Ferozepur News

ਸਿਹਤ ਵਿਭਾਗ ਵੱਲੋਂ ਸਵਾਇਨ ਫਲੂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ-ਖਰਬੰਦਾ

civilhospital
ਫਿਰੋਜ਼ਪੁਰ 16 ਫਰਵਰੀ  (ਏ. ਸੀ. ਚਾਵਲਾ) ਡਿਪਟੀ ਕਮਿਸ਼ਨਰ Îਇੰਜ.ਡੀ.ਪੀ.ਐਸ.ਖਰਬੰਦਾ ਨੇ ਸਵਾਇਨ ਫਲੂ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਸਵਾਇਨ ਫਲੂ ਦੇ ਮਰੀਜ਼ਾ ਲਈ ਬਨਾਏ ਗਏ ਵਾਰਡ ਦਾ ਦੌਰਾ ਕੀਤਾ । ਇਸ ਮੌਕੇ ਸਿਵਲ ਸਰਜਨ ਡਾ.ਵਾਈ.ਕੇ.ਗੁਪਤਾ, ਡਾ.ਪ੍ਰਦੀਪ ਅਗਰਵਾਲ ਐਸ.ਐਮ.ਓ ਫਿਰੋਜਪੁਰ  ਵੀ ਹਾਜਰ ਸਨ। ਡਿਪਟੀ ਕਮਿਸ਼ਨਰ Îਇੰਜ.ਡੀ.ਪੀ.ਐਸ.ਖਰਬੰਦਾ ਨੇ  ਸਿਹਤ ਵਿਭਾਗ ਦੇ ਸਮੂਹ ਉਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਵਾਇਨ ਫਲੂ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ•ੇ ਦੇ ਸਮੂਹ ਨਾਗਰਿਕਾਂ ਨੂੰ ਲੋੜੀਂਦੇ ਉਪਾਵਾਂ ਬਾਰੇ ਵਿਆਪਕ ਤੌਰ &#39ਤੇ ਜਾਗਰੂਕ ਕੀਤਾ ਜਾਵੇ ਅਤੇ ਕਿਸੇ ਵੀ ਸਮੇਂ ਸਵਾਇਨ ਫਲੂ ਦੇ ਸ਼ੱਕੀ ਮਰੀਜ਼ਾਂ ਦੇ ਸਾਹਮਣੇ ਆਉਣ &#39ਤੇ ਤੁਰੰਤ ਐਮਰਜੰਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਤਤਪਰ ਰਿਹਾ ਜਾਵੇ। ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੇ ਹਵਾਲੇ ਅਨੁਸਾਰ ਜ਼ਿਲ•ੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਅਜੇ ਤੱਕ ਕੋਈ ਵੀ ਸਵਾਇਨ ਫਲੂ ਦਾ ਕੇਸ ਸਾਹਮਣੇ ਨਹੀਂ ਆਇਆ।  ਉਨ•ਾਂ ਦੱਸਿਆ ਕਿ ਜ਼ਿਲ•ੇ ਦੇ ਸਿਹਤ ਵਿਭਾਗ ਕੋਲ ਸਵਾਇਨ ਫਲੂ ਦੇ ਇਲਾਜ ਲਈ ਸਾਰੀਆਂ ਲੋੜੀਂਦੀਆਂ ਦਵਾਈਆਂ ਉਪਲਬਧ ਹਨ ਅਤੇ ਜੇਕਰ ਸਵਾਇਨ ਫਲੂ ਦੇ ਸ਼ੱਕੀ ਮਰੀਜ਼ ਹਸਪਤਾਲਾਂ ਵਿੱਚ ਆਉਂਦੇ ਹਨ ਤਾਂ ਉਨ•ਾਂ ਦੇ ਖੂਨ ਦੇ ਸੈਂਪਲ ਲੈ ਕੇ ਪੀ.ਜੀ.ਆਈ. ਵਿਖੇ ਲੋੜੀਂਦੇ ਟੈਸਟ ਲਈ ਭੇਜਣ ਵਾਸਤੇ ਸਾਰੇ ਇੰਤਜ਼ਾਮ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਸਵਾਇਨ ਫਲੂ ਦਾ ਸੰਚਾਰ ਮਨੁੱਖ ਤੋਂ ਮਨੁੱਖ ਨੂੰ ਹਵਾ ਰਾਹੀਂ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫਿਰੋਜ਼ਪੁਰ ਜ਼ਿਲ•ੇ ਦੀਆਂ ਸਾਰੀਆਂ ਸਬ  ਡਵੀਜ਼ਨਾਂ ਨੂੰ ਕਵਰ ਕਰਨ ਵਾਸਤੇ ਲੋੜੀਂਦੀਆਂ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਤਰ•ਾਂ ਦੀ ਐਮਰਜੰਸੀ ਨਾਲ ਨਜਿੱਠਣ ਲਈ ਪੂਰੀ ਤਰ•ਾਂ ਸਮਰੱਥ ਹਨ। ਉਨ•ਾਂ ਜ਼ਿਲ•ੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਵਾਇਨ ਫਲੂ ਦੇ ਲੱਛਣਾਂ ਤੋਂ ਘਬਰਾਉਣ ਨਹੀਂ ਸਗੋਂ ਜਦੋਂ ਹੀ ਕਿਸੇ ਵਿਅਕਤੀ ਵਿੱਚ ਤੇਜ ਬੁਖਾਰ, ਖਾਂਸੀ ਅਤੇ ਜੁਕਾਮ, ਦੁਖਦਾ ਗਲਾ, ਦਸਤ ਲੱਗਣਾ, ਸ਼ਰੀਰ ਟੁੱਟਣਾ ਮਹਿਸੂਸ ਹੋਣਾ ਅਤੇ ਸਾਹ ਆਉਣ ਵਿੱਚ ਤਕਲੀਫ਼ ਹੋਣ ਦੇ ਲੱਛਣ ਪਾਏ ਜਾਣ ਤਾਂ ਤੁਰੰਤ ਲੋੜੀਂਦੇ ਚੈਕਅੱਪ ਲਈ ਨਜ਼ਦੀਕ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚ ਕੇ ਲੋੜੀਂਦੇ ਲੈਬਾਰਟਰੀ ਟੈਸਟ ਕਰਵਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਉਨ•ਾਂ ਪਸ਼ੂਪਾਲਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਵਾਰਾ ਸੂਰਾ ਦਾ  ਬਲੱਡ ਸੈਂਪਲ ਟੇਸਟ ਕੀਤਾ ਜਾਵੇ ਤਾਂ ਜੋ ਕੋਈ ਕੇਸ ਸਾਹਮਣੇ ਆਉਂਦਾ  ਹੈ ਤਾਂ ਉਸ ਦੇ ਅਗੇਤਰੇ ਪ੍ਰਬੰਧ ਕੀਤੇ ਜਾ ਸਕਣ। ਸਿਵਲ ਸਰਜਨ ਡਾ.ਵਾਈ.ਕੇ.ਗੁਪਤਾ ਨੇ ਜਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ  ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ ਤੇ ਨੱਕ ਨੂੰ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ । ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਤੇ ਪਾਣੀ ਨਾਲ ਚੰਗੀ ਤਰ•ਾਂ ਸਾਫ ਕਰ ਲੈਣੇ ਚਾਹੀਦੇ ਹਨ। ਭੀੜ ਭਰੀਆਂ ਥਾਵਾਂ &#39ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਖਾਂਸੀ, ਛਿੱਕਾਂ ਅਤੇ ਵਗਦੇ ਨੱਕ ਤੇ ਬੁਖਾਰ ਨਾਲ ਪੀੜ•ਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੂਰੀ ਨੀਦ ਲੈਣੀ ਅਤੇ ਸ਼ਰੀਰਕ ਤੌਰ &#39ਤੇ ਚੁਸਤ ਰਹਿਣਾ ਵੀ ਜਰੂਰੀ ਹੈ। ਹਰੇਕ ਵਿਅਕਤੀ ਨੂੰ ਬਹੁਤ ਸਾਰਾ ਪਾਣੀ ਪੀਣ ਦੇ ਨਾਲ ਪੌਸ਼ਟਿਕ ਆਹਾਰ ਵੀ ਲੈਣਾ ਚਾਹੀਦਾ ਹੈ। ਇਸ ਤੋਂ ਬਿਨਾਂ ਬਾਹਰ ਥੁੱਕਣ, ਹੱਥ ਮਿਲਾਉਣ, ਗਲੇ ਮਿਲਣ ਜਾਂ ਕਿਸੇ ਤਰ•ਾਂ ਦਾ ਸ਼ਰੀਰਕ ਸੰਪਰਕ ਕਰਨ ਤੋਂ ਵੀ ਪ੍ਰਹੇਜ ਕਰਨਾ ਚਾਹੀਦਾ ਹੈ। ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਨਹੀਂ ਲੈਣੀ ਚਾਹੀਦੀ। ਬਾਹਰ ਦੇ ਲੋਕਾਂ ਨਾਲ ਘੱਟ ਸੰਪਰਕ ਕਰਨਾ ਚਾਹੀਦਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਸਵਾਇਨ ਫਲੂ ਸਬੰਧੀ ਕਿਸੇ ਵੀ ਤਰ•ਾਂ ਦੀ ਜਾਣਕਾਰੀ ਲੈਣ ਲਈ ਸਿਵਲ ਸਰਜਨ ਦਫ਼ਤਰ ਫਿਰੋਜਪੁਰ ਦੇ ਫੋਨ ਨੰਬਰ 01632-243703 &#39ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸ੍ਰੀ.ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਡਿਪਟੀ ਡਰਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ.ਬਲਦੇਵ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।

Related Articles

Back to top button