Ferozepur News

ਸਵੱਛਤਾ ਸਰਵੇਖਣ 2022 ਵਿੱਚ ਸੂਬੇ ਵਿੱਚੋਂ ਪਹਿਲੇ ਅਤੇ ਦੇਸ਼ ਵਿਚੋਂ 64 ਵੇ ਸਥਾਨ ਤੇ ਰਿਹਾ ਫਿਰੋਜ਼ਪੁਰ ਸ਼ਹਿਰ ਪੰਜਾਬ ਵਿਚੋਂ ਸਵੱਛਤਾ ਪੱਖੋ ਫਿਰੋਜ਼ਪੁਰ ਸ਼ਹਿਰ ਨੂੰ ਮਿਲਿਆ ਪਹਿਲਾ ਦਰਜਾ

ਸਵੱਛਤਾ ਸਰਵੇਖਣ 2022 ਵਿੱਚ ਫਿਰੋਜ਼ਪੁਰ ਸ਼ਹਿਰ ਨੇ ਮਾਰੀ ਬਾਜ਼ੀ

ਸਵੱਛਤਾ ਸਰਵੇਖਣ 2022 ਵਿੱਚ ਸੂਬੇ ਵਿੱਚੋਂ ਪਹਿਲੇ ਅਤੇ ਦੇਸ਼ ਵਿਚੋਂ 64 ਵੇ ਸਥਾਨ ਤੇ ਰਿਹਾ ਫਿਰੋਜ਼ਪੁਰ ਸ਼ਹਿਰ ਪੰਜਾਬ ਵਿਚੋਂ ਸਵੱਛਤਾ ਪੱਖੋ ਫਿਰੋਜ਼ਪੁਰ ਸ਼ਹਿਰ ਨੂੰ ਮਿਲਿਆ ਪਹਿਲਾ ਦਰਜਾ

ਸਵੱਛਤਾ ਸਰਵੇਖਣ 2022 ਵਿੱਚ ਸੂਬੇ ਵਿੱਚੋਂ ਪਹਿਲੇ ਅਤੇ ਦੇਸ਼ ਵਿਚੋਂ 64 ਵੇ ਸਥਾਨ ਤੇ ਰਿਹਾ ਫਿਰੋਜ਼ਪੁਰ ਸ਼ਹਿਰ ਪੰਜਾਬ ਵਿਚੋਂ ਸਵੱਛਤਾ ਪੱਖੋ ਫਿਰੋਜ਼ਪੁਰ ਸ਼ਹਿਰ ਨੂੰ ਮਿਲਿਆ ਪਹਿਲਾ ਦਰਜਾ

ਸਵੱਛਤਾ ਸਰਵੇਖਣ 2022 ਵਿੱਚ ਫਿਰੋਜ਼ਪੁਰ ਸ਼ਹਿਰ ਨੇ ਮਾਰੀ ਬਾਜ਼ੀ

ਅਪੰਗਹੀਣ ਕਰਮਚਾਰੀਆਂ ਤੋ ਪੇਪਰ ਬੈਗ ਬਣਾਉਣ ਅਤੇ ਪਲਾਸਟਿਕ ਨੂੰ ਖਤਮ ਕਰਨ ਦੇ ਨਿਵੇਕਲੇ ਉਪਰਾਲੇ ਨੂੰ ਵੀ ਮਿਲੀ ਸ਼ਲਾਘਾ
ਸੋਲਿਡ ਵੇਸਟ ਮੈਨੇਜਮੈਂਟ ਰੂਲਾ ਦੀ ਉਲੰਘਣਾ ਕਰਨ ਵਾਲਿਆਂ ਦੇ ਇਕ ਸਾਲ ਵਿਚ ਕੱਟੇ ਸੈਕੜੇ ਚਲਾਨ
ਸਵੱਛਤਾ ਸਰਵੇਖਣ 2020 ਵਿੱਚ ਸੂਬੇ ਵਿਚੋਂ 3 ਅਤੇ ਦੇਸ਼ ਵਿਚੋਂ 96 ਵਾ ਸਥਾਨ ਸੀ
ਸਵੱਛਤਾ ਸਰਵੇਖਣ 2021 ਵਿੱਚ ਸੂਬੇ ਵਿਚੋਂ 6 ਅਤੇ ਦੇਸ਼ ਭਰ ਵਿਚੋਂ 122 ਵਾ ਸਥਾਨ ਸੀ
ਪੰਜਾਬ ਵਿਚੋਂ ਪਹਿਲੇ ਸਥਾਨ ਤੇ ਆਉਣ ਦਾ ਸੁਪਨਾ ਸੀ:^ਨੋਡਲ ਅਫਸਰ
ਆਪਣੇ ਸਫਾਈ ਕਰਮਚਾਰੀਆਂ ਦੀ ਟੀਮ ਅਤੇ ਸ਼ਹਿਰ ਵਾਸੀਆਂ ਨੂੰ ਦਿੱਤਾ ਜਾਂਦਾ ਸਫਲਤਾ ਦਾ ਸਿਹਰਾ

ਫਿਰੋਜ਼ਪੁਰ, 2.10.2022: ਸਵੱਛ ਭਾਰਤ ਮਿਸ਼ਨ ਜੋ ਕਿ 02 ਅਕਤੂਬਰ 2014 ਤੋ ਚਲ ਰਿਹਾ ਹੈ. ਜਿਸ ਵਿੱਚ ਭਾਰਤ ਸਰਕਾਰ ਵੱਲੋਂ ਸਾਲ 2016 ਤੋਂ ਹਰ ਸਾਲ ਇਕ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ. ਜਿਸ ਦੇ ਵੱਖ^ਵੱਖ ਪਹਿਲੂਆਂ ਦੇ ਆਧਾਰ ਤੇ ਸਵੱਛਤਾ ਰੈਕਿੰਗ ਘੋਸ਼ਿਤ ਕੀਤੀ ਜਾਂਦੀ ਹੈ. ਸਵੱਛਤਾ ਸਰਵੇਖਣ 2022 ਦੇ ਨਤੀਜੇ ਅੱਜ ਮਿਤੀ: 01.10.2022 ਨੂੰ ਦਿੱਲੀ ਵਿਖੇ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ਘੋਸ਼ਿਤ ਕੀਤੇ ਗਏ ਹਨ. ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਸਵੱਛਤਾ ਸਰਵੇਖਣ 2022 ਅੰਦਰ ਕੁੱਲ 4354 ਸ਼ਹਿਰਾ ਨੇ ਭਾਗ ਲਿਆਂ ਸੀ. ਇਹਨਾ ਸ਼ਹਿਰਾ ਨੂੰ ਆਬਾਦੀ ਅਨੁਸਾਰ ਵੱਖ^ਵੱਖ ਕੈਟਾਗਿਰੀ ਵਿੱਚ ਵੰਡਿਆਂ ਗਿਆ ਸੀ. ਇਸ ਸਰਵੇਖਣ ਵਿੱਚ ਸਵੱਛਤਾ ਨਾਲ ਸਬੰਧਿਤ ਵੱਖ^ਵੱਖ ਪਹਿਲੂਾ ਦੇ ਆਧਾਰ ਤੇ ਸੀ. ਜਿਸ ਦੇ ਕੁੱਲ 6000 ਅੰਕ ਸਨ. ਇਹਨਾ ਕੁੱਲ 6000 ਅੰਕਾਂ ਵਿੱਚੋਂ ਫਿਰੋਜ਼ਪੁਰ ਸ਼ਹਿਰ ਨੇ 4645.10 ਅੰਕ ਹਾਸਿਲ ਕੀਤੇ, ਜਿਸ ਵਿੱਚ ਸਰਵਿਸ ਲੇਵਲ ਪ੍ਰੋਗਰੇਸ ਦੇ ਕੁੱਲ 3000 ਅੰਕਾਂ ਵਿਚੋਂ 1971.27 ਅੰਕ, ਸਿਟੀਜਨ ਵਾਇਸ ਦੇ ਕੁੱਲ 2250 ਅੰਕਾਂ ਵਿੱਚੋਂ 1673.83 ਅਤੇ ਸਰਟੀਫਿਕੇਸ਼ਨ ਦੇ ਕੁੱਲ 1800 ਅੰਕਾਂ ਵਿਚੋਂ 1000 ਅੰਕ ਹਾਸਿਲ ਕੀਤੇ ਹਨ. ਉਹਨਾ ਨੇ ਦੱਸਿਆ ਕਿ ਇਹ ਸਫਲਤਾ ਕੇਵਲ ਫਿਰੋਜ਼ਪੁਰ ਸ਼ਹਿਰ ਦੀ ਹੀ ਨਹੀ ਬਲਿਕ ਪੂਰੇ ਜਿਲ੍ਹੇ ਲਈ ਬਹੁਤ ਮਾਨ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਭਰ ਵਿਚੋਂ ਸਵੱਛਤਾ ਅੰਦਰ ਪਹਿਲਾ ਸਥਾਨ ਹਾਸਿਲ ਕਰਨਾ, ਡਿਪਟੀ ਕਮਿਸ਼ਨਰ ਜੀ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਨੇ ਪੰਜਾਬ ਦੇ ਕਈ ਵੱਡੇ ਸ਼ਹਿਰਾ ਜਿਵੇ ਮੁਹਾਲੀ, ਬਠਿੰਡਾ, ਜਲੰਧਰ ਅਤੇ ਪਠਾਨਕੋਟ ਵਰਗੇ 13 ਸ਼ਹਿਰਾਂ ਨੂੰ ਪਛਾੜਿਆ ਹੈ. ਮੈ ਵਧਾਈ ਦਿੰਦੀ ਹਾਂ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀ ਸਾਗਰ ਸੇਤੀਆਂ, ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਕੁਮਾਰ ਬਾਂਸਲ, ਚੀਫ^ਸੈਨਟਰੀ ਇੰਸਪੈਕਟਰ ਅਤੇ ਸੈਨਟਰੀ ਇੰਸਪੈਕਟਰ^ਕਮ^ਨੋਡਲ ਅਫਸਰ ਅਤੇ ਉਹਨਾ ਦੀ ਪੂਰੀ ਟੀਮ ਨੂੰ ਜਿੰਨਾ ਦੀ ਮਿਹਨਤ ਸਦਕਾ ਇਹ ਸਫਲਤਾ ਹਾਸਿਲ ਹੋਈ ਹੈ. ਮੈ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੀ ਹਾਂ ਕਿ ਇਸੇ ਪ੍ਰਕਾਰ ਨਗਰ ਕੌਂਸਲ,ਫਿਰੋਜ਼ਪੁਰ ਨੂੰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੰਦੇ ਰਹਿਣਗੇ.
ਇਹਨਾ ਪਹਿਲੂਆ ਸਦਕਾ ਮਿਲੀਆਂ ਪਹਿਲਾਂ ਸਥਾਨ:

ਸਵੱਛਤਾ ਸਰਵੇਖਣ 2022 ਵਿੱਚ ਸੂਬੇ ਵਿੱਚੋਂ ਪਹਿਲੇ ਅਤੇ ਦੇਸ਼ ਵਿਚੋਂ 64 ਵੇ ਸਥਾਨ ਤੇ ਰਿਹਾ ਫਿਰੋਜ਼ਪੁਰ ਸ਼ਹਿਰ ਪੰਜਾਬ ਵਿਚੋਂ ਸਵੱਛਤਾ ਪੱਖੋ ਫਿਰੋਜ਼ਪੁਰ ਸ਼ਹਿਰ ਨੂੰ ਮਿਲਿਆ ਪਹਿਲਾ ਦਰਜਾ
1. ਨਗਰ ਕੌਂਸਲ,ਫਿਰੋਜ਼ਪੁਰ ਦੀ ਟੀਮ ਦੀ ਮਿਹਨਤ ਸਦਕਾ ਸ਼ਹਿਰ ਅੰਦਰ ਕੱਚਰੇ ਦੀ ਡੋਰ ਟੂ ਡੋਰ ਕੁਲੇਕਸ਼ਨ ਅਤੇ ਸੈਗਰੀਗੇਸ਼ਨ ਵਿੱਚ ਵਾਧਾ ਹੋਇਆ ਹੈ.
2. ਗਿੱਲੇ ਕੱਚਰੇ ਤੋਂ ਸ਼ਹਿਰ ਦੇ ਵੱਖ^ਵੱਖ ਸਥਾਨਾ ਤੇ 130 ਕੰਪੋਸਟ ਪਿੱਟਾ ਰਾਂਹੀ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ.
3. ਸ਼ਹਿਰ ਵਿਚੋਂ ਇਕਠੇ ਕੀਤੇ ਸੁੱਕੇ ਕੱਚਰੇ ਨੂੰ ਰੀ^ਸਾਇਕਲ, ਰੀ^ਸੇਲ ਅਤੇ ਰੀ^ਯੂਜ਼ ਕਰਨ ਲਈ 2 ਐਮ.ਆਰ.ਐਫ ਸਫਲਤਾ ਪੂਰਵਕ ਚਲ ਰਹੇ ਹਨ.
4. ਸ਼ਹਿਰ ਦੇ ਕਮਰਸ਼ੀਅਲ ਏਰੀਏ ਵਿਚੋਂ ਈ^ਰਿਕਸ਼ਾ ਰਾਂਹੀ ਗਾਰਬੇਜ ਦੀ ਕੁਲੇਕਸ਼ਨ ਕੀਤੀ ਜਾ ਰਹੀ ਹੈ.
5. ਸ਼ਹਿਰ ਵਿਚੋਂ ਸੈਨਟਰੀ ਵੇਸਟ, ਡੋਮੇਸਟਿਕ ਹਜ਼ਾਰਡੋਜ਼ ਵੇਸਟ ਅਤੇ ਈ^ਵੇਸਟ ਨੂੰ ਅਲੱਗ^ਅਲੱਗ ਇੱਕਠਾ ਕੀਤਾ ਜਾ ਰਿਹਾ ਹੈ.
6. ਸ਼ਹਿਰ ਅੰਦਰ ਲਗਭਗ 3500 ਘਰਾ ਨੂੰ ਹੋਮ ਕੰਪੋਸਟਿੰਗ ਨਾਲ ਜੋੜਨਾ ਵੀ ਬਹੁਤ ਵੱਡੀ ਕਾਮਯਾਬੀ ਸੀ.
7. ਸ਼ਹਿਰ ਅੰਦਰ ਲਗਭਗ 6500 ਸ਼ਹਿਰ ਵਾਸਿਆਂ ਨੂੰ ਸਵੱਛਤਾ ਐਪ ਨਾਲ ਜੋੜਿਆ ਗਿਆ.
8. ਫਿਰੋਜ਼ਪੁਰ ਦੀ ਟੀਮ ਨੇ ਸ਼ਹਿਰ ਵਾਸੀਆਂ ਨੂੰ ਸਮੇ^ਸਮੇ ਤੇ ਜਾਗਰੂਕ ਕਰਕੇ ਸਵੱਛਤਾ ਕਲੱਬ ਬਣਾਏ ਅਤੇ ਲਗਭਗ 20 ਸਕੂਲਾਂ$ਕਾਲਜਾਂ ਅਤੇ 4000 ਤੋ ਵੱਧ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਜੋੜਿਆ.
9. ਸ਼ਹਿਰ ਅੰਦਰ ਸਵੀਪਿੰਗ ਲਈ ਦੋਨੋ ਸ਼ਿਫਟਾ, ਨਾਇਟ ਸਵੀਪਿੰਗ ਅਤੇ ਮਕੈਨਿਕਲ ਸਵੀਪਿੰਗ ਦਾ ਵੀ ਮਹੱਤਵਪੂਰਨ ਯੋਗਦਾਨ ਸੀ.
10. ਸ਼ਹਿਰ ਵਾਸੀਆਂ ਨੂੰ ਸਫਾਈ ਸਬੰਧੀ ਆਪਣੀ ਸ਼ਿਕਾਇਤਾਂ ਦਰਜ਼ ਕਰਵਾਉਣ ਲਈ ਇਕ ਸਪੈਸ਼ਲ ਐਪ ਅਤੇ ਇਕ ਵਟਸਐਪ ਨੰਬਰ ਲਾਂਚ ਕੀਤਾ ਗਿਆ.
11. ਸ਼ਹਿਰ ਅੰਦਰੋ ਗਾਰਬੇਜ ਵਲੰਬਰੇਬਲ ਪੁਆਇੰਟ (ਕੱਚਰੇ ਦੇ ਢੇਰਾ) ਨੂੰ ਨਾ ਕੇਵਲ ਹਟਾਇਆ ਬਲਕਿ ਉਹਨਾ ਦਾ ਸੁੰਦਰੀਕਰਨ ਵੀ ਕੀਤਾ ਗਿਆ.
12. ਸ਼ਹਿਰ ਨੂੰ ਖੋਲੇ ਚੋ ਸ਼ੋਚ ਮੁਕਤ (OਣFਲ਼ਲ਼) ਅਤੇ ਗਾਰਬੇਜ ਫਰੀ ਸਿਟੀ 1 ਸਟਾਰ ਦਾ ਦਰਜਾ ਹਾਸਿਲ ਵੀ ਕਰਵਾਇਆ.
13. ਸ਼ਹਿਰ ਦੇ ਪਬਲਿਕ ਪਖਾਨਿਆ ਨੂੰ ਨਾ ਕੇਵਲ ਮੋਡਰਨ ਬਨਾਇਆ ਬਲਕਿ ਉਹਨਾ ਦਾ ਸੁੰਦਰੀਕਰਨ ਵੀ ਕੀਤਾ ਗਿਆ.
14. ਫਿਰੋਜ਼ਪੁਰ ਸ਼ਹਿਰ ਦੇ ਲਗਭਗ 6500 ਟਨ ਲੇਜੰਸੀ ਵੇਸਟ (ਪੁਰਾਣੇ ਕਚਰੇ) ਨੂੰ ਟਰੋਮਲ ਮਸ਼ੀਨ ਰਾਂਹੀ ਬਾਓ^ਰੈਮੀਡੇਸ਼ਨ ਕੀਤਾ ਗਿਆ.
ਅੰਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆਂ ਜੀ ਨੇ ਦੱਸਿਆ ਕਿ ਅਸੀ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਸਮੂਹ ਸਫਾਈ ਸੇਵਕ, ਗਾਰਬੇਜ ਕੁਲੇਕਟਰ, ਨਗਰ ਕੌਂਸਲ ਦੀ ਸਮੂਚੀ ਟੀਮ ਤੋ ਇਲਾਵਾ ਆਪਣੇ ਉFੱਚ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਦਿੰਦੇ ਹਾਂ. ਜਿੰਨਾ ਦੇ ਸਹਿਯੋਗ ਸਦਕਾ ਅਸੀ ਇਹ ਮੁਕਾਮ ਹਾਸਿਲ ਕੀਤਾ ਹੈ. ਅਸੀ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਸੋਲਿਡ ਵੇਸਟ ਮੈਨੇਜਮੈਂਟ ਅਤੇ ਮਾਣਯੋਗ ਨੈਸ਼ਨਲ ਗ੍ਰੀਨ ਟ੍ਰੀਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਸ਼ਹਿਰ ਨੂੰ ਕੱਚਰਾ ਮੁੱਕਤ ਬਣਾ ਸਕੀਏ.

Related Articles

Leave a Reply

Your email address will not be published. Required fields are marked *

Back to top button