਕੂਲਾਂ ਨੂੰ ਸੋਹਣਾ ਸਕੂਲ ਬਣਾਉਣ ਜਾ ਰਹੇ ਅਧਿਅਾਪਕਾਂ ਨੂੰ ਅਧਿਅਾਪਕਾਂ ਦੁਅਾਰਾ ਲਗਨ ਤੇ ਸਮੁਦਾਇ ਦੇ ਸਹਿਯੋਗ ਨਾਲ ਤਿਅਾਰ ਕੀਤੇ ਸਕੂਲਾਂ ਦੀ ਦੀ ਮਲਟੀਮੀਡੀਆ ਰਾਹੀਂ ਪੇਸ਼ਕਾਰੀ ਕੀਤੀ ਗਈ |

ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਡਾ.  ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪੋ੍ਜੈਕਟ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਗਾ ਤੇ ਫਿਰੋਜ਼ਪੁਰ, ਜਿਲ੍ਹਾ ਸਿੱਖਿਆ ਅਫਸਰ ਅੈਲੀਮੈਂਟਰੀ ਸਿੱਖਿਆ ਮੋਗਾ ਅਤੇ ਫਿਰੋਜ਼ਪੁਰ,ੳੁੱਪ ਜ਼ਿਲ੍ਹਾ ਸਿੱਖਿਅਾ ਅਫਸਰ ਫਿਰੋਜ਼ਪੁਰ, ਜਿਲ੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਫਿਰੋਜ਼ਪੁਰ ਮਹਿੰਦਰ ਸਿੰਘ, ਜਿਲ੍ਹਾ ਕੋਅਾਰਡੀਨੇਟਰ ਮੋਗਾ ਸੁਖਦੇਵ ਸਿੰਘ,ਸਹਾੲਿਕ ਜ਼ਿਲ੍ਹਾ ਕੋਅਾਰਡੀਨੇਟਰ ਸ਼੍ਰੀ ਸੁਭਾਸ਼ ਚੰਦਰ, ਬਲਾਕ ਮਾਸਟਰ ਟਰੇਨਰ, ਕਲਸਟਰ ਮਾਸਟਰ ਟਰੇਨਰ, ਸਕੂਲਾਂ ਦੇ ਪ੍ਰਿੰਸੀਪਲ, ਬਲਾਕ ਪਾ੍ਇਮਰੀ ਸਿੱਖਿਆ ਅਫਸਰਾਂ, ਸੈਂਟਰ ਹੈੱਡ ਟੀਚਰ ਅਤੇ ਵਿਭਾਗ ਦੇ ਅਾਹਲਾ ਅਧਿਕਾਰੀ ਹਾਜ਼ਰ ਸਨ |

Related Articles

Back to top button