Ferozepur News

ਸਹਾਇਕ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਨਾਰੀ ਸ਼ਿਲਪ ਨਿਕੇਤਨ, ਮੁਹੱਲਾ ਪੀਰਾ ਵਾਲਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ

ਫ਼ਿਰੋਜ਼ਪੁਰ 27 ਜੁਲਾਈ 2017 ( ) ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋ ਸ੍ਰੀ ਰਣਜੀਤ ਸਿੰਘ ਪੀ.ਸੀ.ਐਸ. ਸਹਾਇਕ ਕਮਿਸ਼ਨਰ (ਜਨ.) ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਨਾਰੀ ਸ਼ਿਲਪ ਨਿਕੇਤਨ, ਮੁਹੱਲਾ ਪੀਰਾ ਵਾਲਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਨਾਰੀ ਸ਼ਿਲਪ ਨਿਕੇਤਨ ਬਿਲਡਿੰਗ ਵਿੱਚ ਬੱਚਿਆਂ ਅਤੇ ਇਸਤਰੀਆਂ ਦੀ ਭਲਾਈ ਲਈ ਕੋਈ ਪ੍ਰੋਜੈਕਟ ਸ਼ੁਰੂ ਕਰਨ ਲਈ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ। 

ਇਸ ਮੌਕੇ ਸ੍ਰੀ ਰਣਜੀਤ ਸਿੰਘ ਵੱਲੋ ਮੀਟਿੰਗ ਵਿੱਚ ਹਾਜ਼ਰ ਹੋਏ ਐਨ.ਜੀ.ਓ ਦੇ ਅਹੁਦੇਦਾਰਾ ਨੂੰ ਕਿਹਾ ਗਿਆ ਕਿ ਉਹ ਹੋਰ ਐਨ.ਜੀ.ਓ ਨਾਲ ਇਸ ਪ੍ਰਾਜੈਕਟ ਸਬੰਧੀ ਸਲਾਹ ਮਸ਼ਵਰਾ ਕਰਕੇ ਆਪਣੇ ਸੁਝਾਓ 3-4 ਦਿਨਾਂ  ਵਿੱਚ ਸ੍ਰੀ ਅਸੋਕ ਬਹਿਲ ਸਕੱਤਰ ਰੈੱਡ ਕਰਾਸ ਨੂੰ ਭੇਜਣ ਤਾਂ ਜੋ ਇਸ ਪ੍ਰਾਜੈਕਟ ਸਬੰਧੀ ਕੋਈ ਫੈਸਲਾ ਲਿਆ ਜਾ ਸਕੇ। । 

ਇਸ ਮੌਕੇ ਸ੍ਰੀ ਅਮਰੀਕ ਸਿੰਘ ਡੀ.ਪੀ.ਆਰ.ਓ ਅਤੇ ਸ੍ਰੀਮਤੀ ਸੁਰਿੰਦਰ ਕੌਰ ਸੁਪਰਵਾਇਜ਼ਰ ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ,  ਸ੍ਰੀ ਹਰੀਸ਼ ਮੌਂਗਾ, ਸ੍ਰੀ ਮਦਨ ਲਾਲ ਤਿਵਾੜੀ, ਸ੍ਰੀ ਬਲਵਿੰਦਰਪਾਲ,, ਸ੍ਰੀ ਮਹਿੰਦਰਪਾਲ ਬਜਾਜ ਸ੍ਰੀ ਏ.ਸੀ ਚਾਵਲਾ, ਸ੍ਰੀ ਪੀ.ਡੀ ਸ਼ਰਮਾ, ਸ੍ਰੀ ਕੁਲਭੂਸ਼ਨ ਗੌਤਮ, ਸ੍ਰੀ ਹਰਜੀਤ ਸਿੰਘ ਪ੍ਰਿੰਸੀਪਲ ਆਈ.ਟੀ.ਆਈ (ਗਰਲਜ਼) ਆਦਿ ਵੀ ਹਾਜ਼ਿਰ ਸਨ।

Related Articles

Back to top button