Ferozepur News

ਸਿਹਤ ਵਿਭਾਗ ਵੱਲੋਂ ਲਗਾਏ ਗਏ ਬਲਾਕ ਪੱਧਰੀ ਸਿਹਤ ਮੇਲੇ ਦੌਰਾਨ ਦਿੱਤੀਆਂ ਗਈਆਂ ਸਿਹਤ ਸਹੂਲਤਾਂਵਾਂ- ਡਾ.ਕਰਨਵੀਰ ਕੌਰ

ਸਿਹਤ ਵਿਭਾਗ  ਦੇ ਮਾਹਿਰ ਡਾਕਟਰਾਂ ਵੱਲੋਂ ਇਕ ਹੀ ਛੱਤ ਥੱਲੇ ਦਿੱਤੀਆਂ ਗਈਆਂ ਸਿਹਤ ਸਹੂਲਤਾਵਾਂ-ਡਾ.ਰਜਿੰਦਰ ਅਰੋੜਾ  

ਸਿਹਤ ਵਿਭਾਗ ਵੱਲੋਂ ਲਗਾਏ ਗਏ ਬਲਾਕ ਪੱਧਰੀ ਸਿਹਤ ਮੇਲੇ ਦੌਰਾਨ ਦਿੱਤੀਆਂ ਗਈਆਂ ਸਿਹਤ ਸਹੂਲਤਾਂਵਾਂ- ਡਾ.ਕਰਨਵੀਰ ਕੌਰ
ਸਿਹਤ ਵਿਭਾਗ  ਦੇ ਮਾਹਿਰ ਡਾਕਟਰਾਂ ਵੱਲੋਂ ਇਕ ਹੀ ਛੱਤ ਥੱਲੇ ਦਿੱਤੀਆਂ ਗਈਆਂ ਸਿਹਤ ਸਹੂਲਤਾਵਾਂ-ਡਾ.ਰਜਿੰਦਰ ਅਰੋੜਾ
ਸਿਹਤ ਵਿਭਾਗ ਵੱਲੋਂ ਲਗਾਏ ਗਏ ਬਲਾਕ ਪੱਧਰੀ ਸਿਹਤ ਮੇਲੇ ਦੌਰਾਨ ਦਿੱਤੀਆਂ ਗਈਆਂ ਸਿਹਤ ਸਹੂਲਤਾਂਵਾਂ- ਡਾ.ਕਰਨਵੀਰ ਕੌਰ
21.4.2022: ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦੀ 75 ਵੀ ਵਰ੍ਹੇਗੰਢ ਮੌਕੇ ਆਜ਼ਾਦੀ ਦਾ ਮਹਾਂ ਉਤਸਵ ਸਾਲ ਮਨਾਇਆ ਜਾ ਰਿਹਾ ਹੈ।ਇਸ ਮੁਹਿੰਮ ਤਹਿਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ,ਮਿਸ਼ਨ ਡਾਇਰੈਕਟਰ ਐਨ.ਐਚ.ਐਮ ,ਸਿਵਲ ਸਰਜਨ ਫਿਰੋਜ਼ਪੁਰ ਡਾ.ਰਜਿੰਦਰ ਅਰੋੜਾ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸੀ.ਐਚ.ਸੀ ਗੁਰੂਹਰਸਹਾਏ ਵਿਖੇ ਮਿਤੀ 21/04/2022 ਨੂੰ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ।ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਅਤੇ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਸਿਹਤਮੰਦ ਸਮਾਜ ਦੀ ਸਿਰਜਣਾ ਹੈ ।ਜਿਸ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਬਲਾਕਾਂ ਵਿੱਚ 18ਅਪ੍ਰੈਲ ਤੋਂ 21 ਅਪ੍ਰੈਲ ਤਕ ਸਿਹਤ ਮੇਲੇ  ਲਗਾਏ ਗਏ। ਸੀ.ਅੈਚ.ਸੀ ਗੁਰੂਹਰਸਹਾਏ ਦੇ ਸਿਹਤ ਮੇਲੇ ਵਿੱਚ ਡਾ.ਰਾਜਿੰਦਰ ਅਰੋਡ਼ਾ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ ਅਤੇ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਮੁਆਇਨਾ ਕੀਤਾ ਗਿਆ।
ਇਸ ਤੋਂ ਇਲਾਵਾ ਡਾ.ਰਾਜਿੰਦਰ ਅਰੋਡ਼ਾ ਵੱਲੋਂ ਬੇਟੀ ਬਚਾਓ ,ਬੇਟੀ ਪੜ੍ਹਾਓ,ਰੁੱਖ ਲਗਾਓ ਵਾਤਾਵਰਨ ਬਚਾਓ,ਕੋਵਿਡ ਦੇ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਜਰੂਰ ਲਗਵਾਉਣ ਦਾ ਸੰਦੇਸ਼ ਦਿੱਤਾ ਗਿਆ।ਇਸ ਮੌਕੇ ਹਲਕਾ ਵਿਧਾਇਕ ਸ੍ਰ. ਫੌਜਾ ਸਿੰਘ ਸਰਾਰੀ, ਗੁਰੂਹਰਸਹਾਏ ਦੀ ਸਪੁੱਤਰੀ ਮੈਡਮ ਸਿਮਰਨਜੀਤ ਕੌਰ ,ਜ਼ਿਲ੍ਹਾ ਪ੍ਰਧਾਨ  ਮੈਡਮ ਸ਼ੁਸ਼ੀਲ ਬੱਟੀ , ਮਲਕੀਤ ਥਿੰਦ ਆਪ ਆਗੂ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ.ਕਰਨਵੀਰ ਕੌਰ ਨੇ ਦੱਸਿਆ ਕਿ ਹੈਲਥ ਮੇਲੇ ਵਿੱਚ ਲੋਕਾਂ  ਦੀ ਗੈਰ- ਸੰਚਾਰੀ ਰੋਗਾਂ ਸੰਬੰਧੀ  ਸਕਰੀਨਿੰਗ ਕੀਤੀ ਗਈ। ਉਨਾਂ ਕਿਹਾ ਕਿ ਬਲਾਕ ਪੱਧਰੀ ਮੇਲੇ ਵਿੱਚ ਲੋਕਾਂ ਨੂੰ ਮਾਹਿਰ ਡਾਕਟਰਾਂ ਜਿਵੇਂ ਕਿ ਮੈਡੀਸਨ ਮਾਹਿਰ, ਬੱਚਿਆਂ ਦੇ ਰੋਗਾਂ, ਔਰਤ ਰੋਗਾਂ ਦੇ,ਚਮੜੀ ਰੋਗਾਂ ਦੇ,ਮਾਨਸਿਕ ਰੋਗਾਂ ਦੇ,ਅੱਖਾਂ ਦੇ ਮਾਹਿਰ,ਦੰਦਾਂ ਦੇ,ਆਯੁਰਵੈਦਿਕ ਡਾਕਟਰ, ਹੋਮਿਓਪੈਥਿਕ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋਕਾਂ ਨੂੰ ਮੌਕੇ ਤੇ ਲੋੜੀਂਦੇ ਟੈਸਟ ਕਰਵਾ ਕਿ ਦਵਾਈਆਂ ਦਿੱਤੀਆਂ ਗਈਆਂ।ਇਸ ਦੌਰਾਨ ਗਰਭਵਤੀ ਔਰਤਾਂ ਦਾ ਟੀਕਾਕਰਨ,ਕੋਵਿਡ ਟੀਕਾਕਰਨ ਵੀ ਕੀਤਾ ਗਿਆ।
ਡਾ.ਹਰਲਾਭ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਮੈਡੀਕਲ ਚੈੱਕਅੱਪ ਸੇਵਾਵਾਂ ਦੇਣ ਦੇ ਨਾਲ-ਨਾਲ ਸਿਹਤ ਸਿੱਖਿਆ ਵੀ ਦਿੱਤੀ ਗਈ ਅਤੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਅਤੇ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਗਿਆ । ਬਿੱਕੀ ਕੌਰ ਬੀ.ਈ.ਈ  ਨੇ ਦੱਸਿਆ ਕਿ ਸੀ.ਐਚ.ਸੀਂ ਗੁਰੂਹਰਸਹਾਏ ਵਿਖੇ ਰੁੱਖ-ਲਗਾ ਕੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦਿੱਤਾ ਗਿਆ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਗੁਰੂਹਰਸਾਏ ਦੁਆਰਾ ਸਕੂਲ ਸਕਿੱਟ ਨਸ਼ੇ ਤਿਆਗੋ ਅਤੇ ਅਗਰਵਾਲ ਕਾਲਜ ਆਫ ਨਰਸਿੰਗ ਦੇ ਬੱਚਿਆਂ ਵੱਲੋਂ ਸਕਿੱਟ ਜਰੀਏ ਜੱਚਾ-ਬੱਚਾ ਦੀ ਸਿਹਤ-ਸੰਭਾਲ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੀ ਗਤੀਵਿਧੀ ਵਿੱਚ ਭਾਗ ਲਿਆ ਗਿਆ।ਸਿਹਤ ਮੇਲੇ ਵਿੱਚ 1800 ਤੋਂ ਵੱਧ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ।
ਇਸ ਮੇਲੇ ਦੌਰਾਨ ਮੁੱਖ ਤੌਰ ਜਿਲਾ ਮਾਸ ਮੀਡੀਆ ਅਫਸਰ ਰੰਜੀਵ ਕੁਮਾਰ ,ਹਰੀਸ਼ ਕਟਾਰੀਆ ਡੀ.ਪੀ.ਐਮ.,ਰਜਨੀਕ ਕੌਰ ਬੀ.ਸੀ.ਸੀ.ਕੋਆਰਡੀਨੇਟਰ,ਵਿਕਾਸ ਕਾਲਡ਼ਾ ਸਟੈਨੋ ਟੂ ਸਿਵਲ ਸਰਜਨ,ਕੁਲਵੰਤ ਰਾਏ,ਦੀਪਕ ਕੁਮਾਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਲ ਸਨ।ਇਸ ਸਿਹਤ ਮੇਲੇ ਵਿਚ ਸ੍ਰੀ ਬਾਲਾ ਜੀ ਸੰਘ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ।ਇਸ ਤੋਂ ਇਲਾਵਾ ਆਂਗਨਵਾੜੀ ਵਿਭਾਗ,ਸਿੱਖਿਆ ਵਿਭਾਗ, ਨਗਰ ਕੌਸ਼ਲ  ਅਤੇ ਹੋਰ ਵਿਭਾਗਾਂ ਵੱਲੋਂ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button