Ferozepur News

ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨਾ ਨਵੀਂ ਭਰਤੀ ਦੇ ਨਾਲ ਨਾਲ ਪੁਰਾਣੇ ਮੁਲਾਜ਼ਮਾਂ ਦੀਆਂ ਤਨਖਾਹ ਕਟੌਤੀਆਂ ਦਾ ਆਧਾਰ

ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਦੇ ਖਿਲਾਫ਼ ਤਿੱਖਾ ਸੰਘਰਸ਼ ਕਰਨ ਦਾ ਅਹਿਦ ਕੀਤਾ

ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨਾ ਨਵੀਂ ਭਰਤੀ ਦੇ ਨਾਲ ਨਾਲ ਪੁਰਾਣੇ ਮੁਲਾਜ਼ਮਾਂ ਦੀਆਂ ਤਨਖਾਹ ਕਟੌਤੀਆਂ ਦਾ ਆਧਾਰ

(ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਦੇ ਖਿਲਾਫ਼ ਤਿੱਖਾ ਸੰਘਰਸ਼ ਕਰਨ ਦਾ ਅਹਿਦ ਕੀਤਾ )

ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨਾ ਨਵੀਂ ਭਰਤੀ ਦੇ ਨਾਲ ਨਾਲ ਪੁਰਾਣੇ ਮੁਲਾਜ਼ਮਾਂ ਦੀਆਂ ਤਨਖਾਹ ਕਟੌਤੀਆਂ ਦਾ ਆਧਾਰ

ਫਿਰੋਜ਼ਪੁਰ 26ਅਕਤੂਬਰ, 2020:  ਅੱਜ ਇੱਥੇ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਤੇ ਡੀ.ਟੀ.ਐੱਫ਼ ਬਲਾਕ ਫਿਰੋਜ਼ਪੁਰ ਵੱਲੋਂ ਜ਼ਿਲਾ ਪ੍ਰਧਾਨ ਰਾਜਦੀਪ ਸਿੰਘ ਸਾਈਆਂ ਵਾਲਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੁਆਰਾ ਆਹਲੂਵਾਲੀਆ ਕਮੇਟੀ ਦੀਅਾਂ ਸਿਫਾਰਸ਼ਾਂ ਨੂੰ ਲਾਗੂ ਕਰਨਾ ਦੇ ਕਦਮ ਵਜੋਂ ਨਵੀਂ ਭਰਤੀ ਕੇਂਦਰੀ ਤਨਖਾਹ ਪੈਟਰਨ ਅਧੀਨ ਕਰਨ ਦੇ ਨੋਟੀਫਿਕੇਸ਼ਨ ਖਿਲਾਫ਼ ਬੀ.ਪੀ.ਈ.ਓ. ਫਿਰੋਜ਼ਪੁਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦੇ ਕੇ ਸਰਕਾਰ ਨੂੰ ਇਹ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ। ਇਸ ਸਮੇਂ ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ ਤੋਂ ਮਲਕੀਤ ਸਿੰਘ,ਈ ਟੀ ਯੂ ਤੋਂ ਹਰਜੀਤ ਸਿੱਧੂ, ਸੀ ਐੱਫ ਏ ਤੋਂ ਲਖਵਿੰਦਰ ਸਿੰਘ ਸਿਮਕ,ਸੀ ਏ ਯੂ ਤੋਂ ਹਰਜੀਤ ਸੰਧੂ,ਜੀ ਐੱਸ ਟੀ ਯੂ ਤੋਂ ਅਮਨਦੀਪ ਸਿੰਘ ਜੌਹਲ,5178 ਤੋਂ ਨਵਿੰਦਰ ਕੁਮਾਰ ਨੇ ਇਕੱਠੇ ਹੋਏ ਅਧਿਅਾਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨਵੇਂ ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨ ਦੇ ਨਾਲ ਜਿੱਥੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਉੱਥੇ ਪੁਰਾਣੇ ਮੁਲਾਜ਼ਮਾਂ ਦੀਅਾਂ ਤਨਖਾਹਾਂ ਚ ਕਟੌਤੀਆਂ ਕਰਨਾ ਦੇ ਰਾਹ ਵੀ ਪੱਧਰੇ ਕਰਨ ਤੇ ਲੱਗੀ ਹੋਈ ਹੈ ਜਿਸ ਨੂੰ ਪੰਜਾਬ ਦੇ ਅਧਿਆਪਕ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ । ਇਸ ਸਮੇਂ ਆਗੂਆਂ ਨੇ ਅਧਿਆਪਕਾਂ ਨੂੰ ਸੁਚੇਤ ਹੋ ਕੇ ਸੰਘਰਸ ਦੇ ਰਾਹ ਪੈਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਵਾਂਗ ਕਾਰਪੋਰੇਟਾਂ ਨੂੰ ਪੰਜਾਬ ਦੇ ਖਜ਼ਾਨੇ ਲੁਟਾਉਣ ਦੇ ਰਾਹ ਤੇ ਹੈ ਜਿਸ ਤਹਿਤ ਇੱਕ ਇੱਕ ਕਰਕੇ ਸਰਕਾਰੀ ਮਹਿਕਮਿਆਂ ਦਾ ਭੋਗ ਪਾ ਰਹੀ ਹੈ । ਖੇਤੀ ਕਾਨੂੰਨਾਂ ਵਾਂਗ ਆਹਲੂਵਾਲੀਆ ਕਮੇਟੀ ਵੀ ਖੇਤੀ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਸੰਭਾਉਣ ਦਾ ਫੁਰਮਾਨ ਹੈ । ਜਿਸ ਦੇ ਖਿਲਾਫ਼ ਸਮੁੱਚੇ ਅਧਿਆਪਕ ਵਰਗ ਨੂੰ ਸੁਚੇਤ ਹੋ ਕੇ ਕਿਸਾਨਾਂ ਵਾਂਗ ਡਟਵੇਂ ਅਤੇ ਤਿੱਖੇ ਸੰਘਰਸ਼ ਦਾ ਆਗਾਜ਼ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ । ਇਸ ਸਮੇਂ ਇਹਨਾ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਤਨਖਾਹ ਪੈਟਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਦੇ ਨਾਲ ਆਹਲੂਵਾਲੀਆ ਕਮੇਟੀ ਦੀਆਂ ਕੀਤੀਅਾਂ ਸਿਫਾਰਸ਼ਾਂ ਰੱਦ ਕਰੇ ਨਹੀ਼ ਤਾਂ ਅਗਲੇ ਦਿਨੀ ਤਿੱਖੇ ਸੰਘਰਸ਼ਾਂ ਲਈ ਤਿਅਾਰ ਰਹੇ । ਇਸ ਨੇ ਸਮੁੱਚੇ ਅਧਿਆਪਕਾਂ ਨੂੰ ਸਰਕਾਰ ਦੇ ਹੱਲੇ ਖਿਲਾਫ਼ ਤਿੱਖੇ ਸੰਘਰਸ਼ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸੁਖਵਿੰਦਰ ਕੌਰ,ਰਤਿੰਦਰ ਕੌਰ,ਗੌਰਵ,ਰੁਪਿੰਦਰ ਸਿੰਘ, ਚੰਦਨ ਲਾਲ,ਗੌਰਵ,ਸੁਰਿੰਦਰ ਕੰਬੋਜ਼,ਯੋਗੇਸ਼ ਤਲਵਾੜ,ਰਖਵੰਤ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ ਆਦਿ ਅਧਿਆਪਕ ਹਾਜ਼ਿਰ ਸਨ।

Related Articles

Leave a Reply

Your email address will not be published. Required fields are marked *

Back to top button