Ferozepur News

ਸਿਹਤ ਵਿਭਾਗ ਵੱਲੋਂ ਟੀ.ਬੀ ਦੇ ਐਮ.ਡੀ.ਆਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਖੇ ਪੌਸ਼ਟਿਕ ਖ਼ੁਰਾਕ (ਪੰਜੀਰੀ) ਵੰਡੀ ਗਈ

ਫ਼ਿਰੋਜ਼ਪੁਰ 18 ਸਤੰਬਰ 2018( ) ਟੀ.ਬੀ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਜਾਰੀ ਹਨ ਅਤੇ ਟੀ.ਬੀ ਦੀ ਬਿਮਾਰੀ ਦੇ ਸਾਰੇ ਟੈੱਸਟ ਅਤੇ  ਇਲਾਜ  ਸਿਵਲ ਹਸਪਤਾਲ ਵਿਖੇ ਮੁਫ਼ਤ ਕੀਤਾ ਜਾਂਦਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ: ਸੁਰਿੰਦਰ ਕੁਮਾਰ ਨੇ ਸਿਵਲ ਹਸਪਤਾਲ ਵਿਖੇ ਟੀ.ਬੀੇ ਦੇ ਮਰੀਜ਼ਾਂ ਨੂੰ ਪੌਸ਼ਟਿਕ ਖ਼ੁਰਾਕ (ਪੰਜੀਰੀ) ਵੰਡਣ ਮੌਕੇ ਦਿੱਤੀ। 

ਸਿਵਲ ਸਰਜਨ ਡਾ: ਸੁਰਿੰਦਰ ਕੁਮਾਰ ਨੇ ਦੱਸਿਆ ਕਿ ਟੀ.ਬੀ ਦੀ ਬਿਮਾਰੀ ਲੰਬੇ ਸਮੇਂ ਤੱਕ ਰਹਿਣ ਕਾਰਨ ਮਰੀਜ਼ਾਂ ਦੇ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ ਅਤੇ ਸਰੀਰ ਵਿਚ ਹੋਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਲਗਾਤਾਰ ਘਟਦੀ ਰਹਿੰਦੀ ਹੈ ਅਤੇ ਕਈ ਮਰੀਜ਼ਾ ਨੂੰ ਚੰਗੀ ਖ਼ੁਰਾਕ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਦੀ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਮਰੀਜ਼ਾ ਨੂੰ ਪੌਸ਼ਟਿਕ ਖ਼ੁਰਾਕ ਦੇਣ ਲਈ ਮਾਰਕਫੈੱਡ ਤੋ ਤਿਆਰ ਕੀਤੀ ਗਈ ਪੰਜੀਰੀ ਜਿਸ ਵਿਚ ਕਣਕ, ਬਦਾਮ, ਸੋਇਆਬੀਨ, ਮੂੰਗਫਲੀ ਦਾ ਮਿਸ਼ਰਨ ਹੈ ਮੁਫ਼ਤ ਦਿਤੀ ਗਈ ਹੈ। ਉਹਨਾ ਦੱਸਿਆ ਕਿ ਇਹ ਖ਼ੁਰਾਕ 100-100 ਗਰਾਮ ਦੇ 10 ਪੈਕਟਾਂ ਦਾ ਇਕ ਪੈਕਟ ਤਿਆਰ ਕੀਤਾ ਗਿਆ ਹੈ, ਜੋ ਕਿ ਮਰੀਜ਼ ਨੂੰ ਹਰ ਮਹੀਨੇ ਤਿੰਨ ਲਿਫ਼ਾਫ਼ੇ ਦਿੱਤੇ ਜਾਣਗੇ। ਉਨ੍ਹਾਂ ਮਰੀਜ਼ਾ ਨੂੰ ਕਿਹਾ ਕਿ ਉਹ ਆਪਣੇ ਇਲਾਜ ਦੇ ਨਾਲ ਨਾਲ ਖ਼ੁਰਾਕ ਦਾ ਵੀ ਪੂਰਾ ਧਿਆਨ ਰੱਖਣ ਤਾਂ ਜੋ ਜਲਦੀ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਣ।

ਡਾ. ਸਤਿੰਦਰ ਓਬਰਾਏ ਜ਼ਿਲ੍ਹਾ ਟੀ.ਬੀ ਅਫ਼ਸਰ ਨੇ ਕਿਹਾ ਕਿ 2 ਹਫ਼ਤਿਆਂ ਤੋ ਜ਼ਿਆਦਾ ਖਾਂਸੀ ਹੋਣ ਤੇ ਟੀ.ਬੀ ਹੋ ਸਕਦੀ ਹੈ, ਇਸ ਹਾਲਤ ਵਿਚ ਟੀ.ਬੀ ਦਾ ਟੈੱਸਟ ਜੋ ਕੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਦਾ ਹੈ ਕਰਵਾਉਣਾ ਚਾਹੀਦਾ ਹੈ ਤਾ ਜੋ ਟੀ.ਬੀ ਦੇ ਮਰੀਜ਼ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਉਸ ਦਾ ਇਲਾਜ ਕੀਤਾ ਜਾ ਸਕੇ।

ਇਸ ਮੌਕੇ ਡਾ ਰਜਿੰਦਰ ਮਨਚੰਦਾ ਡੀ.ਐਮ.ਸੀ, ਡਾ ਨਵਦੀਪ ਐਮ.ੳ.ਟੀ.ਸੀ, ਸ੍ਰੀ ਸੁਖਮੰਦਰ ਸਿੰਘ ਬਰਾੜ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸ੍ਰੀ ਵਿਕਾਸ ਕਾਲੜਾ, ਆਰ.ਐਨ.ਟੀ.ਸੀ.ਪੀ ਸਟਾਫ਼  ਆਦਿ ਹਾਜ਼ਰ ਸਨ।

Related Articles

Back to top button