ਸਿਹਤ ਵਿਭਾਗ ਅਤੇ ਜ਼ਿਲ•ਾ ਰੈਡ ਕਰਾਸ ਸੁਸਾਇਟੀ ਵੱਲੋਂ ਅੰਤਰ -ਰਾਸ਼ਟਰੀ ਯੋਗ ਦਿਵਸ ਤੇ ਖ਼ੂਨਦਾਨ ਕੈਂਪ ਦਾ ਆਯੋਜਨ
ਫ਼ਿਰੋਜ਼ਪੁਰ 21 ਜੂਨ (ਏ.ਸੀ.ਚਾਵਲਾ) ਸਿਹਤ ਵਿਭਾਗ ਫ਼ਿਰੋਜ਼ਪੁਰ ਅਤੇ ਜ਼ਿਲ•ਾ ਰੈਡ ਕਰਾਸ ਸੁਸਾਇਟੀ ਵੱਲੋਂ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਅਤੇ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫ਼ਿਰੋਜ਼ਪੁਰ/ਫ਼ਰੀਦਕੋਟ ਡਵੀਜ਼ਨ ਵੱਲੋਂ ਖ਼ੂਨਦਾਨੀਆਂ ਨੂੰ ਬੈਂਚ ਲਗਾ ਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਅਤੇ ਸਿਵਲ ਸਰਜਨ ਡਾ.ਪ੍ਰਦੀਪ ਚਾਵਲਾ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਜ਼ਿਲ•ਾ ਰੈਡ ਕਰਾਸ ਸੁਸਾਇਟੀ ਦਾ ਇਹ ਬਹੁਤ ਚੰਗਾ ਉਪਰਾਲਾ ਹੈ। ਉਨ•ਾਂ ਨੇ ਨੌਜਵਾਨਾਂ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਅੱਗੇ ਆਉਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਖ਼ੂਨਦਾਨ ਬਹੁਮੁੱਲੀਆਂ ਜ਼ਿੰਦਗੀਆਂ ਬਚਾਉਣ ਵਿਚ ਸਹਾਈ ਹੁੰਦਾ ਹੈ ਅਤੇ ਵੱਡੇ ਪੱਧਰ ਤੇ ਨੌਜਵਾਨਾਂ ਦਾ ਖ਼ੂਨਦਾਨ ਲਈ ਅੱਗੇ ਆਉਣਾ ਪ੍ਰਮਾਣਿਤ ਕਰਦਾ ਹੈ ਕਿ ਸਾਡਾ ਨੌਜਵਾਨ ਆਪਣੇ ਸਮਾਜ ਪ੍ਰਤੀ ਫ਼ਰਜ਼ਾਂ ਨੂੰ ਬਾਖ਼ੂਬੀ ਸਮਝਦਾ ਹੈ। ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ੍ਰੀ ਵੀ.ਕੇ.ਮੀਨਾ ਨੇ ਕਿਹਾ ਕਿ ਖ਼ੂਨਦਾਨ ਮਹਾ ਦਾਨ ਹੈ ਅਤੇ ਸਾਨੂੰ ਹਰ ਇੱਕ ਨੂੰ ਮਾਨਵਤਾ ਦੀ ਭਲਾਈ ਲਈ ਵੱਧ ਤੋਂ ਵੱਧ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਇਹ ਖੂਨ ਲੋੜਵੰਦਾਂ ਦੇ ਕੰਮ ਆ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਵੱਲੋਂ ਵੀ ਖ਼ੂਨਦਾਨ ਕੀਤਾ ਗਿਆ ਅਤੇ ਉਨ•ਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖ਼ੂਨਦਾਨ ਲਹਿਰ ਤਹਿਤ ਵੱਧ ਤੋ ਵੱਧ ਖ਼ੂਨਦਾਨ ਕਰਨ ਤਾਂ ਕੀਮਤੀ ਜਾਨਾਂ ਬਚਾਇਆ ਜਾ ਸਕਣ। ਇਸ ਮੌਕੇ ਸਿਵਲ ਸਰਜਨ ਫ਼ਿਰੋਜ਼ਪੁਰ ਸ੍ਰੀ ਪ੍ਰਦੀਪ ਚਾਵਲਾ ਨੇ ਦੱਸਿਆ ਕਿ ਆਮ ਤੋਰ ਤੇ ਅਪ੍ਰੈਲ ਤੋ ਲੈ ਕੇ ਜੁਲਾਈ ਤੱਕ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਕੈਂਪ ਨਹੀ ਲਗਾਏ ਜਾਂਦੇ ਜਿਸ ਕਾਰਨ ਬਲੱਡ ਬੈਂਕ ਵਿਚ ਖੂਨ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ । ਇਸ ਵਕਤ ਬਲੱਡ ਬੈਂਕ ਖਾਲੀ ਪਿਆ ਹੋਇਆ ਹੈ ਅਤੇ ਕਿਸੇ ਐਮਰਜੰਸੀ ਨੂੰ ਨਜਿੱਠਣ ਵਿਚ ਬਹੁਤ ਜ਼ਿਆਦਾ ਮੁਸ਼ਕਿਲ ਪੇਸ਼ ਆ ਸਕਦੀ ਹੈ । ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤ ਅਨੁਸਾਰ ਖ਼ੂਨਦਾਨ ਲਹਿਰ ਚਲਾਈ ਗਈ ਹੈ ਜਿਸ ਤਹਿਤ ਵੱਧ ਤੋ ਵੱਧ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਜ਼ਰੂਰਤਮੰਦ ਮਰੀਜ਼ਾ ਲਈ ਖੂਨ (100 ਫ਼ੀਸਦੀ ) ਦੀ ਜ਼ਰੂਰਤ ਨੂੰ ਖ਼ੂਨਦਾਨੀਆਂ ਰਾਹੀ ਪ੍ਰਾਪਤ ਕੀਤਾ ਜਾ ਸਕੇ । ਇਸ ਮੌਕੇ ਪ੍ਰੋ.ਜਸਪਾਲ ਸਿੰਘ ਗਿੱਲ ਐਸ.ਡੀ.ਐਮ. ਗੁਰੂਹਰਸਹਾਏ, ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ, ਡਾ.ਪ੍ਰਦੀਪ ਅਗਰਵਾਲ ਐਸ.ਐਮ.ਫ਼ਿਰੋਜਪੁਰ, ਬਲੱਡ ਬੈਂਕ ਇੰਚਾਰਜ ਡਾ.ਸੁਸ਼ਮਾ ਸੇਠੀ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਜ਼ਿਲ•ਾ ਖੇਡ ਅਫ਼ਸਰ ਸ੍ਰੀ ਸੁਨੀਲ ਸ਼ਰਮਾ, ਸ.ਪ੍ਰਗਟ ਸਿੰਘ ਬਰਾੜ ਉਪ ਜ਼ਿਲ•ਾ ਸਿੱਖਿਆ ਅਫ਼ਸਰ(ਐਲੀਮੈਂਟਰੀ), ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਭੁਪੇਸ਼ ਚੋਪੜਾ, ਪ੍ਰਦੀਪ ਸਿੰਘ, ਭੁਪਿੰਦਰ ਸ਼ਰਮਾ ਆਦਿ ਹਾਜ਼ਰ ਸਨ।