Ferozepur News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ਾ ਸਿਹਤ ਸੁਸਾਇਟੀ ਦੇ ਕੰਮਾਂ ਦੀ ਰੀਵਿਊ ਮੀਟਿੰਗ  

DSC00125 ਫਿਰੋਜਪੁਰ 31 ਦਸੰਬਰ (ਏ.ਸੀ.ਚਾਵਲਾ ) ਜ਼ਿਲ•ਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਇੰਜੀ: ਡੀ.ਪੀ.ਐਸ. ਖਰਬੰਦਾ, ਆਈ.ਏ.ਐਸ. ਡਿਪਟੀ ਕਮਿਸ਼ਨਰ, ਫਿਰੋਜਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲੇ• ਅੰਦਰ ਜੱਚਾ ਬੱਚਾ ਸਿਹਤ ਪ੍ਰੋਗਰਾਮ, ਟੀਕਾਕਰਨ ਪ੍ਰੋਗਰਾਮ, ਆਸ਼ਾ ਪ੍ਰੋਗਰਾਮ ਅਤੇ ਸਮੂਹ ਨੈਸ਼ਨਲ ਪ੍ਰੋਗਰਾਮਾਂ ਦੀ ਮਹੀਨਾ ਨਵੰਬਰ 2015 ਦੀ ਪ੍ਰਗਤੀ ਰੀਵਿਊ ਕੀਤੀ ਗਈ। ਭਗਤ ਪੂਰਨ ਸਕੀਮ ਬਾਰੇ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਸਮੂਹ ਐਸ.ਐਮ.ਓ. ਇੰਚਾਰਜ ਨੂੰ ਹਦਾਇਤ ਕੀਤੀ ਗਈ ਕਿ ਡੇਲੀ ਬੇਸੀਸ ਤੇ ਆਪਣੇ ਅਧੀਨ ਚੱਲ ਰਹੇ 5ntrolement 3amps ਦੀ ਚੈਕਿੰਗ ਕੀਤੀ ਜਾਵੇ। ਉਨ•ਾਂ  ਕਿਹਾ ਕਿ ਸਾਰੀਆਂ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਵੱਧ ਤੋ ਵੱਧ ਨੀਲੇ ਕਾਰਡ ਹੋਲਡਰ ਪਰਿਵਾਰਾਂ ਦੇ ਸਮਾਰਟ ਕਾਰਡ ਬਨਾਉਣ ਅਤੇ ਸਮੂਹ ਐਸ.ਐਮ.ਓ. ਨੂੰ ਕਿਹਾ  ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਆਪਣੇ ਆਪਣੇ ਏਰੀਏ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਅਨਪੈਨਲ ਕਰਨ ਲਈ ਉਨ•ਾਂ ਦੇ ਨਾ ਭੇਜੇ ਜਾਣ। ਡਿਪਟੀ ਕਮਿਸ਼ਨਰ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਜਿਨ•ਾਂ ਸਕੀਮਾਂ ਦਾ ਟਾਰਗੈਟ ਘੱਟ ਹੈ, ਉਨ•ਾਂ ਨੂੰ ਪੂਰਾ ਕੀਤਾ ਜਾਵੇ ਅਤੇ ਬਕਾਇਆ ਪਏ ਫ਼ੰਡਾਂ ਨੂੰ ਸਿਹਤ ਸੰਸਥਾਵਾਂ ਦੇ ਕੰਮ ਲਈ ਵਰਤਿਆ ਜਾਵੇ। ਉਨ•ਾਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਉਹ ਸਿਹਤ ਸੇਵਾਵਾਂ ਸੰਬੰਧੀ ਵੱਧ ਤੋ ਵੱਧ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤਾਂ ਜੋ ਸਰਕਾਰ ਵੱਲੋਂ ਮਿਲਣ ਵਾਲੀਆ ਸਿਹਤ ਸਹੂਲਤਾਂ ਦਾ ਲੋਕ ਵੱਧ ਤੋ ਵੱਧ ਲਾਭ ਲੈ ਸਕਣ। ਉਨ•ਾਂ ਜ਼ਿਲ•ਾ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਹਸਪਤਾਲਾਂ ਵਿਚ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣੇ ਅਤੇ ਬਲਾਕਾਂ ਤੋ ਆਈਆ ਆਸ਼ਾ ਵਰਕਰਾਂ ਦੀ ਵਧੀਆ ਪ੍ਰਗਤੀ ਤੇ ਉਨ•ਾਂ ਨੂੰ ਡਿਪਟੀ ਕਮਿਸ਼ਨਰ, ਫਿਰੋਜਪੁਰ ਤੇ ਸਿਵਲ ਸਰਜਨ, ਫਿਰੋਜਪੁਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਮੂਹ ਰੂਰਲ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਬਲਾਕਾਂ ਵਿਚੋਂ ਘੱਟੋ ਘੱਟ 20 ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਰੀਹੈਬੀਲੇਸ਼ਨ ਸਂੈਟਰ ਵਿੱਚ ਭੇਜਣਾ ਯਕੀਨੀ ਬਣਾਉਣ। ਡਾ: ਪ੍ਰਦੀਪ ਚਾਵਲਾ ਸਿਵਲ ਸਰਜਨ, ਫਿਰੋਜਪੁਰ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸਰਕਾਰ ਵੱਲੋਂ ਅਤੇ ਉਨ•ਾਂ ਵੱਲੋਂ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੱਧ ਤੋ ਵੱਧ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ। ਇਸ ਮੀਟਿੰਗ ਵਿੱਚ ਸ੍ਰੀਂ.ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ•ਾ ਪਰਿਵਾਰ ਭਲਾਈ ਅਫਸਰ, ਫਿਰੋਜਪੁਰ ਡਾ: ਰਾਜੇਸ਼ ਭਾਸਕਰ, ਸਮੂਹ ਐਸ.ਐਮ.ਓ., ਜ਼ਿਲ•ਾ ਪ੍ਰੋਗਰਾਮ ਮੈਨੇਜਰ ਸ੍ਰੀ ਹਰੀਸ਼ ਕਟਾਰੀਆ, ਸ੍ਰੀ ਸੰਜੀਵ ਬਹਿਲ, ਸ੍ਰੀ ਰਾਜੀਵ ਬਹਿਲ ਤੇ ਜ਼ਿਲ•ਾ ਮੋਨੀਟਰਿੰਗ ਇਵੈਲੂਏਸ਼ਨ ਅਫਸਰ, ਸ੍ਰੀ ਦੀਪਕ ਕੁਮਾਰ, ਸਕੂਲ ਹੈਲਥ ਕੋਆਰਡੀਨੇਟਰ ਸ੍ਰੀਮਤੀ ਨੀਰਜ਼ ਕੌਰ, ਸ੍ਰੀਮਤੀ ਸ਼ਮੀਨ ਅਰੋੜਾ, ਜ਼ਿਲ•ਾ ਬੀ.ਸੀ.ਸੀ. ਜਗਦੇਵ ਸਿੰਘ ਰੋਮਾਣਾ ਅਤੇ ਹੋਰ ਵੱਖ ਵੱਖ ਵਿਭਾਗਾਂ ਤੋ ਅਧਿਕਾਰੀ ਹਾਜ਼ਰ ਹੋਏ।

Related Articles

Back to top button